ਗੁਰੂਗ੍ਰਾਮ (ਭਾਸ਼ਾ)- ਹਰਿਆਣਾ ਦੇ ਗੁਰੂਗ੍ਰਾਮ ਸਥਿਤ ਕਾਸਨ ਪਿੰਡ 'ਚ ਕਤਲ ਦੇ ਮਾਮਲਿਆਂ 'ਚ ਵਾਂਟੇਡ ਇਕ ਸ਼ਾਰਪ ਸ਼ੂਟਰ ਨੂੰ ਉਸ ਦੇ ਸਹਿਯੋਗੀ ਨਾਲ ਮੰਗਲਵਾਰ ਤੜਕੇ ਇਕ ਮੁਹਿੰਮ ਤੋਂ ਬਾਅਦ ਗ੍ਰਿਫ਼ਤਾਰ ਕੀਤਾ ਗਿਆ। ਪੁਲਸ ਨੇ ਇਹ ਜਾਣਕਾਰੀ ਦਿੱਤੀ। ਏ.ਸੀ.ਪੀ. (ਅਪਰਾਧ) ਪ੍ਰੀਤ ਪਾਲ ਸਿੰਘ ਸਾਂਗਵਾਨ ਨੇ ਦੱਸਿਆ ਕਿ ਦੋਸ਼ਈ ਅਮਿਤ ਬਾਜਿਦਪੁਰ ਪਿਛਲੇ ਕੁਝ ਮਹੀਨਿਆਂ ਤੋਂ ਗ੍ਰਿਫ਼ਤਾਰੀ ਤੋਂ ਬਚ ਰਿਹਾ ਸੀ ਪਰ ਆਈ.ਐੱਮ.ਟੀ. ਸੈਕਟਰ-8 ਦੇ ਕਾਸਨ ਪਿੰਡ ਕੋਲ ਤੜਕੇ ਉਸ ਨੂੰ ਘੇਰ ਲਿਆ ਗਿਆ। ਉਸ ਨੇ ਅਤੇ ਉਸ ਦੇ ਸਹਿਯੋਗੀ ਦੀਪਕ ਉਰਫ਼ ਭੋਲੂ ਨੇ ਖ਼ੁਦ ਨੂੰ ਘਿਰਿਆ ਦੇਖ ਪੁਲਸ 'ਤੇ ਗੋਲੀਬਾਰੀ ਕਰ ਦਿੱਤੀ। ਜਵਾਬੀ ਗੋਲੀਬਾਰੀ 'ਚ ਅਮਿਤ ਦੇ ਪੈਰ 'ਚ ਗੋਲੀ ਲੱਗੀ। ਉਸ ਨੂੰ ਦਿੱਲੀ ਦੇ ਸਫਦਰਜੰਗ ਹਸਪਤਾਲ 'ਚ ਦਾਖ਼ਲ ਕਰਵਾਇਆ ਗਿਆ ਹੈ।
ਇਹ ਵੀ ਪੜ੍ਹੋ : ਗੈਂਗਰੇਪ ਮਾਮਲਾ : ਦਿੱਲੀ ਪੁਲਸ ਨੇ ਅਫ਼ਵਾਹ ਫੈਲਾਉਣ ਦੇ ਦੋਸ਼ 'ਚ ਤਿੰਨ ਵਿਰੁੱਧ ਮਾਮਲਾ ਕੀਤਾ ਦਰਜ
ਅਧਿਕਾਰੀ ਨੇ ਕਿਹਾ ਕਿ ਇੰਸਪੈਕਟਰ ਆਨੰਦ ਯਾਦਵ ਦੀ ਅਗਵਾਈ 'ਚ ਪੁਲਸ ਟੀਮ ਉਸ ਦਾ ਬਿਆਨ ਦਰਜ ਕਰਨ ਦਾ ਇੰਤਜ਼ਾਰ ਕਰ ਰਹੀ ਹੈ। ਸਾਂਗਵਾਨ ਨੇ ਕਿਹਾ,''ਅਸੀਂ ਅਮਿਤ ਨੂੰ ਉਸ ਦੇ ਸਾਥੀ ਦੀਪਕ ਨਾਲ ਗ੍ਰਿਫ਼ਤਾਰ ਕਰ ਲਿਆ ਹੈ, ਜੋ ਕਾਸਨ ਕਤਲਕਾਂਡ ਦੇ ਮੁੱਖ ਦੋਸ਼ੀਆਂ 'ਚੋਂ ਇਕ ਹੈ। ਅਸੀਂ ਜਲਦ ਹੀ ਪੂਰਾ ਵੇਰਵਾ ਸਾਂਝਾ ਕਰਾਂਗੇ।'' ਕਾਸਨ ਪਿੰਡ ਦੇ ਇਕ ਸਾਬਕਾ ਸਰਪੰਚ ਦੇ ਚਾਰ ਰਿਸ਼ਤੇਦਾਰਾਂ ਦੀ ਹਥਿਆਰਬੰਦ ਹਮਲਾਵਰਾਂ ਵਲੋਂ ਹੱਤਿਆ ਕਰ ਦਿੱਤੀ ਗਈ। ਹਮਲਾਵਰਾਂ 'ਚ ਉਹ 2 ਲੋਕ ਵੀ ਸ਼ਾਮਲ ਸਨ, ਜਿਨ੍ਹਾਂ ਨੂੰ ਮੰਗਲਵਾਰ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਹਮਲਾਵਰ ਪਿਛਲੇ ਸਾਲ ਦੀਵਾਲੀ ਦੀ ਰਾਤ ਸਾਬਕਾ ਸਰਪੰਚ ਦੇ ਘਰ ਵੜ ਗਏ ਅਤੇ ਪਰਿਵਾਰ ਦੇ ਲੋਕਾਂ ਨੂੰ ਗੋਲੀਆਂ ਮਾਰੀਆਂ ਸਨ।
ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ
ਬਜਟ 2022: ਟਰਾਂਸਪੋਰਟ ਸਹੂਲਤ ਲਈ ਵੱਡੇ ਐਲਾਨ, ਪਟੜੀ ’ਤੇ ਦੌੜਨਗੀਆਂ 400 ‘ਵੰਦੇ ਭਾਰਤ ਟਰੇਨਾਂ’
NEXT STORY