ਨਵੀਂ ਦਿੱਲੀ, (ਭਾਸ਼ਾ)- ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਅਤੇ ਭਾਰਤੀ ਜਨਤਾ ਪਾਰਟੀ (ਭਾਜਪਾ) ਦੇ ਪ੍ਰਧਾਨ ਜੇ. ਪੀ. ਨੱਡਾ ਨੇ ਵੀਰਵਾਰ ਨੂੰ ਪਾਰਟੀ ਦੀ ਮੈਂਬਰਸ਼ਿਪ ਮੁਹਿੰਮ ਦੇ ਤਹਿਤ ਸਰਗਰਮ ਮੈਂਬਰਸ਼ਿਪ ਕਬੂਲ ਕੀਤੀ ਅਤੇ ਵਰਕਰਾਂ ਨੂੰ ਇਸ ਮੁਹਿੰਮ ਦਾ ਹਿੱਸਾ ਬਣ ਕੇ ਸੰਗਠਨ ਨੂੰ ਹੋਰ ਮਜ਼ਬੂਤ ਕਰਨ ਦੀ ਅਪੀਲ ਕੀਤੀ।
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਬੁੱਧਵਾਰ ਨੂੰ ਇਸ ਮੁਹਿੰਮ ਦੀ ਸ਼ੁਰੂਆਤ ਕੀਤੀ ਸੀ ਅਤੇ ਪਹਿਲੇ ਸਰਗਰਮ ਮੈਂਬਰ ਬਣੇ ਸਨ। ਸ਼ਾਹ ਨੇ ‘ਐਕਸ’ ’ਤੇ ਇਕ ਪੋਸਟ ’ਚ ਕਿਹਾ ਕਿ ਕੱਲ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਭਾਜਪਾ ਦੇ ਪਹਿਲੇ ਸਰਗਰਮ ਮੈਂਬਰ ਬਣ ਕੇ ‘ਸਰਗਰਮ ਮੈਂਬਰਸ਼ਿਪ ਮੁਹਿੰਮ’ ਦੀ ਸ਼ੁਰੂਆਤ ਕੀਤੀ। ਮੈਂ ਵੀ ਇਸ ਮੁਹਿੰਮ ਤਹਿਤ ਭਾਜਪਾ ਦੀ ਸਰਗਰਮ ਮੈਂਬਰਸ਼ਿਪ ਲਈ।
ਭਾਜਪਾ ਪ੍ਰਧਾਨ ਨੱਡਾ ਨੇ ਕਿਹਾ ਕਿ ਉਹ ਪਾਰਟੀ ਦੀ ਦੇਸ਼ ਪੱਧਰੀ ‘ਸਰਗਰਮ ਮੈਂਬਰਸ਼ਿਪ ਮੁਹਿੰਮ’ ਦੇ ਤਹਿਤ ਸਰਗਰਮ ਵਰਕਰ ਵਜੋਂ ਆਪਣੀ ਮੈਂਬਰਸ਼ਿਪ ਦਾ ਨਵੀਨੀਕਰਨ ਕਰ ਕੇ ਮਾਣ ਮਹਿਸੂਸ ਕਰ ਰਹੇ ਹਨ।
ਰੇਲਵੇ 'ਚ ਨੌਕਰੀ ਦਿਵਾਉਣ ਦੇ ਬਹਾਨੇ ਠੱਗੇ ਕਰੋੜਾਂ ਰੁਪਏ, 6 ਖਿਲਾਫ ਮਾਮਲਾ ਦਰਜ
NEXT STORY