ਕੋਲਕਾਤਾ, (ਭਾਸ਼ਾ)- ਪੱਛਮੀ ਬੰਗਾਲ ਵਿਧਾਨ ਸਭਾ ’ਚ ਵਿਰੋਧੀ ਧਿਰ ਦੇ ਨੇਤਾ ਸ਼ੁਭੇਂਦੂ ਅਧਿਕਾਰੀ ਨੇ ਸ਼ਨੀਵਾਰ ਦਾਅਵਾ ਕੀਤਾ ਕਿ ਸੂਬੇ ਦੀ ਵੋਟਰ ਸੂਚੀ ’ਚ 1.25 ਕਰੋੜ ਗੈਰ-ਕਾਨੂੰਨੀ ਪ੍ਰਵਾਸੀ ਹਨ। ਉਨ੍ਹਾਂ ਸਾਰਿਆਂ ਨੂੰ ਵੋਟਰ ਸੂਚੀਆਂ ’ਚ ਵਿਸ਼ੇਸ਼ ਸੋਧ ਤੋਂ ਬਾਅਦ ਵਾਪਸ ਭੇਜ ਦਿੱਤਾ ਜਾਵੇਗਾ।
ਪੂਰਬੀ ਮੇਦਿਨੀਪੁਰ ਜ਼ਿਲੇ ਦੇ ਤਾਮਲੁਕ ’ਚ ਇਕ ਪ੍ਰੋਗਰਾਮ ਨੂੰ ਸੰਬੋਧਨ ਕਰਦੇ ਹੋਏ ਅਧਿਕਾਰੀ ਨੇ ਕਿਹਾ ਕਿ ਧਾਰਮਿਕ ਪੱਖੋਂ ਤੰਗ ਪ੍ਰੇਸ਼ਾਨ ਹੋ ਕੇ ਹਿਜਰਤ ਕਰਨ ਵਾਲੇ ਹਿੰਦੂਆਂ ਨੂੰ ਇਸ ਪ੍ਰਕਿਰਿਆ ਬਾਰੇ ਚਿੰਤਾ ਕਰਨ ਦੀ ਲੋੜ ਨਹੀਂ।
ਉਨ੍ਹਾਂ ਕਿਹਾ ਕਿ ਜੇ ਬਿਹਾਰ ’ਚ ਸੂਚੀ ’ਚੋਂ ਲਗਭਗ 50 ਲੱਖ ਨਾਮ ਹਟਾ ਦਿੱਤੇ ਜਾਂਦੇ ਹਨ ਤਾਂ ਬੰਗਾਲ ’ਚ ਅਜਿਹੇ ਨਾਵਾਂ ਦੀ ਗਿਣਤੀ 1.25 ਕਰੋੜ ਤਕ ਜਾ ਸਕਦੀ ਹੈ। ਇਸ ਵਾਰ ਮੁੱਖ ਮੰਤਰੀ ਨੂੰ ਕੋਈ ਨਹੀਂ ਬਚਾਅ ਸਕੇਗਾ। ਸਾਰੀ ਲੁੱਟਮਾਰ ਤੇ ਭ੍ਰਿਸ਼ਟਾਚਾਰ ਖਤਮ ਹੋ ਜਾਵੇਗਾ। ਜਾਅਲੀ ਵੋਟਿੰਗ ਦੀਆਂ ਘਟਨਾਵਾਂ ਘੱਟ ਜਾਣਗੀਆਂ। ਜੋ ਲੋਕ ਜਾਅਲੀ ਵੋਟਿੰਗ ਕਰਦੇ ਸਨ, ਨੂੰ ਬਾਹਰ ਕੱਢ ਦਿੱਤਾ ਜਾਵੇਗਾ।
ਉਨ੍ਹਾਂ ਸਰਕਾਰੀ ਅਧਿਕਾਰੀਆਂ ਨੂੰ ਇਮਾਨਦਾਰੀ ਨਾਲ ਕੰਮ ਕਰਨ ਦੀ ‘ਚਿਤਾਵਨੀ’ ਦਿੱਤੀ ਤੇ ਕਿਹਾ ਕਿ ਜ਼ਿਲਾ ਪੱਧਰੀ ਅਧਿਕਾਰੀ ਜੋ ਅਜਿਹਾ ਕਰਨ ’ਚ ਅਸਫਲ ਰਹਿੰਦੇ ਹਨ, ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਵੇਗਾ।
ਤੇਜ ਪ੍ਰਤਾਪ ਯਾਦਵ ਦਾ ਵੱਡਾ ਐਲਾਨ, ਮਹੂਆ ਸੀਟ ਤੋਂ ਆਜ਼ਾਦ ਉਮੀਦਵਾਰ ਵਜੋਂ ਲੜਨਗੇ ਚੋਣ
NEXT STORY