ਨਵੀਂ ਦਿੱਲੀ (ਭਾਸ਼ਾ)— ਕੇਂਦਰੀ ਮੰਤਰੀ ਸਮਰਿਤੀ ਈਰਾਨੀ ਨੇ ਕੋਰੋਨਾ ਵਾਇਰਸ ਨੂੰ ਫੈਲਣ ਤੋਂ ਰੋਕਣ ਲਈ ਲਾਏ ਗਏ ਲਾਕਡਾਊਨ ਦਰਮਿਆਨ ਪ੍ਰਵਾਸੀ ਮਜ਼ਦੂਰਾਂ ਨੂੰ ਘਰ ਪਰਤਣ 'ਚ ਮਦਦ ਕਰਨ ਲਈ ਅਭਿਨੇਤਾ ਸੋਨੂੰ ਸੂਦ ਦੀ ਪ੍ਰਸ਼ੰਸਾ ਕੀਤੀ। ਜ਼ਿਕਰਯੋਗ ਹੈ ਕਿ ਅਭਿਨੇਤਾ ਨੇ ਵੱਖ-ਵੱਖ ਸੂਬਾਂ ਸਰਕਾਰਾਂ ਤੋਂ ਆਗਿਆ ਲੈਣ ਤੋਂ ਬਾਅਦ ਪ੍ਰਵਾਸੀ ਮਜ਼ਦੂਰਾਂ ਲਈ ਕਈ ਬੱਸਾਂ ਦੀ ਵਿਵਸਥਾ ਕੀਤੀ।
ਸੂਦ ਨੇ ਇਕ ਟਵੀਟ ਕੀਤਾ ਸੀ, ਜਿਸ 'ਚ ਉਨ੍ਹਾਂ ਨੇ ਇਕ ਪ੍ਰਵਾਸੀ ਮਜ਼ਦੂਰ ਨੂੰ ਆਪਣਾ ਨੰਬਰ ਸਾਂਝਾ ਕਰਨ ਲਈ ਕਿਹਾ, ਤਾਂ ਕਿ ਉਹ ਉਸ ਨੂੰ ਘਰ ਪਹੁੰਚਾਉਣ ਲਈ ਮਦਦ ਕਰ ਸਕਣ। ਇਸ ਟਵੀਟ ਨੂੰ ਟੈਗ ਕਰਦੇ ਹੋਏ ਈਰਾਨੀ ਨੇ ਕਿਹਾ ਕਿ ਮੇਰਾ ਸੌਭਾਗ ਹੈ ਕਿ ਦੋ ਦਹਾਕੇ ਤੋਂ ਵਧੇਰੇ ਸਮੇਂ ਤੋਂ ਮੈਂ ਤੁਹਾਨੂੰ ਇਕ ਪੇਸ਼ੇਵਰ ਸਹਿਕਰਮੀ ਦੇ ਤੌਰ 'ਤੇ ਜਾਣਦੀ ਹਾਂ ਅਤੇ ਇਕ ਅਭਿਨੇਤਾ ਦੇ ਤੌਰ 'ਤੇ ਤੁਹਾਨੂੰ ਉੱਭਰਦੇ ਦੇਖਿਆ ਹੈ ਪਰ ਇਸ ਮੁਸ਼ਕਲ ਦੌਰ 'ਚ ਤੁਸੀਂ ਜੋ ਦਰਿਆਦਿਲੀ ਦਿਖਾਈ ਹੈ, ਉਸ 'ਤੇ ਮੈਨੂੰ ਮਾਣ ਮਹਿਸੂਸ ਹੋਇਆ ਹੈ। ਮੁਸ਼ਕਲ 'ਚ ਫਸੇ ਲੋਕਾਂ ਦੀ ਮਦਦ ਕਰਨ ਲਈ ਤੁਹਾਡਾ ਧੰਨਵਾਦ।
ਮਹਾਰਾਸ਼ਟਰ ਪੁਲਸ 'ਤੇ ਕੋਰੋਨਾ ਦੀ ਮਾਰ, ਹੁਣ ਤੱਕ 1758 ਕਾਮੇ ਹੋਏ ਪੀੜਤ
NEXT STORY