ਮੁੰਬਈ - ਅਭਿਨੇਤਰੀ ਸ਼ਬਾਨਾ ਆਜ਼ਮੀ ਨੂੰ ਮੁੰਬਈ ਅਕੈਡਮੀ ਆਫ ਮੂਵਿੰਗ ਇਮੇਜ (ਮਾਮੀ) ਵਲੋਂ ਆਯੋਜਿਤ ਹੋਣ ਵਾਲੇ ਮੁੰਬਈ ਫਿਲਮ ਫੈਸਟੀਵਲ ਵਿਚ ‘ਐਕਸੀਲੈਂਸ ਇਨ ਸਿਨੇਮਾ’ ਐਵਾਰਡ ਦਿੱਤਾ ਜਾਵੇਗਾ। ਇਹ ਸਨਮਾਨ ਉਨ੍ਹਾਂ ਨੂੰ ਫਿਲਮ ਇੰਡਸਟਰੀ ਵਿਚ ਉਨ੍ਹਾਂ ਦੇ 50 ਸਾਲਾਂ ਦੇ ਸ਼ਾਨਦਾਰ ਕਰੀਅਰ ਲਈ ਦਿੱਤਾ ਜਾਵੇਗਾ।
ਮੁੰਬਈ ਫਿਲਮ ਫੈਸਟੀਵਲ ਹਰ ਸਾਲ ਮਾਮੀ ਦੁਆਰਾ ਆਯੋਜਿਤ ਕੀਤਾ ਜਾਂਦਾ ਹੈ। 19 ਅਕਤੂਬਰ ਨੂੰ ਵਿੱਦਿਆ ਬਾਲਨ ਇਕ ‘ਮਾਸਟਰਕਲਾਸ’ ਦਾ ਆਯੋਜਨ ਕਰੇਗੀ, ਜਿਸ ਵਿੱਚ ਉਹ ਫਿਲਮ ਇੰਡਸਟਰੀ ਵਿੱਚ ਪੰਜ ਦਹਾਕਿਆਂ ਤੱਕ ਫੈਲੇ ਆਜ਼ਮੀ ਦੇ ਸਫ਼ਰ ਅਤੇ ਤਜ਼ਰਬਿਆਂ ਬਾਰੇ ਜਾਣਕਾਰੀ ਦੇਵੇਗੀ।
ਆਜ਼ਮੀ ਨੇ ਆਪਣੇ ਕਰੀਅਰ ਦੀ ਸ਼ੁਰੂਆਤ ਸ਼ਿਆਮ ਬੇਨੇਗਲ ਦੀ 1974 'ਚ ਆਈ ਫਿਲਮ 'ਅੰਕੁਰ' ਨਾਲ ਕੀਤੀ, ਜਿਸ ਤੋਂ ਬਾਅਦ ਉਸ ਨੇ 'ਅਰਥ', 'ਸਵਾਮੀ', 'ਸਪਰਸ਼', 'ਮੰਡੀ', 'ਮਾਸੂਮ', 'ਏਕ ਦਿਨ ਅਚਾਣਕ' ਵਰਗੀਆਂ ਫਿਲਮਾਂ 'ਚ ਕੰਮ ਕੀਤਾ ।
ਫੈਸਟੀਵਲ ਦੇ ਡਾਇਰੈਕਟਰ ਸ਼ਵਿੰਦਰ ਸਿੰਘ ਡੂੰਗਰਪੁਰ ਨੇ ਕਿਹਾ ਕਿ ਆਜ਼ਮੀ ਵਰਗੀ ਉੱਘੀ ਅਭਿਨੇਤਰੀ ਨੂੰ ਸਨਮਾਨਿਤ ਕਰਨਾ ਚੰਗੀ ਕਿਸਮਤ ਦੀ ਗੱਲ ਹੈ। ਹਿੰਦੀ ਅਦਾਕਾਰਾ ਆਜ਼ਮੀ ਵੀ 'ਮਾਮੀ' ਦੀ ਸੰਸਥਾਪਕ ਮੈਂਬਰ ਹੈ। MAMI ਮੁੰਬਈ ਫਿਲਮ ਫੈਸਟੀਵਲ ਦਾ 2024 ਐਡੀਸ਼ਨ 19 ਅਕਤੂਬਰ ਤੋਂ 24 ਅਕਤੂਬਰ ਦੇ ਵਿਚਕਾਰ ਆਯੋਜਿਤ ਕੀਤਾ ਜਾਵੇਗਾ।
ਚੇਨਈ 'ਚ ਵਾਪਰੇ ਰੇਲ ਹਾਦਸਾ 'ਚ 19 ਜ਼ਖਮੀ; CM ਸਟਾਲਿਨ ਨੇ ਮੰਤਰੀ ਤੇ ਅਧਿਕਾਰੀ ਨੂੰ ਕੀਤਾ ਤਾਇਨਾਤ
NEXT STORY