ਮੁੰਬਈ- ਪੁਣੇ ਤੋਂ ਬਾਅਦ ਹੁਣ ਮੁੰਬਈ 'ਚ ਹਿਟ ਐਂਡ ਰਨ ਦੀ ਘਟਨਾ ਸਾਹਮਣੇ ਆਈ ਹੈ। ਮੁੰਬਈ ਦੇ ਵਰਲੀ 'ਚ ਐਤਵਾਰ ਸਵੇਰੇ ਇਕ ਤੇਜ਼ ਰਫ਼ਤਾਰ ਬੀ.ਐੱਮ.ਡਬਲਿਊ. ਨੇ ਸਕੂਟੀ ਸਵਾਰ ਜੋੜੇ ਨੂੰ ਟੱਕਰ ਮਾਰ ਦਿੱਤੀ। ਦੋਸ਼ੀ ਨੇ ਮੌਕੇ 'ਤੇ ਦੌੜਨ ਦੀ ਕੋਸ਼ਿਸ਼ ਦੌਰਾਨ 45 ਸਾਲਾ ਔਰਤ ਨੂੰ ਕਾਰ ਨਾਲ 100 ਮੀਟਰ ਤੱਕ ਘਸੀੜਿਆ, ਜਿਸ ਨਾਲ ਉਸ ਦੀ ਮੌਤ ਹੋ ਗਈ ਅਤੇ ਪਤੀ ਜ਼ਖ਼ਮੀ ਹੈ। ਪੁਲਸ ਸੂਤਰਾਂ ਅਨੁਸਾਰ ਕਾਰ ਮੁੱਖ ਮੰਤਰੀ ਏਕਨਾਥ ਸ਼ਿੰਦੇ ਦੀ ਪਾਰਟੀ ਸ਼ਿਵ ਸੈਨਾ ਦੇ ਨੇਤਾ ਰਾਜੇਸ਼ ਸ਼ਾਹ ਦਾ 24 ਸਾਲਾ ਪੁੱਤ ਮਿਹਿਰ ਸ਼ਾਹ ਚਲਾ ਰਿਹਾ ਸੀ। ਉਸ ਨਾਲ ਡਰਾਈਵਰ ਵੀ ਸੀ। ਘਟਨਾ ਦੇ ਬਾਅਦ ਤੋਂ ਮਿਹਿਰ ਫਰਾਰ ਹੈ। ਪੁਲਸ ਨੇ ਰਾਜੇਸ਼ ਸ਼ਾਹ ਅਤੇ ਡਰਾਈਵਰ ਨੂੰ ਹਿਰਾਸਤ 'ਚ ਲੈ ਲਿਆ ਹੈ ਅਤੇ ਕਾਰ ਵੀ ਜ਼ਬਤ ਕਰ ਲਈ ਹੈ। ਪੁਲਸ ਅਨੁਸਾਰ ਇਹ ਹਾਦਸਾ ਵਰਲੀ ਦੇ ਅਟਰੀਆ ਮਾਲ ਨੇੜੇ ਵਾਪਰਿਆ। ਪੁਲਸ ਦੀ ਜਾਂਚ 'ਚ ਪਤਾ ਲੱਗਾ ਹੈ ਕਿ
ਪੀੜਤ ਜੋੜਾ ਮੱਛੀ ਲੈ ਕੇ ਆਪਣੀ ਸਕੂਟਰ 'ਤੇ ਘਰ ਵਾਪਸ ਆ ਰਿਹਾ ਸੀ। ਇਸ ਦੌਰਾਨ ਉਨ੍ਹਾਂ ਨੂੰ ਕਾਰ ਨੇ ਪਿੱਛਿਓਂ ਟੱਕਰ ਮਾਰ ਦਿੱਤੀ। ਟੱਕਰ ਇੰਨੀ ਜ਼ਬਰਦਸਤ ਸੀ ਕਿ ਉਨ੍ਹਾਂ ਦਾ ਸਕੂਟਰ ਮੁੜ ਗਿਆ ਅਤੇ ਦੋਵੇਂ ਕਾਰ ਦੇ ਬੋਨਟ 'ਤੇ ਆ ਡਿੱਗੇ।
ਔਰਤ ਦੇ ਪਤੀ ਨੇ ਕਿਸੇ ਤਰ੍ਹਾਂ ਖ਼ੁਦ ਨੂੰ ਕਾਰ ਦੇ ਬੋਨੇਟ ਤੋਂ ਵੱਖ ਕੀਤਾ ਪਰ ਔਰਤ ਅਜਿਹਾ ਨਹੀਂ ਕਰ ਸਕੀ। ਇਸ ਘਟਨਾ 'ਚ ਔਰਤ ਗੰਭੀਰ ਰੂਪ ਨਾਲ ਜ਼ਖ਼ਮੀ ਹੋ ਗਿਆ, ਜਿਸ ਨੂੰ ਬਾਅਦ 'ਚ ਕੋਲ ਦੇ ਹਸਪਤਾਲ ਲਿਜਾਇਆ ਗਿਆ। ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਕਰ ਦਿੱਤਾ। ਇਸ ਘਟਨਾ 'ਚ ਔਰਤ ਦੇ ਪਤੀ ਦੀ ਹਾਲਤ ਗੰਭੀਰ ਹੈ, ਜਿਸ ਦਾ ਇਲਾਜ ਚੱਲ ਰਿਹਾ ਹੈ। ਮਹਾਰਾਸ਼ਟਰ ਦੇ ਮੁੱਖ ਮੰਤਰੀ ਏਕਨਾਥ ਸ਼ਿੰਦੇ ਨੇ ਇਸ ਹਾਦਸੇ ਨੂੰ ਲੈ ਕੇ ਕਿਹਾ ਕਿ ਮੁੰਬਈ 'ਚ ਜੋ ਹਿਟ ਐਂਡ ਰਨ ਦਾ ਮਾਮਲਾ ਆਇਆ ਹੈ, ਉਹ ਬਹੁਤ ਹੀ ਮੰਦਭਾਗੀ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਸੁਪਰੀਮ ਕੋਰਟ ਸੋਮਵਾਰ ਕਰੇਗਾ NEET-UG 2024 ਨਾਲ ਜੁੜੀਆਂ ਪਟੀਸ਼ਨਾਂ 'ਤੇ ਸੁਣਵਾਈ
NEXT STORY