ਜੰਮੂ— ਜੰਮੂ-ਕਸ਼ਮੀਰ 'ਚ ਬੱਚਿਆਂ ਨਾਲ ਜਿਨਸੀ ਸ਼ੋਸ਼ਣ ਬਾਰੇ ਜਾਗਰੂਕਤਾ ਅਤੇ ਸਪੱਸ਼ਟ ਦਿਸ਼ਾ-ਨਿਰਦੇਸ਼ਾਂ ਦੀ ਘਾਟ ਅਜਿਹੇ ਮਾਮਲਿਆਂ ਨੂੰ ਨਜਿੱਠਣ 'ਚ ਦੇਰੀ ਸਿਰਫ ਪੀੜਤ ਦੇ ਸਦਮੇ ਨੂੰ ਵਧਾਉਂਦੀ ਹੈ। ਇਸ ਬਾਰੇ ਲੇਖਿਕਾ ਤਹਿਮੀਨਾ ਰਿਜ਼ਵੀ ਨੇ ਲਿਖਿਆ ਹੈ। ਰਿਜ਼ਵੀ ਦਾ ਕਹਿਣਾ ਹੈ ਕਿ ਬੱਚਿਆਂ ਪ੍ਰਤੀ ਸੰਵੇਦਨਸ਼ੀਲਤਾ, ਉਨ੍ਹਾਂ ਦੇ ਅਧਿਕਾਰ ਸਮਾਜ 'ਚ ਪ੍ਰਭਾਵਸ਼ਾਲੀ ਵਿਕਾਸ ਦੇ ਸੂਚਕਾਂ ਨੂੰ ਤੈਅ ਕਰਨ 'ਚ ਮਹੱਤਵਪੂਰਨ ਭੂਮਿਕਾ ਅਦਾ ਕਰਦੇ ਹਨ। ਇਕ ਦੇਸ਼ ਨੂੰ ਚੰਗੇ ਵਿਕਾਸ ਲਈ, ਬੱਚਿਆਂ ਨੂੰ ਉਨ੍ਹਾਂ ਦੇ ਅਧਿਕਾਰਾਂ ਪ੍ਰਤੀ ਜਾਗਰੂਕ ਕਰਨ ਲਈ ਵਚਨਬੱਧਤਾ ਪ੍ਰਦਰਸ਼ਿਤ ਕਰਨੀ ਚਾਹੀਦੀ ਹੈ।
ਇਸ ਤੋਂ ਇਲਾਵਾ ਉਨ੍ਹਾਂ ਦੀ ਰੱਖਿਆ ਲਈ ਇਕ ਸਿਸਟਮ ਬਣਾਉਣਾ ਚਾਹੀਦਾ ਹੈ, ਜੋ ਕਿ ਬੇਹੱਦ ਜ਼ਰੂਰੀ ਹੈ। ਕਸ਼ਮੀਰ ਵਿਚ ਲੰਬੇ ਅਤੇ ਗੁੰਝਲਦਾਰ ਟਕਰਾਅ ਕਾਰਨ ਬਹੁਤ ਸਾਰੀਆਂ ਸਮਾਜਿਕ-ਆਰਥਿਕ ਸਮੱਸਿਆਵਾਂ ਪੈਦਾ ਕਰ ਦਿੱਤੀਆਂ ਹਨ। ਉਨ੍ਹਾਂ 'ਚੋਂ ਇਕ ਹੈ ਬੱਚਿਆਂ ਦੇ ਅਧਿਕਾਰਾਂ ਦੀ ਉਲੰਘਣਾ। 5 ਅਗਸਤ 2019 ਨੂੰ ਜੰਮੂ-ਕਸ਼ਮੀਰ ਨੂੰ ਕੇਂਦਰ ਸ਼ਾਸਿਤ ਪ੍ਰਦੇਸ਼ ਦਾ ਦਰਜਾ ਦਿੱਤਾ ਗਿਆ ਪਰ ਇੱਥੇ ਬਾਲ ਅਧਿਕਾਰਾਂ ਦੀ ਸੁਰੱਖਿਆ ਲਈ ਖੇਤਰੀ ਕਮਿਸ਼ਨ ਨਹੀਂ ਹੈ। ਇਸ ਤੋਂ ਵੀ ਵਧੇਰੇ ਮਹੱਤਵਪੂਰਨ ਗੱਲ ਇਹ ਹੈ ਕਿ ਬੱਚਿਆਂ ਵਿਰੁੱਧ ਜਿਨਸੀ ਅਪਰਾਧਾਂ ਤੋਂ ਬਚਾਅ ਕਾਨੂੰਨ (ਪੋਕਸੋ) ਐਕਟ, ਬਲਾਤਕਾਰ, ਜਿਨਸੀ ਸ਼ੋਸ਼ਣ ਦੀ ਉਲੰਘਣਾ ਸਮੇਤ ਬੱਚਿਆਂ ਖ਼ਿਲਾਫ਼ ਅਪਰਾਧਾਂ ਵਿਚ ਵਾਧਾ ਵੇਖਣ ਨੂੰ ਮਿਲਿਆ ਹੈ।
