ਮੁੰਬਈ (ਏਜੰਸੀ)- ਸ਼ਿਵ ਸੈਨਾ ਵਰਕਰਾਂ ਨੇ ਸਟੈਂਡ-ਅੱਪ ਕਾਮੇਡੀਅਨ ਕੁਨਾਲ ਕਾਮਰਾ ਦੇ ਸ਼ੋਅ ਸਥਾਨ 'ਤੇ ਹਮਲਾ ਕਰ ਦਿੱਤਾ ਅਤੇ ਉਸ ਦੀ ਭੰਨਤੋੜ ਕੀਤੀ, ਕਿਉਂਕਿ ਉਸਨੇ ਮਹਾਰਾਸ਼ਟਰ ਦੇ ਉਪ ਮੁੱਖ ਮੰਤਰੀ ਏਕਨਾਥ ਸ਼ਿੰਦੇ ਦਾ ਮਜ਼ਾਕ ਉਡਾਇਆ ਸੀ ਅਤੇ ਉਨ੍ਹਾਂ ਨੂੰ "ਦੇਸ਼ਧ੍ਰੋਹੀ" ਕਿਹਾ ਸੀ। ਇਹ ਵਿਵਾਦ ਇੱਕ ਵੀਡੀਓ ਦੇ ਵਾਇਰਲ ਹੋਣ ਤੋਂ ਬਾਅਦ ਸ਼ੁਰੂ ਹੋਇਆ ਜਿਸ ਵਿੱਚ ਕਾਮਰਾ ਨੇ ਸ਼ਿੰਦੇ ਨੂੰ ਨਿਸ਼ਾਨਾ ਬਣਾਉਂਦੇ ਹੋਏ ਇੱਕ ਵਿਅੰਗਮਈ ਗੀਤ ਪੇਸ਼ ਕੀਤਾ, ਜਿਸ ਨਾਲ ਏਕਨਾਥ ਸ਼ਿੰਦੇ ਦੀ ਅਗਵਾਈ ਵਾਲੇ ਸ਼ਿਵ ਸੈਨਾ ਧੜੇ ਦੇ ਮੈਂਬਰਾਂ ਵਿੱਚ ਗੁੱਸਾ ਪੈਦਾ ਹੋ ਗਿਆ। ਰਾਜ਼ ਪਾਰਟੀ ਵਰਕਰ ਮੁੰਬਈ ਦੇ ਖਾਰ ਖੇਤਰ ਵਿੱਚ ਸਥਿਤ ਉਸ 'ਹੈਬੀਟੈਟ ਕਾਮੇਡੀ ਕਲੱਬ' ਵਿਚ ਪਹੁੰਚੇ, ਜਿੱਥੇ ਕਾਮਰਾ ਦੇ ਪ੍ਰੋਗਰਾਮ ਦੀ ਸ਼ੂਟਿੰਗ ਕੀਤੀ ਗਈ ਸੀ। ਵਰਕਰਾਂ ਨੇ ਉੱਥੇ ਭੰਨਤੋੜ ਕੀਤੀ ਅਤੇ ਹੋਟਲ ਦੀ ਨੇਮਪਲੇਟ 'ਤੇ ਕਾਲੀ ਸਿਆਹੀ ਛਿੜਕ ਕੇ ਉਸ ਨੂੰ ਖਰਾਬ ਕਰ ਦਿੱਤਾ। 'ਹੈਬੀਟੈਟ ਕਲੱਬ' ਉਹੀ ਜਗ੍ਹਾ ਹੈ ਜਿੱਥੇ ਵਿਵਾਦਪੂਰਨ ਸ਼ੋਅ 'ਇੰਡੀਆਜ਼ ਗੌਟ ਲੈਟੇਂਟ' ਦੀ ਸ਼ੂਟਿੰਗ ਹੋਈ ਸੀ।
ਇਹ ਵੀ ਪੜ੍ਹੋ: ਰਸ਼ਮੀਕਾ ਨਾਲ 31 ਸਾਲ ਦੇ Age ਗੈਪ 'ਤੇ ਬੋਲੇ ਸਲਮਾਨ ਖਾਨ, ਜਦੋਂ Heroine ਨੂੰ...
