ਮੁੰਬਈ- ਮੇਰਠ ਵਿੱਚ ਸੌਰਭ ਦੇ ਕਤਲ ਦੀ ਘਟਨਾ ਨੇ ਲੋਕਾਂ ਨੂੰ ਝੰਜੋੜ ਕੇ ਰੱਖ ਦਿੱਤਾ ਹੈ। ਸੌਰਭ ਦੀ ਪਤਨੀ ਮੁਸਕਾਨ ਰਸਤੋਗੀ ਨੇ ਆਪਣੇ ਪ੍ਰੇਮੀ ਸਾਹਿਲ ਨਾਲ ਮਿਲ ਕੇ ਆਪਣੇ ਪਤੀ ਦਾ ਕਤਲ ਕਰ ਦਿੱਤਾ। ਮਾਮਲਾ ਸਾਹਮਣੇ ਆਉਂਦੇ ਹੀ ਪੁਲਸ ਨੇ ਮੁਸਕਾਨ ਅਤੇ ਉਸਦੇ ਪ੍ਰੇਮੀ ਨੂੰ ਗ੍ਰਿਫ਼ਤਾਰ ਕਰ ਲਿਆ ਅਤੇ ਹੁਣ ਇਸ ਮਾਮਲੇ ਵਿੱਚ ਇੱਕ-ਇੱਕ ਕਰਕੇ ਕਈ ਹੈਰਾਨ ਕਰਨ ਵਾਲੇ ਖੁਲਾਸੇ ਹੋ ਰਹੇ ਹਨ। ਦੱਸਿਆ ਜਾ ਰਿਹਾ ਹੈ ਕਿ ਮੁਸਕਾਨ ਨੇ ਅਦਾਕਾਰਾ ਤਾਪਸੀ ਪੰਨੂ ਦੀ ਫਿਲਮ ਦੇਖਣ ਤੋਂ ਬਾਅਦ ਆਪਣੇ ਪਤੀ ਸੌਰਭ ਨੂੰ ਮਾਰਨ ਦੀ ਸਾਜ਼ਿਸ਼ ਰਚੀ ਸੀ।
ਇਹ ਵੀ ਪੜ੍ਹੋ: ਪੰਜਾਬੀ ਫਿਲਮ ਇੰਡਸਟਰੀ 'ਚ ਸੋਗ ਦੀ ਲਹਿਰ, ਇਸ ਮਸ਼ਹੂਰ ਡਾਇਰੈਕਟਰ ਨੇ ਦੁਨੀਆ ਨੂੰ ਕਿਹਾ ਅਲਵਿਦਾ
ਕਿਹਾ ਜਾ ਰਿਹਾ ਹੈ ਕਿ ਸੌਰਭ ਨੂੰ ਮਾਰਨ ਤੋਂ ਬਾਅਦ, ਮੁਸਕਾਨ ਨੇ ਯੂਟਿਊਬ 'ਤੇ ਸਰਚ ਕੀਤਾ ਕਿ ਸੌਰਭ ਦੀ ਲਾਸ਼ ਨੂੰ ਕਿਵੇਂ ਠਿਕਾਣੇ ਲਗਾਇਆ ਜਾਵੇ। ਇਸ ਦੌਰਾਨ, ਉਸਨੇ ਤਾਪਸੀ ਪੰਨੂ ਅਤੇ ਵਿਕਰਾਂਤ ਮੈਸੀ ਦੀ ਫਿਲਮ "ਹਸੀਨ ਦਿਲਰੂਬਾ" ਦੇਖੀ। ਪਹਿਲਾ ਭਾਗ ਦੇਖਣ ਤੋਂ ਬਾਅਦ, ਦੋਵਾਂ ਨੇ ਦੂਜਾ ਭਾਗ ਵੀ ਦੇਖਿਆ। ਇਸ ਤੋਂ ਬਾਅਦ, ਦੋਵਾਂ ਨੇ ਲਾਸ਼ ਨੂੰ ਸੁੱਟਣ ਦੀ ਠਿਕਾਣੇ ਲਗਾਉਣ ਦੀ ਯੋਜਨਾ ਬਣਾਈ। ਮੀਡੀਆ ਰਿਪੋਰਟਾਂ ਅਨੁਸਾਰ, ਮੁਸਕਾਨ ਨੂੰ ਕਤਲ ਦਾ ਵਿਚਾਰ ਯੂਟਿਊਬ ਤੋਂ ਹੀ ਮਿਲਿਆ ਸੀ। ਮੁਸਕਾਨ ਨੇ ਪੁਲਸ ਨੂੰ ਦੱਸਿਆ ਕਿ ਲਾਸ਼ ਨੂੰ ਡਰੰਮ ਵਿੱਚ ਲੁਕਾਉਣ ਦਾ ਆਈਡੀਆ ਸਾਹਿਲ ਦਾ ਸੀ। ਇਸ ਵੇਲੇ, ਮੁਸਕਾਨ ਅਤੇ ਸਾਹਿਲ ਦੋਵੇਂ ਜੇਲ੍ਹ ਵਿੱਚ ਹਨ।
