ਗੁਜਰਾਤ- ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਕਤਲਕਾਂਡ ਦੀ ਜਾਂਚ 'ਚ ਕਈ ਹੈਰਾਨ ਕਰਨ ਵਾਲੇ ਖ਼ੁਲਾਸੇ ਹੋ ਰਹੇ ਹਨ। ਇਸ ਕਤਲਕਾਂਡ ਨੂੰ ਅੰਜਾਮ ਦੇਣ ਵਾਲੇ ਦੋਸ਼ੀ ਮੁੰਦਰਾ (ਗੁਜਰਾਤ) ਪਹੁੰਚਣ ਤੋਂ ਪਹਿਲਾਂ 57 ਟਿਕਾਣਿਆਂ 'ਤੇ ਲੁਕੇ ਸਨ। ਮੁੰਦਰਾ ਉਨ੍ਹਾਂ ਦਾ 58ਵਾਂ ਟਿਕਾਣਾ ਸੀ- ਜਿੱਥੇ ਪੁਲਸ ਨੇ ਦੋਸ਼ੀਆਂ ਨੂੰ ਫੜ ਲਿਆ। ਸ਼ਾਤਿਰ ਦੋਸ਼ੀ ਪੁਲਸ ਸਮੇਤ ਏਜੰਸੀਆਂ ਨੂੰ ਧੋਖਾ ਦੇਣ ਲਈ ਹਰ ਯੋਜਨਾ ਅਪਣਾ ਰਹੇ ਸਨ। ਬੱਸ ਜਾਂ ਗੱਡੀ ਦਾ ਇਸਤੇਮਾਲ ਨਹੀਂ ਕਰਦੇ ਸਨ। ਸਾਈਕਲ ਅਤੇ ਬਾਈਕ 'ਤੇ ਯਾਤਰਾ ਕਰਦੇ ਸਨ ਤਾਂ ਕਿ ਪੁਲਸ ਨੂੰ ਧੋਖਾ ਦੇ ਸਕਣ। ਸ਼ਾਰਪ ਸ਼ੂਟਰ ਫ਼ੌਜੀ ਅਤੇ ਕਸ਼ਿਸ਼ ਨੇ ਪੁਲਸ ਨੂੰ ਦੱਸਿਆ ਕਿ ਹੈ ਕਿ ਪੁਲਸ ਸਮੇਤ ਏਜੰਸੀਆਂ ਨੂੰ ਚਕਮਾ ਦੇਣ ਅਤੇ ਮੁੰਦਰਾ ਵੱਲ ਜਾਣ ਲਈ ਉਨ੍ਹਾਂ ਨੇ ਜਨਤਕ ਆਵਾਜਾਈ ਅਤੇ ਕਾਰ ਦਾ ਉਪਯੋਗ ਨਹੀਂ ਕੀਤਾ। ਉਹ ਟਰੱਕ, ਸਾਈਕਲ ਅਤੇ ਬਾਈਕ 'ਤੇ ਸਫ਼ਰ ਕਰਦੇ ਸਨ। ਗੁਜਰਾਤ 'ਚ ਤਾਂ ਕੁਝ ਜਗ੍ਹਾ ਬੈਲ ਗੱਡੀ 'ਚ ਸਫ਼ਰ ਕੀਤਾ।
ਇਹ ਵੀ ਪੜ੍ਹੋ : ਸਿੱਧੂ ਮੂਸੇਵਾਲਾ ਕਤਲ ਕਾਂਡ ’ਚ ਵੱਡਾ ਖੁਲਾਸਾ, ਸਾਬਕਾ ਅਕਾਲੀ ਮੰਤਰੀ ਦੇ ਭਤੀਜੇ ਦਾ ਨਾਂ ਆਇਆ ਸਾਹਮਣੇ
ਪੁਲਸ ਦਾ ਕਹਿਣਾ ਹੈ ਕਿ ਪੰਜਾਬ 'ਚ ਵਾਰਦਾਤ ਵਾਲੀ ਜਗ੍ਹਾ ਤੋਂ ਕਰੀਬ 175 ਕਿਲੋਮੀਟਰ ਦੂਰ ਖੇਤਾਂ 'ਚ ਵੱਖ ਤੋਂ ਛੋਟੀ ਜਿਹੀ ਝੌਂਪੜੀ ਦਿੱਤੀ ਗਈ ਸੀ। ਇਹ 9 ਦਿਨਾਂ ਤੱਕ ਇਸ ਇਲਾਕੇ 'ਚ ਰਹੇ। ਦੋਸ਼ੀਆਂ ਨੂੰ ਇਹ ਪਤਾ ਨਹੀਂ ਸੀ ਕਿ ਇਹ ਸਭ ਉਨ੍ਹਾਂ ਲਈ ਕੌਣ ਕਰ ਰਿਹਾ ਹੈ। ਕਤਲਕਾਂਡ ਨੂੰ ਅੰਜਾਮ ਦੇਣ ਤੋਂ ਇਕ ਘੰਟੇ ਪਹਿਲਾਂ ਇਸਤੇਮਾਲ ਹੋਣ ਵਾਲੇ ਹਥਿਆਰ-ਬਾਰੂਦ ਆਦਿ ਦੋਸ਼ੀਆਂ ਨੂੰ ਸੌਂਪੇ ਗਏ ਸਨ। ਸ਼ੂਟਰ ਮਨਪ੍ਰੀਤ ਮਨੂੰ ਅਤੇ ਜਗਰੂਪ ਰੂਪਾ ਪੰਜਾਬ ਦੇ ਪਿੰਡ ਅੰਚਲ 'ਚ ਲੁਕਣਾ ਪਸੰਦ ਕਰ ਰਹੇ ਸਨ ਜਦੋਂ ਕਿ ਫ਼ੌਜੀ, ਕਸ਼ਿਸ਼, ਅੰਕਿਤ, ਸਿਰਸਾ ਅਤੇ ਦੀਪਕ ਪੰਜਾਬ ਤੋਂ ਦੌੜੇ ਅਤੇ ਮੁੰਦਰਾ ਤੱਕ ਪਹੁੰਚਣ ਤੋਂ ਪਹਿਲਾਂ 57 ਟਿਕਾਣੇ ਬਦਲੇ। ਦੱਸਣਯੋਗ ਹੈ ਕਿ ਦਿੱਲੀ ਪੁਲਸ ਦੀ ਵਿਸ਼ੇਸ਼ ਟੀਮ ਨੇ 19 ਜੂਨ ਨੂੰ ਮੁੰਦਰਾ ਦੀ ਬਾਰੋਈ 'ਚ ਖਾਰੀ ਮੀਠੀ ਰੋਡ 'ਤੇ ਇਕ ਸਫ਼ਲ ਆਪਰੇਸ਼ਨ ਕਰ ਕੇ ਲਾਰੈਂਸ ਬਿਸ਼ਨੋਈ ਗੈਂਗ ਦੇ ਖੂੰਖਾਰ ਗੁਰਗਿਆਂ ਨੂੰ ਫੜ ਲਿਆ ਸੀ। ਇਨ੍ਹਾਂ ਦੀ ਪਛਾਣ ਕਸ਼ਿਸ਼ ਉਰਫ਼ ਕੁਲਦੀਪ, ਅਸ਼ੋਕ ਉਰਫ਼ ਇਲਿਆਜ ਉਰਫ਼ ਫ਼ੌਜੀ ਅਤੇ ਕੇਸ਼ਵ ਕੁਮਾਰ ਵਜੋਂ ਹੋਈ। ਇਹ ਦੋਸ਼ੀ ਹਫ਼ਤੇ ਪਹਿਲਾਂ ਹੀ ਇੱਥੇ ਆਏ ਸਨ, ਕਿਰਾਏ ਦੇ ਕਮਰੇ 'ਚ ਰਹਿੰਦੇ ਸਨ। ਮੁੰਦਰਾ ਦੇ ਹੋਟਲ 'ਚ ਜਾਅਲੀ ਆਧਾਰ ਕਾਰਡ ਦੇ ਮਾਧਿਅਮ ਨਾਲ ਰੁਕੇ ਸਨ। ਇੰਨਾ ਹੀ ਨਹੀਂ ਦੋਸ਼ੀਆਂ ਨੇ ਪੁਲਸ ਏਜੰਸੀਆਂ ਨੂੰ ਧੋਖਾ ਦੇਣ ਲਈ ਰੈਸਟੋਰੈਂਟ 'ਚ ਕੰਮ ਕਰਦੇ ਸਨ, ਵੇਟਰ ਵੀ ਬਣਦੇ ਸਨ, ਟਰੱਕ ਕਲੀਨਰ ਦੇ ਰੂਪ 'ਚ ਵੀ ਕੰਮ ਕਰਦੇ ਸਨ।
ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ
ਹਿਮਾਚਲ ’ਚ ਕੋਰੋਨਾ ਦੇ ਨਵੇਂ ਮਾਮਲਿਆਂ ’ਚ ਹੋ ਰਿਹਾ ਤੇਜ਼ੀ ਨਾਲ ਵਾਧਾ, ਚਿੰਤਾਜਨਕ ਅੰਕੜੇ
NEXT STORY