ਪੁਲਸ ਅਧਿਕਾਰੀਆਂ ਨੇ ਦੱਸਿਆ ਕਿ ਖਾਰ ਪੁਲਸ ਨੇ 'ਹੈਬੀਟੈਟ ਸਟੂਡੀਓ' ਅਤੇ ਹੋਟਲ ਵਿੱਚ ਭੰਨਤੋੜ ਦੇ ਮਾਮਲੇ ਵਿੱਚ ਰਾਹੁਲ ਕਨਾਲ (ਯੁਵਾ ਸੈਨਾ), ਵਿਭਾਗ ਮੁਖੀ ਕੁਨਾਲ ਸਰਮਾਰਕਰ ਅਤੇ ਅਕਸ਼ੈ ਪਨਵੇਲਕਰ ਸਮੇਤ ਸ਼ਿਵ ਸੈਨਾ ਦੇ 19 ਨਾਮਜ਼ਦ ਅਧਿਕਾਰੀਆਂ ਖਿਲਾਫ ਨਾਮਜ਼ਦ ਅਤੇ 15 ਤੋਂ 20 ਅਣਪਛਾਤੇ ਵਿਅਕਤੀਆਂ ਵਿਰੁੱਧ ਐੱਫ.ਆਈ.ਆਰ. ਦਰਜ ਕੀਤੀ ਹੈ। ਖਾਰ ਪੁਲਸ ਦੇ ਸਬ-ਇੰਸਪੈਕਟਰ ਵਿਜੇ ਸਈਦ ਦੀ ਸ਼ਿਕਾਇਤ 'ਤੇ ਸ਼ਿਵ ਸੈਨਾ ਵਰਕਰਾਂ ਵਿਰੁੱਧ ਐੱਫ.ਆਈ.ਆਰ. ਦਰਜ ਕੀਤੀ ਗਈ। ਆਪਣੇ ਬਿਆਨ ਵਿੱਚ, ਉਨ੍ਹਾਂ ਦੋਸ਼ ਲਗਾਇਆ ਕਿ ਪਨਵੇਲਕਰ, ਸਰਮਾਕਰ ਅਤੇ ਹੋਰ ਸ਼ਿਵ ਸੈਨਾ ਵਰਕਰ ਹੋਟਲ ਅਤੇ ਸਟੂਡੀਓ ਵਿੱਚ ਦਾਖਲ ਹੋਏ ਅਤੇ ਨੁਕਸਾਨ ਪਹੁੰਚਾਇਆ। ਉਨ੍ਹਾਂ ਕਿਹਾ ਕਿ ਉਹ "ਸ਼ਿਵ ਸੈਨਾ ਜ਼ਿੰਦਾਬਾਦ" ਵਰਗੇ ਨਾਅਰੇ ਲਗਾ ਰਹੇ ਸਨ ਅਤੇ ਜਦੋਂ ਪੁਲਸ ਨੇ ਦਖਲ ਦਿੱਤਾ ਤਾਂ ਉਨ੍ਹਾਂ ਨੇ ਡਿਊਟੀ 'ਤੇ ਮੌਜੂਦ ਪੁਲਸ ਮੁਲਾਜ਼ਮਾਂ ਨੂੰ ਧੱਕਾ ਦਿੱਤਾ ਅਤੇ ਹੋਟਲ ਸਟਾਫ ਨਾਲ ਵੀ ਹੱਥੋਪਾਈ ਕੀਤੀ। ਸਈਦ ਨੇ ਕਿਹਾ ਕਿ ਬਾਅਦ ਵਿੱਚ ਉਨ੍ਹਾਂ ਨੂੰ ਪੁੱਛਗਿੱਛ ਲਈ ਪੁਲਸ ਸਟੇਸ਼ਨ ਲਿਜਾਇਆ ਗਿਆ। ਅਧਿਕਾਰੀ ਨੇ ਕਿਹਾ ਕਿ ਸ਼ਿਵ ਸੈਨਾ ਵਰਕਰਾਂ ਵਿਰੁੱਧ ਬੀ.ਐੱਨ.ਐੱਸ. ਦੀਆਂ ਵੱਖ-ਵੱਖ ਧਾਰਾਵਾਂ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ, ਜਿਸ ਵਿੱਚ ਨਿੱਜੀ ਜਾਇਦਾਦ ਨੂੰ ਨੁਕਸਾਨ ਪਹੁੰਚਾਉਣਾ ਅਤੇ ਗੈਰ-ਕਾਨੂੰਨੀ ਇਕੱਠ ਕਰਨਾ ਸ਼ਾਮਲ ਹੈ।