ਇਹ ਵੀ ਪੜ੍ਹੋ: 'ਮੈਂ ਵੈਨ 'ਚ ਕੱਪੜੇ ਬਦਲ ਰਹੀ ਸੀ ਉਦੋਂ ਇੱਕ ਡਾਇਰੈਕਟਰ...', ਇਸ ਮਸ਼ਹੂਰ ਅਦਾਕਾਰਾ ਨੇ ਕੀਤਾ ਹੈਰਾਨੀਜਨਕ ਖੁਲਾਸਾ
ਆਪਣੇ ਪਤੀ ਦਾ ਕਤਲ ਕਰਕੇ ਡਰੰਮ ਵਿੱਚ ਲੁਕਾਈ ਲਾਸ਼
ਦੱਸਿਆ ਜਾ ਰਿਹਾ ਹੈ ਕਿ ਸੌਰਭ ਆਪਣੀ ਧੀ ਦੇ ਜਨਮਦਿਨ 'ਤੇ ਘਰ ਆਇਆ ਸੀ। ਮੁਸਕਾਨ ਅਤੇ ਸੌਰਭ ਦਾ ਧੀ ਦੇ ਜਨਮਦਿਨ 'ਤੇ ਡਾਂਸ ਕਰਦਿਆਂ ਦਾ ਵੀਡੀਓ ਵੀ ਵਾਇਰਲ ਹੋ ਰਿਹਾ ਹੈ ਅਤੇ ਇਸਨੂੰ ਦੇਖਣ ਤੋਂ ਬਾਅਦ, ਕੋਈ ਸੋਚ ਵੀ ਨਹੀਂ ਸਕਦਾ ਕਿ ਮੁਸਕਾਨ ਆਪਣੇ ਪਤੀ ਨਾਲ ਅਜਿਹਾ ਕਰੇਗੀ। ਮੁਸਕਾਨ ਨੇ 3-4 ਮਾਰਚ ਨੂੰ ਆਪਣੇ ਪਤੀ ਸੌਰਭ ਦਾ ਕਤਲ ਕਰ ਦਿੱਤਾ ਸੀ। ਮੁਸਕਾਨ ਨੇ ਲਾਸ਼ ਦੇ ਟੋਟੇ ਕਰ ਇੱਕ ਨੀਲੇ ਡਰੰਮ ਵਿੱਚ ਰੱਖ ਕੇ ਇਸਨੂੰ ਸੀਮਿੰਟ ਨਾਲ ਸੀਲ ਕਰ ਦਿੱਤਾ ਸੀ। ਇਸ ਤੋਂ ਬਾਅਦ, ਮੁਸਕਾਨ ਆਪਣੇ ਪ੍ਰੇਮੀ ਨਾਲ ਕਸੋਲ ਗਈ ਅਤੇ 17 ਮਾਰਚ ਨੂੰ ਮੇਰਠ ਵਾਪਸ ਆ ਗਈ। ਮੁਸਕਾਨ ਨੇ ਵੀ ਡਰੰਮ ਨੂੰ ਠਿਕਾਣੇ ਲਗਾਉਣ ਦੀ ਵੀ ਕੋਸ਼ਿਸ਼ ਕੀਤੀ, ਪਰ ਜਦੋਂ ਅਜਿਹਾ ਨਹੀਂ ਹੋਇਆ, ਤਾਂ ਮੁਸਕਾਨ ਚਿੰਤਤ ਹੋਣ ਲੱਗੀ, ਪਰ ਉਸਦਾ ਭੇਤ ਜ਼ਿਆਦਾ ਦੇਰ ਨਹੀਂ ਟਿਕ ਸਕਿਆ ਅਤੇ ਸੱਚਾਈ ਸਭ ਦੇ ਸਾਹਮਣੇ ਆ ਗਈ। ਇਸ ਦੌਰਾਨ, ਪੁਲਸ ਇਸ ਮਾਮਲੇ ਦੀ ਲਗਾਤਾਰ ਜਾਂਚ ਕਰ ਰਹੀ ਹੈ।
ਇਹ ਵੀ ਪੜ੍ਹੋ: ਪਹਿਲੀ ਵਾਰ ਬਿਨਾਂ ਵਿੱਗ ਦੇ ਨਜ਼ਰ ਆਈ ਹਿਨਾ ਖਾਨ, ਕਿਹਾ- 'ਅਜੇ ਇੰਨੇ ਵਾਲ ਹੀ ਆਏ ਹਨ'
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਭਿਆਨਕ ਹਾਦਸਾ ; ਕੰਨਾਂ 'ਚ ਲੱਗੇ Earphones ਕਾਰਨ ਨੌਜਵਾਨ ਫੁੱਟਬਾਲਰਾਂ ਨੇ ਗੁਆਈ ਜਾਨ
NEXT STORY