ਨਵੀਂ ਦਿੱਲੀ (ਭਾਸ਼ਾ)- ਮੱਧ ਪ੍ਰਦੇਸ਼ ਦੇ ਸਾਬਕਾ ਮੁੱਖ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਨੇ ਮੰਗਲਵਾਰ ਨੂੰ ਇੱਥੇ ਭਾਰਤੀ ਜਨਤਾ ਪਾਰਟੀ (ਭਾਜਪਾ) ਦੇ ਪ੍ਰਧਾਨ ਜੇਪੀ ਨੱਢਾ ਨਾਲ ਮੁਲਾਕਾਤ ਕੀਤੀ ਅਤੇ ਕਿਹਾ ਕਿ ਪਾਰਟੀ ਦੀ ਸੀਨੀਅਰ ਲੀਡਰਸ਼ਿਪ ਉਨ੍ਹਾਂ ਲਈ ਜੋ ਵੀ ਭੂਮਿਕਾ ਤੈਅ ਕਰੇਗੀ, ਉਹ ਉਸ ਨੂੰ ਨਿਭਾਉਣਗੇ। ਮੱਧ ਪ੍ਰਦੇਸ਼ 'ਚ ਮੋਹਨ ਯਾਦਵ ਨੂੰ ਮੁੱਖ ਮੰਤਰੀ ਬਣਾਏ ਜਾਣ ਤੋਂ ਬਾਅਦ ਮੰਗਲਵਾਰ ਨੂੰ ਪਹਿਲੀ ਵਾਰ ਦਿੱਲੀ ਪਹੁੰਚੇ ਚੌਹਾਨ ਨੇ ਨੱਢਾ ਨਾਲ ਉਨ੍ਹਾਂ ਦੀ ਰਿਹਾਇਸ਼ 'ਤੇ ਮੁਲਾਕਾਤ ਕੀਤੀ। ਸੂਤਰਾਂ ਮੁਤਾਬਕ ਇਹ ਮੁਲਾਕਾਤ ਇਕ ਘੰਟੇ ਤੋਂ ਵੱਧ ਸਮਾਂ ਚੱਲੀ। ਬਾਅਦ 'ਚ ਪੱਤਰਕਾਰਾਂ ਨੇ ਜਦੋਂ ਉਨ੍ਹਾਂ ਦੀ ਭਵਿੱਖੀ ਭੂਮਿਕਾ ਬਾਰੇ ਪੁੱਛਿਆ ਤਾਂ ਚੌਹਾਨ ਨੇ ਕਿਹਾ,''ਇਕ ਵਰਕਰ ਹੋਣ ਦੇ ਨਾਤੇ ਪਾਰਟੀ ਜੋ ਵੀ ਭੂਮਿਕਾ ਤੈਅ ਕਰੇਗੀ, ਮੈਂ ਉਸ ਨੂੰ ਨਿਭਾਵਾਂਗਾ।'' ਇਹ ਪੁੱਛੇ ਜਾਣ 'ਤੇ ਕਿ ਕੀ ਉਹ ਕੇਂਦਰੀ ਜਾਂ ਰਾਜ ਦੀ ਰਾਜਨੀਤੀ 'ਚ ਸਰਗਰਮ ਰਹਿਣਗੇ, ਇਸ ਦੇ ਜਵਾਬ 'ਚ ਸਾਬਕਾ ਮੁੱਖ ਮੰਤਰੀ ਨੇ ਕਿਹਾ,"ਜੋ ਪਾਰਟੀ ਤੈਅ ਕਰੇਗੀ। ਅਸੀਂ ਰਾਜ ਦੇ ਨਾਲ-ਨਾਲ ਕੇਂਦਰ ਵਿੱਚ ਵੀ ਰਹਾਂਗੇ।''
ਇਹ ਵੀ ਪੜ੍ਹੋ : ਸੰਸਦ ਦੀ ਘਟਨਾ 'ਤੇ ਵਿਰੋਧੀ ਦਲਾਂ ਦੇ ਬਿਆਨ ਖ਼ਤਰਨਾਕ : PM ਮੋਦੀ
