ਕਾਰਗਿਲ— ਲੱਦਾਖ ਇਲਾਕੇ 'ਚ ਸ਼ੀਆ ਭਾਈਚਾਰੇ ਨੇ ਸ਼ੁੱਕਰਵਾਰ ਨੂੰ 'ਈਦ-ਉਲ-ਫਿਤਰ' ਤਿਉਹਾਰ ਧੂਮ-ਧਾਮ ਨਾਲ ਮਨਾਇਆ। ਇਸ ਮੌਕੇ 'ਤੇ ਮਹਿਲਾਵਾਂ ਅਤੇ ਬੱਚਿਆਂ ਸਮੇਤ ਹਜਾਰਾਂ ਦੀ ਗਿਣਤੀ 'ਚ ਲੋਕ ਲੇਹ ਅਤੇ ਕਾਰਗਿਲ ਦੇ ਈਦਗਾਹਾਂ, ਖੁੱਲੇ ਮੈਦਾਨਾਂ ਅਤੇ ਮਸਜਿਦਾਂ 'ਚ ਨਮਾਜ਼ ਅਦਾ ਕਰਨ ਲਈ ਮੌਜ਼ੂਦ ਹੋਏ। ਇਸ ਦੌਰਾਨ ਲੋਕ ਪਾਰੰਪਰਕ ਕੱਪੜਿਆਂ ਅਤੇ ਬੱਚੇ ਰੰਗੀਨ ਕੱਪੜਿਆਂ 'ਚ ਈਦ ਦੀ ਵਿਸ਼ੇਸ਼ ਪ੍ਰਾਥਨਾ ਕਰਦੇ ਹੋਏ ਦਿਖਾਈ ਦਿੱਤੇ। ਕਸ਼ਮੀਰ 'ਚ ਸ਼ੀਆ ਭਾਈਚਾਰੇ ਦੇ ਲੋਕ ਸ਼ਨੀਵਾਰ ਨੂੰ ਈਦ ਮਨਾਉਣਗੇ। ਇਸ ਨਾਲ ਹੀ ਲੱਦਾਖ 'ਚ ਸੁੰਨੀ ਭਾਈਚਾਰੇ ਦੇ ਲੋਕ ਸ਼ਨੀਵਾਰ ਨੂੰ ਈਦ ਦਾ ਤਿਉਹਾਰ ਮਨਾਉਣਗੇ।
18 ਵਿਧਾਇਕਾਂ ਦੀ ਮੈਂਬਰਸ਼ਿਪ ਰੱਦ ਕਰਨ ਸਬੰਧੀ ਫੈਸਲਾ ਵੱਡੀ ਬੈਂਚ ਹਵਾਲੇ
NEXT STORY