ਨੈਸ਼ਨਲ ਡੈਸਕ- ਬੀਤੇ ਦਿਨ ਭਾਰਤੀ ਜਲ ਸੈਨਾ ਦਾ ਜਹਾਜ਼ ਆਈ.ਐੱਨ.ਐੱਸ. ਤਬਰ ਇਕ ਮਿਸ਼ਨ ਤਹਿਤ ਓਮਾਨ ਦੀ ਖਾੜੀ ਵੱਲ ਗਿਆ ਹੋਇਆ ਸੀ। ਇਸ ਦੌਰਾਨ ਉਸ ਨੂੰ ਉੱਥੇ ਇਕ ਪਲਾਊ ਝੰਡੇ ਵਾਲੇ ਜਹਾਜ਼ ਐੱਮ.ਟੀ. ਯੀ ਚੇਂਗ-6 ਨਾਂ ਦੇ ਜਹਾਜ਼ ਦੀ ਐਮਰਜੈਂਸੀ ਕਾਲ ਮਿਲੀ। ਮੈਸੇਜ 'ਚ ਦੱਸਿਆ ਗਿਆ ਕਿ ਜਹਾਜ਼ 'ਚ ਅੱਗ ਲੱਗ ਗਈ ਹੈ, ਜਿਸ ਮਗਰੋਂ ਭਾਰਤੀ ਜਲ ਸੈਨਾ ਦੇ ਸੈਨਿਕ ਤੁਰੰਤ ਕਾਰਵਾਈ ਕਰਦੇ ਹੋਏ ਮੌਕੇ 'ਤੇ ਪਹੁੰਚ ਗਏ ਤੇ ਜਾ ਕੇ ਅੱਗ ਬੁਝਾਉਣ ਦਾ ਕੰਮ ਸ਼ੁਰੂ ਕੀਤਾ।
ਇਸ ਬਾਰੇ ਜਾਣਕਾਰੀ ਦਿੰਦੇ ਹੋਏ ਜਲ ਸੈਨਾ ਨੇ ਆਪਣੇ ਐਕਸ ਅਕਾਊਂਟ 'ਤੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਓਮਾਨ ਦੀ ਖਾੜੀ 'ਚ ਮਿਸ਼ਨ 'ਤੇ ਗਏ ਭਾਰਤੀ ਜਲ ਸੈਨਾ ਦੇ ਆਈ.ਐੱਨ.ਐੱਸ. ਤਬਰ ਨੇ 29 ਜੂਨ 2025 ਨੂੰ ਪਲਾਊ ਝੰਡੇ ਵਾਲੇ ਐੱਮ.ਟੀ. ਯੀ ਚੇਂਗ-6 ਤੋਂ ਮਿਲੀ ਐਮਰਜੈਂਸੀ ਕਾਲ 'ਤੇ ਤੁਰੰਤ ਕਾਰਵਾਈ ਕੀਤੀ। ਇਸ ਜਹਾਜ਼ 'ਤੇ 14 ਭਾਰਤੀ ਕ੍ਰੂ ਮੈਂਬਰ ਸਵਾਰ ਸਨ, ਜੋ ਕਿ ਗੁਜਰਾਤ ਤੋਂ ਓਮਾਨ ਦੇ ਸ਼ਿਨਸ ਸ਼ਹਿਰ ਜਾ ਰਿਹਾ ਸੀ।

ਇਸ ਦੌਰਾਨ ਇਸ ਦੇ ਇੰਜਣ ਰੂਮ 'ਚ ਅੱਗ ਲੱਗ ਗਈ ਤੇ ਜਹਾਜ਼ 'ਤੇ ਪੂਰੀ ਤਰ੍ਹਾਂ ਬਲੈਕਆਊਟ ਹੋ ਗਿਆ। ਇਸ ਅੱਗ ਨੂੰ ਬੁਝਾਉਣ ਪਹੁੰਚੀ ਭਾਰਤੀ ਜਲ ਸੈਨਾ ਤੋਂ ਫਾਇਰ ਫਾਈਟਰਜ਼ ਦੀ ਟੀਮ ਨੂੰ ਹੈਲੀਕਾਪਟਰ ਰਾਹੀਂ ਇਸ ਜਹਾਜ਼ 'ਤੇ ਉਤਾਰਿਆ ਗਿਆ। ਫਿਲਹਾਲ 13 ਭਾਰਤੀ ਜਲ ਸੈਨਾ ਅਧਿਕਾਰੀ ਤੇ ਜਹਾਜ਼ ਦੇ 5 ਕ੍ਰੂ ਮੈਂਬਰ ਅੱਗ ਬੁਝਾਉਣ ਦੀਆਂ ਕੋਸ਼ਿਸ਼ਾਂ 'ਚ ਲੱਗੇ ਹੋਏ ਹਨ ਤੇ ਹੁਣ ਤੱਕ ਕਾਫ਼ੀ ਹੱਦ ਤੱਕ ਅੱਗ 'ਤੇ ਕਾਬੂ ਪਾ ਲਿਆ ਗਿਆ ਹੈ।
ਇਹ ਵੀ ਪੜ੍ਹੋ- 5 ਕਾਮਿਆਂ ਦੀ ਲੋੜ ਤੇ ਪਹੁੰਚ ਗਏ 500 ! ਦੇਖੋ ਕੈਨੇਡਾ 'ਚ ਬੇਰੁਜ਼ਗਾਰੀ ਦੀ ਮੂੰਹੋਂ ਬੋਲਦੀ ਤਸਵੀਰ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਅਮਰਨਾਥ ਯਾਤਰਾ ਲਈ ਆਫ਼ਲਾਈਨ ਰਜਿਸਟ੍ਰੇਸ਼ਨ ਅੱਜ ਤੋਂ ਸ਼ੁਰੂ
NEXT STORY