ਨੈਸ਼ਨਲ ਡੈਸਕ- ਕਿਹਾ ਜਾਂਦਾ ਸਖ਼ਤ ਮਿਹਨਤ ਅੱਗੇ ਮੁਸੀਬਤਾਂ ਵੀ ਆਪਣੇ ਗੋਡੇ ਟੇਕ ਲੈਂਦੀਆਂ ਹਨ। ਕੁਝ ਬਣਨ ਦੀ ਚਾਹਤ ਅਤੇ ਸਖਤ ਮਿਹਨਤ ਇਨਸਾਨ ਨੂੰ ਉਸ ਦੇ ਮੁਕਾਮ ਤੱਕ ਜ਼ਰੂਰ ਲੈ ਕੇ ਜਾਂਦੀ ਹੈ। ਕੁਝ ਅਜਿਹਾ ਹੀ ਹੋਇਆ ਭੇਡਾਂ-ਚਰਵਾਹੇ ਦੇ ਭਾਈਚਾਰੇ ਨਾਲ। ਦਰਅਸਲ ਕਰਨਾਟਕ ਬੇਲਗਾਵੀ ਜ਼ਿਲ੍ਹੇ ਦੇ ਨਾਨਾਵੜੀ ਪਿੰਡ ਦੇ ਭੇਡ-ਚਰਹਾਵੇ ਭਾਈਚਾਰੇ ਲਈ ਬਹੁਤ ਹੀ ਖੁਸ਼ੀ ਦਾ ਮੌਕਾ ਸੀ। 23 ਅਪ੍ਰੈਲ ਨੂੰ ਪਰਿਵਾਰ ਨੂੰ ਸੂਚਨਾ ਮਿਲੀ ਕਿ ਬੀਰੱਪਾ ਸਿੱਦਪਾ ਡੋਨੀ ਨੇ ਸਿਵਲ ਸੇਵਾ ਪ੍ਰੀਖਿਆ (UPSC) ਦੀ ਪ੍ਰੀਖਿਆ ਪਾਸ ਕਰ ਲਈ ਹੈ। ਇਹ ਖ਼ਬਰ ਮਿਲਦੇ ਹੀ ਪਰਿਵਾਰ ਅਤੇ ਪੂਰੇ ਪਿੰਡ ਵਿਚ ਖੁਸ਼ੀ ਦੀ ਲਹਿਰ ਦੌੜ ਗਈ।
ਸਫ਼ਲਤਾ ਦਾ ਇੰਝ ਮਨਾਇਆ ਜਸ਼ਨ
ਮਹਾਰਾਸ਼ਟਰ ਦੇ ਅਮਾਗੇ ਪਿੰਡ ਦਾ ਰਹਿਣ ਵਾਲਾ ਬੀਰੱਪਾ ਛੁੱਟੀਆਂ ਮਨਾਉਣ ਲਈ ਬੇਲਾਗਾਵੀ ਜ਼ਿਲ੍ਹੇ ਦੇ ਨਾਨਾਵੜੀ ਵਿਚ ਆਪਣੇ ਰਿਸ਼ਤੇਦਾਰਾਂ ਨੂੰ ਮਿਲਣ ਗਿਆ ਹੋਇਆ ਸੀ। 23 ਅਪ੍ਰੈਲ ਨੂੰ ਉਸ ਦੇ ਰਿਸ਼ਤੇਦਾਰਾਂ ਨੂੰ ਪਤਾ ਲੱਗਾ ਕਿ ਉਸ ਨੇ UPSC ਪ੍ਰੀਖਿਆ ਪਾਸ ਕਰ ਲਈ ਹੈ। ਉਨ੍ਹਾਂ ਨੇ ਜਸ਼ਨ ਦਾ ਆਯੋਜਨ ਕੀਤਾ, ਜਿੱਥੇ ਰੋਜ਼ ਭੇਡਾਂ ਚਰਾਈਆਂ ਜਾਂਦੀਆਂ ਹਨ। ਪਿੰਡ ਵਾਲਿਆਂ ਨੇ ਰਿਵਾਇਤੀ ਅੰਦਾਜ਼ ਵਿਚ ਫੁੱਲ ਅਤੇ ਲੋਕ ਗੀਤਾਂ ਨਾਲ ਇਸ ਕਾਮਯਾਬੀ ਦਾ ਜਸ਼ਨ ਮਨਾਇਆ।

