ਨਵੀਂ ਦਿੱਲੀ : ਨਵੇਂ ਖੇਤੀਬਾੜੀ ਕਾਨੂੰਨ ਦੇ ਵਿਰੋਧ ਵਿੱਚ ਦਿੱਲੀ ਕੂਚ 'ਤੇ ਹਜ਼ਾਰਾਂ ਕਿਸਾਨ ਪਿਛਲੇ 8 ਦਿਨਾਂ ਤੋਂ ਦਿੱਲੀ ਦੇ ਸਾਰੇ ਬਾਰਡਰ 'ਤੇ ਡਟੇ ਹੋਏ ਹਨ। ਅਜਿਹੇ ਵਿੱਚ ਇੱਕ ਪਾਸੇ ਜਿੱਥੇ ਸਰਕਾਰ ਕਿਸਾਨਾਂ ਨਾਲ ਗੱਲ ਕਰ ਅੰਦੋਲਨ ਨੂੰ ਖ਼ਤਮ ਕਰਵਾਉਣ ਦੀ ਕੋਸ਼ਿਸ਼ ਕਰ ਰਹੀ ਹੈ, ਉਥੇ ਹੀ ਦੂਜੇ ਪਾਸੇ ਸਿੰਘੂ ਬਾਰਡਰ 'ਤੇ ਸਭ ਤੋਂ ਜ਼ਿਆਦਾ ਖੁਫੀਆ ਏਜੰਸੀਆਂ ਦੇ ਸਰਗਰਮ ਹੋਣ ਦੀ ਸੂਚਨਾ ਮਿਲੀ ਹੈ। ਬਾਰਡਰ 'ਤੇ ਹਰਿਆਣਾ ਸੀ.ਆਈ.ਡੀ. ਤੋਂ ਇਲਾਵਾ ਇੰਟੈਲਿਜੈਂਸ ਬਿਊਰੋ ਅਤੇ ਦਿੱਲੀ ਸਪੇਸ਼ਲ ਬ੍ਰਾਂਚ ਦੇ ਅਫਸਰ ਸਾਦੀ ਵਰਦੀ ਵਿੱਚ ਐਕਟਿਵ ਹਨ ਜੋ ਪਲ-ਪਲ ਦੀ ਅਪਡੇਟ ਇਕੱਠਾ ਕਰ ਰਹੇ ਹਨ।
ਸਰਕਾਰ ਦਾ ਕਿਸਾਨਾਂ ਨਾਲ ਕੋਈ ਈਗੋ ਨਹੀਂ ਹੈ: ਖੇਤੀਬਾੜੀ ਮੰਤਰੀ
30 ਹਜ਼ਾਰ ਕਿਸਾਨਾਂ ਨੇ ਪਾਇਆ ਸਿੰਘੂ ਬਾਰਡਰ 'ਤੇ ਡੇਰਾ
ਜਾਣਕਾਰੀ ਦੇ ਅਨੁਸਾਰ, ਇਨ੍ਹਾਂ ਅਫਸਰਾਂ ਤੋਂ ਮਿਲਣ ਵਾਲੀ ਜਾਣਕਾਰੀ ਦੇ ਆਧਾਰ 'ਤੇ ਵੱਖ-ਵੱਖ ਸਥਾਨਾਂ 'ਤੇ ਸੁਰੱਖਿਆ ਬਲਾਂ ਦੀ ਗਿਣਤੀ ਨੂੰ ਘਟਾਇਆ ਜਾਂ ਵਧਾਇਆ ਜਾ ਰਿਹਾ ਹੈ। ਕਰੀਬ 30 ਹਜ਼ਾਰ ਕਿਸਾਨਾਂ ਦੀ ਭੀੜ ਵਿੱਚ ਸਿੰਘੂ ਬਾਰਡਰ 'ਤੇ ਇਨ੍ਹਾਂ ਅਫਸਰਾਂ ਦੀ ਪਛਾਣ ਕਰਨਾ ਕੋਈ ਆਸਾਨ ਕੰਮ ਨਹੀਂ ਹੈ। ਹਾਲਾਂਕਿ ਰਾਤ ਵਿੱਚ ਇਹ ਗਿਣਤੀ ਕੁੱਝ ਘੱਟ ਹੋ ਜਾਂਦੀ ਹੈ ਕਿਉਂਕਿ ਆਸਪਾਸ ਦੇ ਕਿਸਾਨ ਰਾਤ ਦੇ ਵਕਤ ਆਪਣੇ-ਆਪਣੇ ਘਰਾਂ ਵਿੱਚ ਸੋਣ ਲਈ ਚਲੇ ਜਾਂਦੇ ਹਨ ਪਰ ਖੁਫਿਆ ਏਜੰਸੀ ਦੀ ਲਗਾਤਾਰ ਉਨ੍ਹਾਂ 'ਤੇ ਨਜ਼ਰ ਰਹਿੰਦੀ ਹੈ।
ਕਿਸਾਨਾਂ ਵੱਲੋਂ ਬੈਠਕ 'ਚ ਮੌਜੂਦ ਸੀ ਇਹ ਇਕੱਲੀ ਬੀਬੀ, ਦਮਦਾਰੀ ਨਾਲ ਰੱਖੀ ਗੱਲ
ਸਿੰਘੂ ਬਾਰਡਰ 'ਤੇ 15 ਕਿਲੋਮੀਟਰ ਦੂਰ ਤੱਕ ਬੈਠੇ ਹਨ ਕਿਸਾਨ
ਜੇਕਰ ਸਿੰਘੂ ਬਾਰਡਰ ਜਾਓ ਤਾਂ ਤਕਰੀਬਨ 15 ਕਿਲੋਮੀਟਰ ਦੂਰ ਤੱਕ ਤੁਹਾਨੂੰ ਕਿਸਾਨ ਹੀ ਬੈਠੇ ਨਜ਼ਰ ਆਉਣਗੇ। ਪੁਲਸ ਸੂਤਰਾਂ ਦੀ ਮੰਨੀਏ ਤਾਂ ਇਹ ਭੀੜ ਦਿਨੋਂ-ਦਿਨ ਵੱਧਦੀ ਜਾ ਰਹੀ ਹੈ ਅਤੇ ਆਉਣ ਵਾਲੇ ਦਿਨਾਂ ਵਿੱਚ ਇਸ ਦੇ ਜ਼ਿਆਦਾ ਵਧਣ ਦੀ ਉਮੀਦ ਹੈ। ਸੀ.ਆਈ.ਡੀ. ਮੁਤਾਬਕ, ਅਜੇ ਸਿੰਘੂ ਬਾਰਡਰ 'ਤੇ ਬੈਠੇ ਕਿਸਾਨਾਂ ਦੇ ਤੇਵਰ ਤਲਖ ਹਨ। ਉਹ ਕਿਸੇ ਵੀ ਕੀਮਤ 'ਤੇ ਹਟਣ ਨੂੰ ਤਿਆਰ ਨਹੀਂ ਹਨ।
ਨੋਟ- ਕੀ ਹੈ ਤੁਹਾਡੀ ਇਸ ਖ਼ਬਰ ਬਾਰੇ ਰਾਏ। ਕੁਮੈਂਟ ਬਾਕਸ 'ਚ ਦਿਓ ਜਵਾਬ।
ਕੰਗਨਾ 'ਤੇ ਭੜਕੀ ਬਿੱਗ-ਬੌਸ ਕੰਟੇਸਟੈਂਟ- ਇੰਨੀ ਪ੍ਰੇਸ਼ਾਨੀ ਹੈ ਤਾਂ ਦੇਸ਼ ਛੱਡ ਦਿਓ
NEXT STORY