ਨਵੀਂ ਦਿੱਲੀ (ਵਾਰਤਾ)- ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ ਨੇ ਲੋਕ ਸਭਾ 'ਚ ਦਰਸ਼ਕ ਗੈਲਰੀ ਤੋਂ 2 ਨੌਜਵਾਨਾਂ ਦੇ ਸਦਨ 'ਚ ਛਾਲ ਮਾਰਨ 'ਤੇ ਗੰਭੀਰ ਚਿੰਤਾ ਜ਼ਾਹਰ ਕਰਦੇ ਹੋਏ ਬੁੱਧਵਾਰ ਨੂੰ ਕਿਹਾ ਕਿ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਇਸ ਮੁੱਦੇ 'ਤੇ ਦੋਹਾਂ ਸਦਨਾਂ 'ਚ ਬਿਆਨ ਦੇਣਾ ਚਾਹੀਦਾ। ਸ਼੍ਰੀ ਖੜਗੇ ਨੇ ਕਿਹਾ,''ਅੱਜ ਸੰਸਦ 'ਚ ਜੋ ਸੁਰੱਖਿਆ ਕੁਤਾਹੀ ਹੋਈ ਹੈ, ਉਹ ਇਕ ਬਹੁਤ ਗੰਭੀਰ ਮਾਮਲਾ ਹੈ। ਅਸੀਂ ਮੰਗ ਕਰਦੇ ਹਾਂ ਕਿ ਗ੍ਰਹਿ ਮੰਤਰੀ ਜੀ ਦੋਹਾਂ ਸਦਨਾਂ 'ਚ ਆ ਕੇ ਇਸ 'ਤੇ ਬਿਆਨ ਦੇਣ। ਇਹ ਪ੍ਰਸ਼ਨ ਹੈ ਕਿ ਇੰਨੇ ਵੱਡੇ ਸੁਰੱਖਿਆ ਮਹਿਕਮੇ 'ਚ ਕਿਵੇਂ 2 ਲੋਕ ਅੰਦਰ ਆ ਗਏ।''
ਇਹ ਵੀ ਪੜ੍ਹੋ : ਸੰਸਦ 'ਚ 2 ਸ਼ੱਕੀ ਵੜਨ ਨਾਲ ਪਈਆਂ ਭਾਜੜਾਂ, 22 ਸਾਲ ਪਹਿਲਾਂ ਅੱਜ ਦੇ ਹੀ ਦਿਨ ਹੋਇਆ ਸੀ ਅੱਤਵਾਦੀ ਹਮਲਾ
ਉਨ੍ਹਾਂ ਕਿਹਾ,''ਅੱਜ ਹੀ ਅਸੀਂ 22 ਸਾਲ ਪਹਿਲੇ ਹੋਏ ਸੰਸਦ 'ਤੇ ਹਮਲੇ ਨੂੰ, ਸ਼ਹੀਦ ਦਿਵਸ 'ਤੇ, ਜਾਂਬਾਜ਼ ਸੁਰੱਖਿਆ ਕਰਮੀਆਂ ਨੂੰ ਸ਼ਰਧਾਂਜਲੀ ਦਿੱਤੀ ਸੀ। ਅਸੀਂ ਉਮੀਦ ਕਰਦੇ ਹਾਂ ਕਿ ਸਰਕਾਰ ਇਸ ਨੂੰ ਪੂਰੀ ਗੰਭੀਰਤਾ ਨਾਲ ਲਵੇਗੀ ਅਤੇ ਅਸੀਂ ਪੂਰੀ ਘਟਨਾ ਦੀ ਡੂੰਘੀ ਜਾਂਚ ਦੀ ਮੰਗ ਕਰਦੇ ਹਾਂ। ਦੇਸ਼ ਦੀ ਏਕਤਾ ਅਤੇ ਅਖੰਡਤਾ ਲਈ ਅਸੀਂ ਤਿਆਰ ਹਾਂ।''
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਕਾਂਗਰਸ ਦੀ ਹਰਿਆਣਾ ਇਕਾਈ ਦੇ ਸਾਬਕਾ ਪ੍ਰਧਾਨ ਰਾਮ ਪ੍ਰਕਾਸ਼ ਦਾ ਦਿਹਾਂਤ
NEXT STORY