ਦਰਅਸਲ ਇਸ ਮੁੱਦੇ 'ਤੇ ਵਿਸ਼ਲੇਸ਼ਣ ਕੀਤਾ ਗਿਆ ਹੈ, ਜੋ ਕਿ ਜੰਮੂ-ਕਸ਼ਮੀਰ ਦੇ ਬੱਚਿਆਂ ਖ਼ਿਲਾਫ਼ ਜਿਨਸੀ ਹਿੰਸਾ ਦੇ ਸੁਝਾਵਾਂ 'ਤੇ ਕੇਂਦਰਿਤ ਹੈ। ਇਸ ਵਿਸ਼ਲੇਸ਼ਣ ਮੁਤਾਬਕ ਬੱਚਿਆਂ ਖ਼ਿਲਾਫ਼ ਜਿਨਸੀ ਹਿੰਸਾ ਅਜਿਹੀਆਂ ਸਥਿਤੀਆਂ ਨੂੰ ਘੇਰਦੀ ਹੈ, ਜਿਸ 'ਚ ਇਕ ਬੱਚੇ ਨੂੰ ਕਿਸੇ ਰਿਸ਼ਤੇਦਾਰ ਜਾਂ ਦੇਖਭਾਲ ਕਰਨ ਵਾਲੇ ਵਲੋਂ ਜਿਨਸੀ ਸ਼ੋਸ਼ਣ ਕਰਨ ਲਈ ਮਜਬੂਰ ਕੀਤਾ ਜਾਂਦਾ ਹੈ। ਇਹ ਬੱਚਿਆਂ ਨਾਲ ਬਦਸਲੂਕੀ ਦਾ ਇਕ ਰੂਪ ਹੈ, ਜਿਸ ਵਿਚ ਇਕ ਬਾਲਗ ਜਾਂ ਵੱਡੀ ਉਮਰ ਦਾ ਇਕ ਬੱਚਾ ਜਿਨਸੀ ਸ਼ੋਸ਼ਣ ਲਈ ਇਕ ਬੱਚੇ ਦਾ ਇਸਤੇਮਾਲ ਕਰਦਾ ਹੈ। ਬੱਚਿਆਂ ਦੇ ਜਿਨਸੀ ਸ਼ੋਸ਼ਣ 'ਚ ਸਰੀਰਕ ਤੌਰ 'ਤੇ ਛੂਹਣਾ, ਅਣਚਾਹੀ ਕੋਸ਼ਿਸ਼ ਕਰਨ ਵਾਲਾ ਸੈਕਸ, ਦਬਾਅ ਵਾਲਾ ਸੈਕਸ ਅਤੇ ਸਰੀਰਕ ਤੌਰ 'ਤੇ ਬੱਚੇ ਨੂੰ ਮਜਬੂਰ ਕਰਨ ਵਾਲਾ ਸੈਕਸ ਸ਼ਾਮਲ ਹਨ।
ਦਰਅਸਲ ਜੰਮੂ-ਕਸ਼ਮੀਰ ਵਿਚ ਬੱਚਿਆਂ ਨੂੰ ਬਾਲ ਜਿਨਸੀ ਸ਼ੋਸ਼ਣ ਬਾਰੇ ਜਾਣਕਾਰੀ ਨਹੀਂ ਦਿੱਤੀ ਜਾਂਦੀ, ਜਿਸ ਕਾਰਨ ਬਹੁਤ ਸਾਰੇ ਪੀੜਤ ਇਸ ਦੁਰਵਿਵਹਾਰ ਦੀ ਰਿਪੋਰਟ ਕਰਨ ਦੇ ਯੋਗ ਨਹੀਂ ਹਨ। ਸਭ ਤੋਂ ਪਰੇਸ਼ਾਨ ਕਰਨ ਵਾਲੀ ਗੱਲ ਇਹ ਹੈ ਕਿ ਜਿਨਸੀ ਸ਼ੋਸ਼ਣ ਦੇ ਅੰਕੜਿਆਂ ਨੂੰ ਹਾਸਲ ਕਰਨਾ ਬਹੁਤ ਔਖਾ ਹੋ ਗਿਆ, ਕਿਉਂਕਿ ਅਪਰਾਧ ਖ਼ਿਲਾਫ਼ ਐੱਫ. ਆਈ. ਆਰ. ਦਰਜ ਕਰਨ ਤੱਕ ਸੀਮਤ ਹੈ। ਜਿਹੜੇ ਬੱਚੇ ਜਿਨਸੀ ਸ਼ੋਸ਼ਣ ਦਾ ਸ਼ਿਕਾਰ ਹੁੰਦੇ ਹਨ, ਉਹ ਮਾਨਸਿਕ ਤੌਰ 'ਤੇ ਟੁੱਟਣ ਦੀ ਕਗਾਰ 'ਤੇ ਹੁੰਦੇ ਹਨ। ਉਨ੍ਹਾਂ ਨੂੰ ਮਨੋਵਿਗਿਆਨਕ ਮਦਦ ਅਤੇ ਮਾਨਸਿਕ ਸਿਹਤ ਸਲਾਹ ਦੀ ਸਖਤ ਲੋੜ ਹੁੰਦੀ ਹੈ।
ਇਕ ਵਾਰ ਫਿਰ ਕੋਰੋਨਾ ਅਤੇ ਦੇਸ਼ ਦੀ ਅਰਥ ਵਿਵਸਥਾ 'ਤੇ ਬੋਲੇ ਰਾਹੁਲ- ਆਉਣ ਵਾਲਾ ਹੈ ਵੱਡਾ 'ਤੂਫਾਨ'
NEXT STORY