ਜੈਪੁਰ—ਭਾਜਪਾ ਨੇਤਾ ਚਿਨਮਯਾਨੰਦ ’ਤੇ ਦੋਸ਼ ਲਗਾਉਣ ਵਾਲੀ ਸ਼ਾਹਜਹਾਨਪੁਰ ਦੇ ਐੱਸ. ਐੱਸ. ਲਾਅ ਕਾਲਜ ਦੀ ਲਾਪਤਾ ਵਿਦਿਆਰਥਣ ਰਾਜਸਥਾਨ ’ਚ ਮਿਲ ਗਈ ਹੈ। ਮਿਲੀ ਜਾਣਕਾਰੀ ਮੁਤਾਬਕ ਯੂ. ਪੀ. ਪੁਲਸ ਦੀ ਸਪੈਸ਼ਲ ਟੀਮ ਨੇ ਵਿਦਿਆਰਥਣ ਨੂੰ ਸੰਜੈ ਸਿੰਘ ਨਾਂ ਦੇ ਲੜਕੇ ਨਾਲ ਹਿਰਾਸਤ ’ਚ ਲਿਆ ਹੈ। ਸੰਜੈ ਸਿੰਘ ਵੀ ਸ਼ਾਹਜਹਾਨਪੁਰ ਦੇ ਸੁਖਦੇਵ ਕਾਲਜ ’ਚ ਐੱਲ. ਐੱਲ. ਬੀ. ਦਾ ਵਿਦਿਆਰਥੀ ਹੈ। ਦੱਸ ਦੇਈਏ ਕਿ ਇਹ ਲੜਕੀ ਨੂੰ 7 ਦਿਨਾਂ ਬਾਅਦ ਮਿਲੀ ਹੈ। ਉਤਰ ਪ੍ਰਦੇਸ਼ ਦੇ ਡੀ. ਜੀ. ਪੀ ਓ. ਪੀ. ਸਿੰਘ ਨੇ ਦੱਸਿਆ ਹੈ ਕਿ ਯੂ. ਪੀ. ਪੁਲਸ ਰਾਜਸਥਾਨ ਤੋਂ ਵਾਪਸ ਲੈ ਕੇ ਆ ਰਹੀ ਹੈ। ਇਸ ਦੇ ਨਾਲ ਇਹ ਵੀ ਜਾਣਕਾਰੀ ਮਿਲੀ ਹੈ ਕਿ ਵਿਦਿਆਰਥਣ ਦੀ ਕਿਡਨੈਪਿੰਗ ਨਹੀਂ ਕੀਤੀ ਗਈ ਸੀ।
ਦੱਸਣਯੋਗ ਹੈ ਕਿ ਭਾਜਪਾ ਨੇਤਾ ਚਿਨਮਯਾਨੰਦ ਦੇ ਖਿਲਾਫ ਜਬਰ ਜ਼ਨਾਹ ਦਾ ਦੋਸ਼ ਲਗਾਉਣ ਵਾਲੀ ਵਿਦਿਆਰਥਣ ਦੇ ਲਾਪਤਾ ਹੋਣ ਦੇ ਮਾਮਲੇ ’ਤੇ ਅੱਜ ਸੁਪਰੀਮ ਕੋਰਟ ’ਚ ਸੁਣਵਾਈ ਹੋਵੇਗੀ। ਸ਼ਾਹਜਹਾਨਪੁਰ ਦੀ ਐੱਲ. ਐੱਲ. ਐੱਮ. ਦੀ ਵਿਦਿਆਰਥਣ ਨੇ ਸਾਬਕਾ ਮੰਤਰੀ ਚਿਨਮਯਾਨੰਦ ’ਤੇ ਕਈ ਲੜਕੀਆਂ ਨਾਲ ਜਬਰ ਜ਼ਨਾਹ ਕਰਨ ਦਾ ਦੋਸ਼ ਲਗਾਇਆ ਹੈ। ਫੇਸਬੁੱਕ ਲਾਈਵ ਵੀਡੀਓ ’ਚ ਦੋਸ਼ ਲਗਾਉਣ ਤੋਂ ਬਾਅਦ ਲੜਕੀ ਲਾਪਤਾ ਹੋ ਗਈ ਸੀ। ਇਸ ਮਾਮਲੇ ’ਚ ਕੁਝ ਵਕੀਲਾਂ ਨੇ ਸੁਪਰੀਮ ਕੋਰਟ ਤੋਂ ਖੁਦ ਨੋਟਿਸ ਲੈਣ ਲਈ ਬੇਨਤੀ ਕੀਤੀ ਸੀ।
ਜ਼ਿਕਰਯੋਗ ਹੈ ਕਿ ਭਾਜਪਾ ਨੇਤਾ ਸਵਾਮੀ ਚਿਨਮਯਾਨੰਦ ’ਤੇ ਉਸ ਕਾਲਜ ਦੀ ਵਿਦਿਆਰਥਣ ਨੇ ਜਬਰ ਜ਼ਨਾਹ ਦਾ ਮੁਕੱਦਮਾ ਦਰਜ ਕਰਵਾਇਆ,ਜਿਸ ਕਾਲਜ ਦੇ ਉਹ ਡਾਇਰੈਕਟਰ ਹਨ। ਪੁਲਸ ਨੇ ਜਾਣਕਾਰੀ ਦਿੱਤੀ ਕਿ 22 ਅਗਸਤ ਨੂੰ ਸਵਾਮੀ ਚਿਨਮਯਾਨੰਦ ਦੇ ਵੱਟਸਐਪ ਨੰਬਰ ’ਤੇ ਮੈਸੇਜ ਆਇਆ, ਜਿਸ ’ਚ ਪੰਜ ਕਰੋੜ ਰੁਪਏ ਮੰਗ ਕੀਤੀ ਗਈ ਸੀ। ਇਸ ਦੌਰਾਨ ਕੁਝ ਅਣਪਛਾਤੇ ਵਿਅਕਤੀਆਂ ਖਿਲਾਫ ਮਾਮਲਾ ਦਰਜ ਕੀਤਾ ਗਿਆ। ਇਸ ਤੋਂ ਬਾਅਦ 24 ਅਗਸਤ ਨੂੰ ਇੱਕ ਵੀਡੀਓ ਸਾਹਮਣੇ ਆਇਆ, ਜਿਸ ’ਚ ਵਿਦਿਆਰਥਣ ਭਾਜਪਾ ਨੇਤਾ ’ਤੇ ਦੋਸ਼ ਲਗਾ ਰਹੀ ਸੀ।
ਸਿੰਧੀਆ ਦੀ ਨਾਰਾਜ਼ਗੀ ਦਰਮਿਆਨ ਸੋਨੀਆ ਨੂੰ ਮਿਲੇ ਕਮਲਨਾਥ, ਕਿਹਾ- ਸਭ ਕੁਝ ਠੀਕ
NEXT STORY