ਨਵੀਂ ਦਿੱਲੀ (ਭਾਸ਼ਾ)- ਦਿੱਲੀ ਮਹਿਲਾ ਕਮਿਸ਼ਨ (ਡੀ.ਸੀ.ਡਬਲਿਊ.) ਨੇ ਸ਼ਨੀਵਾਰ ਨੂੰ ਕਿਹਾ ਕਿ ਉਸ ਨੇ ਰੋਹਿਣੀ ਦੇ ਪੁਲਸ ਡਿਪਟੀ ਕਮਿਸ਼ਨਰ ਨੂੰ ਨੋਟਿਸ ਜਾਰੀ ਕਰ ਕੇ ਇਕ ਨਿੱਜੀ ਸਕੂਲ ਬੱਸ 'ਚ 6 ਸਾਲਾ ਬੱਚੀ ਨਾਲ ਜਿਨਸ਼ੀ ਸ਼ੋਸ਼ਣ ਦੇ ਸੰਬੰਧ 'ਚ ਕੀਤੀ ਗਈ ਕਾਰਵਾਈ ਬਾਰੇ ਜਾਣਕਾਰੀ ਮੰਗੀ ਹੈ। ਇਕ ਸਤੰਬਰ ਦੇ ਨੋਟਿਸ 'ਚ ਕਮਿਸ਼ਨ ਨੇ ਮਾਮਲੇ 'ਚ ਦਰਜ ਐੱਫ.ਆਈ.ਆਰ. ਦੀ ਇਕ ਕਾਪੀ ਮੰਗੀ ਹੈ। ਨਾਲ ਹੀ ਐੱਫ.ਆਈ.ਆਰ. ਦਰਜ ਕਰਨ 'ਚ ਦੇਰੀ ਦੇ ਕਾਰਨਾਂ, ਜੇਕਰ ਕੋਈ ਹੋਵੇ ਦੀ ਵੀ ਮੰਗ ਕੀਤੀ ਹੈ। ਡੀ.ਸੀ.ਡਬਲਿਊ. ਨੇ ਇਹ ਵੀ ਪੁੱਛਿਆ ਹੈ ਕਿ ਕੀ ਮਾਮਲੇ 'ਚ ਦੋਸ਼ੀ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ ਜਾਂ ਫੜਿਆ ਗਿਆ ਸੀ ਅਤੇ ਕੀ ਜਿਨਸੀ ਸ਼ੋਸ਼ਣ ਤੋਂ ਬੱਚਿਆਂ ਦੀ ਸੁਰੱਖਿਆ ਦੇ ਅਧੀਨ ਚੇਅਰਮੈਨ, ਸਕੂਲ ਪ੍ਰਬੰਧਕ, ਪ੍ਰਿੰਸੀਪਲ, ਵਾਈਸ ਪ੍ਰਿੰਸੀਪਲ ਅਤੇ ਹੋਰ ਸਕੂਲ ਅਧਿਕਾਰੀਆਂ ਖ਼ਿਲਾਫ਼ ਕੋਈ ਐੱਫ.ਆਈ.ਆਰ. ਦਰਜ ਕੀਤੀ ਗਈ ਸੀ। ਕਥਿਤ ਤੌਰ 'ਤੇ ਮਾਮਲੇ ਦੀ ਰਿਪੋਰਟ ਨਾ ਕਰਨ ਅਤੇ ਬੱਚੇ ਦੀ ਪਛਾਣ ਦੱਸਣ ਲਈ ਕਾਰਵਾਈ ਕਰਨ।
ਕਮਿਸ਼ਨ ਨੂੰ ਸੂਚਿਤ ਕੀਤਾ ਗਿਆ ਹੈ ਕਿ ਬੱਚੀ ਦਿੱਲੀ ਦੇ ਬੇਗਮਪੁਰ ਇਲਾਕੇ ਦੇ ਇਕ ਨਿੱਜੀ ਸਕੂਲ 'ਚ ਪੜ੍ਹਦੀ ਹੈ। ਬੱਚੀ ਦੀ ਮਾਂ ਨੇ ਦੱਸਿਆ ਕਿ 23 ਅਗਸਤ ਨੂੰ ਜਦੋਂ ਸਕੂਲ ਬੱਸ ਨੇ ਉਸ ਦੀ ਧੀ ਨੂੰ ਉਨ੍ਹਾਂ ਦੀ ਸੋਸਾਇਟੀ ਦੇ ਗੇਟ 'ਤੇ ਛੱਡਿਆ ਤਾਂ ਉਸ ਦਾ ਬੈਗ ਪਿਸ਼ਾਬ ਕਾਰਨ ਗਿੱਲਾ ਸੀ। ਰੋਹਿਣੀ ਜ਼ਿਲ੍ਹੇ ਦੇ ਡੀ.ਸੀ.ਪੀ. ਨੂੰ ਲਿਖੇ ਪੱਤਰ 'ਚ ਕਿਹਾ ਗਿਆ ਹੈ ਕਿ ਪੁੱਛ-ਗਿੱਛ ਕਰਨ 'ਤੇ ਕੁੜੀ ਨੇ ਦੱਸਿਆ ਕਿ ਵੱਡੀ ਜਮਾਤ 'ਚ ਪੜ੍ਹਨ ਵਾਲਾ ਇਕ ਵਿਦਿਆਰਥੀ ਸਕੂਲ ਬੱਸ 'ਚ ਉਸ ਨਾਲ ਛੇੜਛਾੜ ਕਰ ਰਿਹਾ ਸੀ। 'ਐਕਸ' 'ਤੇ ਹਿੰਦੀ 'ਚ ਇਕ ਪੋਸਟ 'ਚ ਕਮਿਸ਼ਨ ਮੁਖੀ ਸਵਾਤੀ ਮਾਲੀਵਾਲ ਨੇ ਲਿਖਿਆ,''ਦਿੱਲੀ 'ਚ ਇਕ ਨਿੱਜੀ ਸਕੂਲ ਬੱਸ 'ਚ 6 ਸਾਲਾ ਬੱਚੀ ਨਾਲ ਇਕ ਸੀਨੀਅਰ ਮੁੰਡੇ ਨੇ ਜਿਨਸੀ ਸ਼ੋਸ਼ਣ ਕੀਤਾ। ਕੁੜੀ ਦੀ ਮਾਂ ਨੇ ਸਾਨੂੰ ਦੱਸਿਆ ਕਿ ਸਕੂਲ ਉਸ 'ਤੇ ਸ਼ਿਕਾਇਤ ਵਾਪਸ ਲੈਣ ਲਈ ਦਬਾਅ ਪਾ ਰਿਹਾ ਸੀ।'' ਮਾਮਲੇ 'ਚ ਦਿੱਲੀ ਪੁਲਸ ਨੂੰ ਨੋਟਿਸ ਦਿੱਤਾ ਗਿਆ ਹੈ। ਸਕੂਲ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਹੈਦਰਾਬਾਦ ’ਚ ਗੈਰ-ਕਾਨੂੰਨੀ ਢੰਗ ਨਾਲ ਰਹਿ ਰਿਹਾ ਪਾਕਿਸਤਾਨੀ ਗ੍ਰਿਫਤਾਰ
NEXT STORY