ਭੋਪਾਲ - ਮੱਧ ਪ੍ਰਦੇਸ਼ ਦੀ ਸ਼ਿਵਰਾਜ ਸਰਕਾਰ 'ਚ ਮੰਤਰੀ ਮੋਹਨ ਯਾਦਵ ਕੋਰੋਨਾ ਦੀ ਚਪੇਟ 'ਚ ਆ ਗਏ ਹਨ। ਸੂਬੇ ਦੇ ਉੱਚ ਸਿੱਖਿਆ ਮੰਤਰੀ ਮੋਹਨ ਯਾਦਵ ਦੀ ਕੋਰੋਨਾ ਰਿਪੋਰਟ ਪਾਜ਼ੇਟਿਵ ਆਉਣ ਤੋਂ ਬਾਅਦ ਉਨ੍ਹਾਂ ਨੂੰ ਇੰਦੌਰ ਦੇ ਅਰਬਿੰਦੋ ਹਸਪਤਾਲ 'ਚ ਦਾਖਲ ਕਰਵਾਇਆ ਗਿਆ ਹੈ। ਬੀਜੇਪੀ ਸੰਸਦ ਜੋਤੀਰਾਦਿਤਿਆ ਸਿੰਧੀਆ ਸੋਮਵਾਰ ਨੂੰ ਉਜੈਨ ਦੌਰੇ 'ਤੇ ਗਏ ਸਨ। ਇਸ ਦੌਰਾਨ ਮੋਹਨ ਯਾਦਵ ਵੀ ਉਨ੍ਹਾਂ ਨਾਲ ਸਨ। ਇਸ ਤੋਂ ਇਲਾਵਾ ਜੋਤੀਰਾਦਿਤਿਆ ਸਿੰਧੀਆ ਮੋਹਨ ਯਾਦਵ ਦੇ ਘਰ ਵੀ ਗਏ ਸਨ ਅਤੇ ਕਾਲਭੈਰਵ ਮੰਦਰ ਵੀ।
ਇਸ ਤੋਂ ਬਾਅਦ ਮਹਾਕਾਲ ਦੀ ਸਵਾਰੀ ਦੇ ਪੂਜਨ ਦੇ ਸਮੇਂ ਵੀ ਮੋਹਨ ਯਾਦਵ ਜੋਤੀਰਾਦਿਤਿਆ ਸਿੰਧੀਆ ਦੇ ਨਾਲ ਸਨ। ਕੋਰੋਨਾ ਪੀੜਤ ਹੋਣ ਤੋਂ ਬਾਅਦ ਮੋਹਨ ਯਾਦਵ ਨੇ ਟਵੀਟ ਕੀਤਾ। ਉਨ੍ਹਾਂ ਨੇ ਲਿਖਿਆ ਕਿ ਮੇਰਾ ਕੋਰੋਨਾ ਟੈਸਟ ਪਾਜ਼ੇਟਿਵ ਆਇਆ ਹੈ। ਇਸ ਲਈ ਅਰਬਿੰਦੋ ਹਸਪਤਾਲ ਆ ਗਿਆ ਹਾਂ। ਉਂਜ ਬਾਬਾ ਮਹਾਕਾਲ ਦੀ ਕਿਰਪਾ ਨਾਲ ਮੈਂ ਤੰਦਰੁਸਤ ਹਾਂ।
ਇਸ ਦੇ ਨਾਲ ਹੀ ਹੁਣ ਸ਼ਿਵਰਾਜ ਸਰਕਾਰ ਦੇ ਕੋਰੋਨਾ ਪੀੜਤ ਮੰਤਰੀਆਂ ਦੀ ਗਿਣਤੀ 5 ਹੋ ਗਈ ਹੈ। ਅਰਵਿੰਦ ਭਦੌਰਿਆ, ਤੁਲਸੀ ਸਿਲਾਵਟ, ਰਾਮਖੇਲਾਵਨ ਪਟੇਲ ਅਤੇ ਵਿਸ਼ਵਾਸ ਸਾਰੰਗ ਤੋਂ ਬਾਅਦ ਹੁਣ ਮੋਹਨ ਯਾਦਵ ਨੂੰ ਕੋਰੋਨਾ ਹੋ ਹੋਇਆ ਹੈ। ਦੂਜੇ ਪਾਸੇ ਮੁੱਖ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਅਤੇ ਪ੍ਰਦੇਸ਼ ਪ੍ਰਧਾਨ ਵੀ.ਡੀ. ਸ਼ਰਮਾ ਪਹਿਲਾਂ ਹੀ ਕੋਰੋਨਾ ਤੋਂ ਤੰਦਰੁਸਤ ਹੋ ਚੁੱਕੇ ਹਨ।
ਸਲਮਾਨ ਖ਼ਾਨ ਦੇ ਕਤਲ ਦੀ ਸਾਜ਼ਿਸ਼ ਬੇਨਕਾਬ, ਫਰੀਦਾਬਾਦ ਪੁਲਸ ਨੇ ਬਦਮਾਸ਼ ਨੂੰ ਕੀਤਾ ਗ੍ਰਿਫ਼ਤਾਰ
NEXT STORY