ਜੰਮੂ— ਆਖਿਰਕਾਰ ਵੱਖਵਾਦੀਆਂ ਅਤੇ ਅੱਤਵਾਦੀਆਂ ਦੇ ਸੰਬੰਧ ਦਾ ਖੁਲਾਸਾ ਹੋ ਹੀ ਗਿਆ। ਵੱਖਵਾਦੀ ਨੇਤਾ ਸ਼ੱਬੀਰ ਸ਼ਾਹ ਨੇ ਮੰਨ ਲਿਆ ਹੈ ਕਿ ਉਸ ਦੀ ਅੱਤਵਾਦੀ ਹਾਫਿਜ ਸਈਦ ਨਾਲ ਗੱਲਬਾਤ ਹੁੰਦੀ ਸੀ। ਸ਼ਾਹ ਦੇ ਖਿਲਾਫ ਹੁਣ ਕੋਰਟ 'ਚ ਦੋਸ਼ ਪੱਤਰ ਦਾਖਲ ਹੋ ਸਕਦਾ ਹੈ। ਸ਼ਾਹ ਨੇ ਪੁੱਛਗਿਛ 'ਚ ਸਵੀਕਾਰ ਕੀਤਾ ਹੈ ਕਿ ਉਹ ਹਾਫਿਜ ਸਈਦ ਨਾਲ ਗੱਲਬਾਤ ਕਰਦਾ ਸੀ ਅਤੇ ਦੋਵਾਂ ਵਿਚਕਾਰ ਆਖਿਰੀ ਗੱਲ ਇਸ ਸਾਲ ਜਨਵਰੀ 'ਚ ਹੋਈ ਸੀ।
ਉਸ ਨੇ ਦੱਸਿਆ ਕਿ ਪਾਕਿਸਤਾਨ ਦੇ ਹਵਾਲਾ ਆਪਰੇਟਰਾਂ ਰਾਹੀਂ ਉਸ ਦੇ ਕੋਲ ਪੈਸੇ ਆਉਂਦੇ ਸਨ ਅਤੇ ਸ਼ੱਬੀਰ ਨੂੰ ਤਿੰਨ ਪ੍ਰਤੀਸ਼ਤ ਕਮੀਸ਼ਨ ਮਿਲਦਾ ਸੀ। ਸਿਰਫ ਇਹ ਹੀ ਨਹੀਂ ਬਲਕਿ ਇਨ੍ਹਾਂ ਪੈਸਿਆਂ 'ਚ ਕੁਝ ਦਾ ਪ੍ਰਯੋਗ ਉਹ ਆਪਣੇ ਖਰਚੇ ਦੀ ਪੂਰਤੀ ਲਈ ਵੀ ਕਰਦਾ ਸੀ। ਈ. ਡੀ. ਸ਼ਾਹ ਨਾਲ ਜੁੜੇ ਲੱਗਭਗ 65 ਲੱਖ ਦੀ ਰਕਮ ਵੀ ਜ਼ਬਤ ਕੀਤੀ ਹੈ। ਸ਼ੱਬੀਰ ਸ਼ਾਹ ਜੰਮੂ ਕਸ਼ਮੀਰ ਦੀ ਡੈਮੋਕ੍ਰੇਟਿਕ ਫੀ੍ਰਡਮ ਪਾਰਟੀ ਦਾ ਨੇਤਾ ਹੈ। ਉਸ ਦੀ ਪਾਰਟੀ ਦਾ ਆਈ. ਪੀ. ਦਾ ਪਤਾ ਪਾਕਿਸਤਾਨ ਤੋਂ ਮਿਲਿਆ ਅਤੇ ਪਾਰਟੀ ਦੀ ਸੂਚਨਾ ਕੇਂਦਰ ਰਾਵਲਪਿੰਡੀ ਪਾਕਿਸਤਾਨ 'ਚ ਹੈ। ਇੱਥੇ ਤੱਕ ਉਸ ਦੀ ਸੰਪਤੀ ਦੀ ਗੱਲ ਹੈ ਤਾਂ ਸ਼ੱਬੀਰ ਸ਼ਾਹ ਕੋਲ ਆਮਦਨੀ ਦਾ ਕੋਈ ਸਾਧਨ ਨਹੀਂ ਹੈ। ਬਸ ਸ਼੍ਰੀਨਗਰ 'ਚ ਇਕ ਘਰ ਹੈ। ਸ਼ਾਹ ਕੋਈ ਵੀ ਇਨਕਮ ਟੈਕਸ ਨਹੀਂ ਭਰਦਾ। ਇਸ ਤੋਂ ਪਹਿਲਾਂ ਅਸਲਮ ਵਾਨੀ ਨੇ ਵੀ ਪਾਕਿਸਤਾਨ ਤੋਂ ਆਏ ਇਕ ਕਰੋੜ ਸ਼ਾਹ ਨੂੰ ਦੇਣ ਦਾ ਖੁਲਾਸਾ ਕੀਤਾ ਸੀ। ਅਸਲਮ ਵਾਨੀ ਵੀ ਸ਼ਾਹ ਦੇ ਨਾਲ ਜ਼ੇਲ 'ਚ ਬੰਦ ਹੈ।
ਰਾਮ ਰਹੀਮ ਨੂੰ ਝਟਕਾ, ਸ਼ਾਹ ਮਸਤਾਨਾ ਦੇ ਸਮਰਥਕਾਂ ਨੇ ਰਾਮ ਰਹੀਮ ਨੂੰ ਆਪਣੇ ਤੋਂ ਕੀਤਾ ਵੱਖ
NEXT STORY