ਇਕ ਹੋਰ ਸਵਾਲ ਦੇ ਜਵਾਬ ਵਿਚ ਚੌਹਾਨ ਨੇ ਕਿਹਾ ਕਿ ਉਹ ਆਪਣੀ ਭੂਮਿਕਾ ਬਾਰੇ ਨਹੀਂ ਸੋਚਦੇ ਹਨ। ਉਨ੍ਹਾਂ ਕਿਹਾ,“ਮੈਂ ਆਪਣੇ ਬਾਰੇ ਵੀ ਨਹੀਂ ਸੋਚਦਾ। ਜੋ ਆਪਣੇ ਬਾਰੇ ਸੋਚਦਾ ਹੈ ਉਹ ਚੰਗਾ ਇਨਸਾਨ ਨਹੀਂ ਹੈ। ਜੇਕਰ ਤੁਸੀਂ ਕਿਸੇ ਵੱਡੇ ਮਿਸ਼ਨ ਲਈ ਕੰਮ ਕਰਦੇ ਹੋ ਤਾਂ ਪਾਰਟੀ ਤੈਅ ਕਰਦੀ ਹੈ ਕਿ ਤੁਸੀਂ ਕਿੱਥੇ ਕੰਮ ਕਰੋਗੇ।'' ਇਹ ਪੁੱਛੇ ਜਾਣ 'ਤੇ ਕਿ ਕੀ ਮੱਧ ਪ੍ਰਦੇਸ਼ ਦੀਆਂ ਭੈਣਾਂ ਉਨ੍ਹਾਂ ਨੂੰ ਮੁੱਖ ਮੰਤਰੀ ਵਜੋਂ ਦੇਖਣਾ ਚਾਹੁੰਦੀਆਂ ਹਨ, ਚੌਹਾਨ ਨੇ ਕਿਹਾ,''ਭੈਣਾਂ ਅਤੇ ਭਰਾਵਾਂ ਦਾ ਪਿਆਰ ਅਮਰ ਹੈ। ਉਨ੍ਹਾਂ ਦਾ ਕਿਸੇ ਅਹੁਦੇ ਨਾਲ ਕੋਈ ਸਬੰਧ ਨਹੀਂ ਹੈ।'' ਇਸ ਗੱਲਬਾਤ ਦੌਰਾਨ ਚੌਹਾਨ ਨੇ ਸੰਕੇਤ ਦਿੱਤਾ ਕਿ ਪਾਰਟੀ ਉਨ੍ਹਾਂ ਨੂੰ ਦੱਖਣੀ ਰਾਜਾਂ 'ਚ ਵੱਡੀ ਭੂਮਿਕਾ ਦੇ ਸਕਦੀ ਹੈ। ਉਨ੍ਹਾਂ ਕਿਹਾ,''ਜੇਕਰ ਮੈਨੂੰ ਵਿਕਸਿਤ ਭਾਰਤ ਦੌਰੇ ਦੌਰਾਨ ਕੁਝ ਥਾਵਾਂ 'ਤੇ ਜਾਣ ਲਈ ਕਿਹਾ ਗਿਆ ਤਾਂ ਮੈਂ ਦੱਖਣੀ ਰਾਜਾਂ ਵਿਚ ਜਾਵਾਂਗਾ।'' ਮੱਧ ਪ੍ਰਦੇਸ਼ ਮੰਤਰੀ ਮੰਡਲ ਦੇ ਗਠਨ ਨਾਲ ਜੁੜੇ ਇਕ ਸਵਾਲ 'ਤੇ ਉਨ੍ਹਾਂ ਕਿਹਾ ਕਿ ਇਹ ਪਾਰਟੀ ਤੈਅ ਕਰੇਗੀ ਅਤੇ ਸਲਾਹ-ਮਸ਼ਵਰਾ ਹੋਣਾ ਸੀ ਉਹ ਹੋ ਗਿਆ ਹੈ। ਉਨ੍ਹਾਂ ਕਿਹਾ ਕਿ ਅੱਜ ਭੋਪਾਲ ਵਿਚ ਵਿਧਾਇਕ ਦਲ ਦੀ ਮੀਟਿੰਗ ਹੈ ਅਤੇ ਕਿਉਂਕਿ ਸਰਕਾਰ ਬਣਨ ਤੋਂ ਬਾਅਦ ਇਹ ਪਹਿਲੀ ਮੀਟਿੰਗ ਹੈ, ਇਸ ਲਈ ਉਨ੍ਹਾਂ ਦਾ ਇਸ ਵਿਚ ਹਾਜ਼ਰ ਹੋਣਾ ਜ਼ਰੂਰੀ ਹੈ।
ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇਸ ਲਿੰਕ 'ਤੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਰਾਘਵ ਚੱਢਾ ਦਾ BJP 'ਤੇ ਤਿੱਖਾ ਹਮਲਾ, ਕਿਹਾ- ਅਰਵਿੰਦ ਕੇਜਰੀਵਾਲ ਤੋਂ ਡਰਦੀ ਹੈ ਭਾਜਪਾ
NEXT STORY