ਇਹ ਵੀ ਪੜ੍ਹੋ: ਪਤੀ ਦੇ ਕਤਲ ਤੋਂ ਪਹਿਲਾਂ ਮੁਸਕਾਨ ਨੇ ਦੇਖੀ ਸੀ ਇਹ ਫਿਲਮ, ਇੱਥੋਂ ਮਿਲਿਆ ਕਤਲ ਦਾ ਆਈਡੀਆ!
ਇਸ ਤੋਂ ਇਲਾਵਾ, ਸ਼ਿਵ ਸੈਨਾ ਦੇ ਵਿਧਾਇਕ ਮੁਰਜੀ ਪਟੇਲ ਨੇ ਕਾਮਰਾ ਵਿਰੁੱਧ ਭਾਰਤੀ ਨਿਆਂਇਕ ਕੋਡ (BNS) ਦੀਆਂ ਧਾਰਾਵਾਂ 353(1)(b), 353(2), ਅਤੇ 356(2) ਦੇ ਤਹਿਤ ਮੁੰਬਈ ਦੇ MIDC ਪੁਲਸ ਸਟੇਸ਼ਨ ਵਿੱਚ ਮਾਮਲਾ ਦਰਜ ਕਰਵਾਇਆ ਹੈ। ਵਿਵਾਦ ਉਦੋਂ ਸ਼ੁਰੂ ਹੋਇਆ ਜਦੋਂ ਕਾਮਰਾ ਨੇ ਆਪਣੇ ਅਧਿਕਾਰਤ ਯੂਟਿਊਬ ਚੈਨਲ 'ਤੇ ਇੱਕ ਵੀਡੀਓ ਅਪਲੋਡ ਕੀਤਾ ਜਿਸ ਵਿੱਚ ਉਸਨੇ ਬਾਲੀਵੁੱਡ ਫਿਲਮ 'ਦਿਲ ਤੋ ਪਾਗਲ ਹੈ' ਦੇ ਇੱਕ ਗਾਣੇ ਦੇ ਸੋਧੇ ਹੋਏ ਸੰਸਕਰਣ ਦੀ ਵਰਤੋਂ ਕੀਤੀ, ਜਿਸ ਵਿੱਚ ਉਸ ਨੇ ਏਕਨਾਥ ਸ਼ਿੰਦੇ 'ਤੇ ਨਿਸ਼ਾਨਾ ਸਾਧਿਆ ਗਿਆ।
ਇਹ ਵੀ ਪੜ੍ਹੋ: ਪੰਜਾਬੀ ਫਿਲਮ ਇੰਡਸਟਰੀ 'ਚ ਸੋਗ ਦੀ ਲਹਿਰ, ਇਸ ਮਸ਼ਹੂਰ ਡਾਇਰੈਕਟਰ ਨੇ ਦੁਨੀਆ ਨੂੰ ਕਿਹਾ ਅਲਵਿਦਾ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਜੱਜ ਯਸ਼ਵੰਤ ਵਰਮਾ ਤੋਂ ਨਿਆਂਇਕ ਕੰਮ ਲਿਆ ਗਿਆ ਵਾਪਸ : ਦਿੱਲੀ ਹਾਈ ਕੋਰਟ
NEXT STORY