ਮੱਧ ਪ੍ਰਦੇਸ਼— ਇੰਦੌਰ 'ਚ ਐੱਮ.ਜੀ. ਰੋਡ ਪੁਲਸ ਸਟੇਸ਼ਨ ਖੇਤਰ 'ਚ 4 ਮਹੀਨੇ ਦੀ ਬੱਚੀ ਦਾ ਕਥਿਤ ਤੌਰ 'ਤੇ ਰੇਪ ਤੋਂ ਬਾਅਦ ਕਤਲ ਕਰ ਦਿੱਤਾ ਗਿਆ। ਹਾਦਸੇ ਵਾਲੀ ਜਗ੍ਹਾ 'ਤੇ ਪੁੱਜ ਕੇ ਪੁਲਸ ਨੇ ਬੱਚੀ ਦੀ ਲਾਸ਼ ਬਰਾਮਦ ਕੀਤੀ ਅਤੇ ਨੇੜੇ-ਤੇੜੇ ਖੂਨ ਦੇ ਨਿਸ਼ਾਨਾ ਦੇਖੇ। ਪੁਲਸ ਨੇ ਇਸ ਮਾਮਲੇ 'ਚ ਇਕ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਹੈ।
ਇਸ ਘਟਨਾ 'ਤੇ ਮੱਧ ਪ੍ਰਦੇਸ਼ ਦੇ ਮੁੱਖ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਨੇ ਕਿਹਾ ਕਿ ਇੰਦੌਰ ਦੀ ਘਟਨਾ ਨੇ ਆਤਮਾ ਨੂੰ ਹਿਲਾ ਕੇ ਰੱਖ ਦਿੱਤਾ ਹੈ। ਇੰਨੀ ਛੋਟੀ ਜਿਹੀ ਬੱਚੀ ਨਾਲ ਅਜਿਹਾ ਘਿਨਾਉਣਾ ਕੰਮ। ਸਮਾਜ ਨੂੰ ਆਪਣੇ ਅੰਦਰ ਦੇਖਣ ਦੀ ਲੋੜ ਹੈ। ਪ੍ਰਸ਼ਾਸਨ ਨੇ ਦੋਸ਼ੀ ਨੂੰ ਗ੍ਰਿਫਤਾਰ ਕਰ ਲਿਆ ਹੈ ਅਤੇ ਅਸੀਂ ਯਕੀਨੀ ਕਰਾਂਗੇ ਕਿ ਉਸ ਨੂੰ ਸਖਤ ਤੋਂ ਸਖਤ ਸਜ਼ਾ ਮਿਲੇ। ਰਾਜ ਦੇ ਮੁੱਖ ਮੰਤਰੀ ਸ਼ਿਵਰਾਜ ਸਿੰਘ ਨੇ ਕਿਹਾ ਕਿ ਅਜਿਹੀਆਂ ਘਟਨਾਵਾਂ ਝੰਜੋੜ ਦਿੰਦੀਆਂ ਹਨ, ਜਦੋਂ ਇਹ ਸਾਹਮਣੇ ਆਉਂਦਾ ਹੈ ਕਿ ਪਿਤਾ ਨੇ ਹੀ ਆਪਣੀ ਬੱਚੀ ਨਾਲ ਰੇਪ ਕੀਤਾ। ਸ਼ਿਵਰਾਜ ਨੇ ਕਿਹਾ ਕਿ 92 ਫੀਸਦੀ ਰੇਪ ਮਾਮਲਿਆਂ 'ਚ ਆਪਣੇ ਹੀ ਪੀੜਤਾਂ ਨੂੰ ਆਪਣਾ ਸ਼ਿਕਾਰ ਬਣਾਉਂਦੇ ਹਨ। ਮੈਂ ਮੰਗ ਕਰਦਾ ਹਾਂ ਕਿ ਅਜਿਹਾ ਬਿੱਲ ਪਾਸ ਕੀਤਾ ਜਾਵੇ, ਜਿਸ 'ਚ ਦੋਸ਼ੀ ਨੂੰ ਫਾਂਸੀ 'ਤੇ ਲਟਕਾਇਆ ਜਾ ਸਕੇ।
ਨਾਬਾਲਗ ਨਾਲ ਜੀਜੇ ਨੇ ਕੀਤਾ ਰੇਪ, ਦਿੱਤੀ ਜਾਨੋਂ ਮਾਰਨ ਦੀ ਧਮਕੀ
NEXT STORY