ਬੀਰੱਪਾ ਚਾਹੁੰਦਾ IPS 'ਚ ਹੋਵੇਗੀ ਚੋਣ
ਬੀਰੱਪਾ ਦਾ ਸੁਫ਼ਨਾ ਫ਼ੌਜ ਵਿਚ ਅਧਿਕਾਰੀ ਬਣਨ ਦਾ ਸੀ, ਜਿਵੇਂ ਉਨ੍ਹਾਂ ਦੇ ਵੱਡੇ ਭਰਾ ਹਨ, ਜੋ ਕਿ ਭਾਰਤੀ ਫ਼ੌਜ ਵਿਚ ਹੈ। ਬੀਰੱਪਾ ਇਕ ਬੀ.ਟੈਕ ਗ੍ਰੈਜੂਏਟ ਹੈ। ਉਹ ਫ਼ੌਜ ਦੀ ਪ੍ਰੀਖਿਆ ਦੇਣਾ ਚਾਹੁੰਦੇ ਸਨ ਪਰ ਕਿਸੇ ਕਾਰਨ ਉਹ ਸੰਭਵ ਨਹੀਂ ਹੋ ਸਕਿਆ। ਇਸ ਤੋਂ ਬਾਅਦ ਉਨ੍ਹਾਂ ਨੇ ਇੰਡੀਆ ਪੋਸਟ 'ਚ ਨੌਕਰੀ ਕਰ ਲਈ। ਕੁਝ ਸਾਲਾਂ ਤੱਕ ਨੌਕਰੀ ਕਰਨ ਮਗਰੋਂ ਉਸ ਨੇ ਕੰਮ ਛੱਡ ਦਿੱਤਾ ਅਤੇ ਸਿਵਲ ਸੇਵਾ ਪ੍ਰੀਖਿਆ ਦੀ ਤਿਆਰੀ ਸ਼ੁਰੂ ਕੀਤੀ। ਤੀਜੀ ਕੋਸ਼ਿਸ਼ ਵਿਚ ਉਸ ਨੇ UPSC ਦੀ ਪ੍ਰੀਖਿਆ ਪਾਸ ਕਰ ਲਈ। ਹੁਣ ਉਹ ਚਾਹੁੰਦਾ ਹੈ ਕਿ ਉਸ ਦੀ ਭਾਰਤੀ ਪੁਲਸ ਸੇਵਾ (IPS) 'ਚ ਚੋਣ ਹੋਵੇ।

ਪਿਤਾ ਬੋਲੇ- ਮੈਨੂੰ ਆਪਣੇ ਪੁੱਤਰ 'ਤੇ ਮਾਣ ਹੈ
ਬੀਰੱਪਾ ਦੇ ਪਿਤਾ ਨੇ ਕਿਹਾ ਕਿ ਮੈਨੂੰ ਇਸ ਪ੍ਰੀਖਿਆ ਬਾਰੇ ਜ਼ਿਆਦਾ ਨਹੀਂ ਪਤਾ ਪਰ ਮੈਨੂੰ ਭਰੋਸਾ ਹੈ ਕਿ ਮੇਰਾ ਪੁੱਤਰ ਮਿਹਨਤੀ ਅਤੇ ਹੁਸ਼ਿਆਰ ਹੈ। ਲੋਕ ਕਹਿ ਰਹੇ ਹਨ ਉਹ ਵੱਡਾ ਅਧਿਕਾਰੀ ਬਣੇਗਾ। ਉਹ ਫ਼ੌਜ ਵਿਚ ਜਾਣਾ ਚਾਹੁੰਦਾ ਸੀ, ਹੁਣ ਪੁਲਸ ਵਿਚ ਜਾਵੇਗਾ, ਇਹ ਮੇਰੀ ਲਈ ਮਾਣ ਅਤੇ ਖੁਸ਼ੀ ਵਾਲੀ ਗੱਲ ਹੈ।
ਜਲ ਸੈਨਾ ਦੇ ਸੂਰਤ ਜੰਗੀ ਜਹਾਜ਼ ਨੇ ਮਿਜ਼ਾਈਲ ਨਾਲ ਸਮੁੰਦਰੀ ਟੀਚੇ 'ਤੇ ਸਫ਼ਲਤਾਪੂਰਵਕ ਵਿੰਨ੍ਹਿਆ ਨਿਸ਼ਾਨਾ
NEXT STORY