ਪਟਨਾ- ਬਿਹਾਰ ’ਚ ਵਿਰੋਧੀ ‘ਮਹਾਂ ਗਠਜੋੜ’ ਲਈ ਮੰਗਲਵਾਰ ਉਸ ਸਮੇਂ ਨਵੀਂ ਮੁਸੀਬਤ ਖੜ੍ਹੀ ਹੋ ਗਈ ਜਦੋਂ ਕਾਂਗਰਸ-ਰਾਜਦ ਗਠਜੋੜ ਦੇ ਤਿੰਨ ਵਿਧਾਇਕਾਂ ਨੇ ਭਾਜਪਾ ਦਾ ਪੱਲਾ ਫੜ ਲਿਆ। 3 ਵਿਧਾਇਕ ਬਿਹਾਰ ਵਿਧਾਨ ਸਭਾ ਅੰਦਰ ਸੱਤਾਧਾਰੀ ਪਾਰਟੀ ਦੇ ਮੈਂਬਰਾਂ ਨਾਲ ਬੈਠ ਗਏ। ਇਹ ਨਾਟਕੀ ਘਟਨਾ ਦੁਪਹਿਰ ਦੇ ਖਾਣੇ ਦੀ ਬਰੇਕ ਤੋਂ ਬਾਅਦ ਵਾਰੀ।
ਜਦੋਂ ਹਾਊਸ ਦੀ ਕਾਰਵਾਈ ਸ਼ੁਰੂ ਹੋਈ ਤਾਂ ਰਾਸ਼ਟਰੀ ਜਨਤਾ ਦਲ ਦੀ ਸੰਗੀਤਾ ਕੁਮਾਰੀ ਦੇ ਨਾਲ ਹੀ ਕਾਂਗਰਸ ਦੇ ਵਿਧਾਇਕ ਮੁਰਾਰੀ ਗੌਤਮ ਤੇ ਸਿਧਾਰਥ ਸਿੰਘ ਉਪ ਮੁੱਖ ਮੰਤਰੀ ਤੇ ਪ੍ਰਦੇਸ਼ ਭਾਜਪਾ ਪ੍ਰਧਾਨ ਸਮਰਾਟ ਚੌਧਰੀ ਦੇ ਪਿੱਛੇ ਹਾਊਸ ’ਚ ਦਾਖਲ ਹੁੰਦੇ ਨਜ਼ਰ ਆਏ। ਚੌਧਰੀ ਨੇ ਮੇਜ਼ ਥਪਥਪਾਉਂਦੇ ਹੋਏ ਇਸ ਨੂੰ ਮਨਜ਼ੂਰੀ ਦਿੱਤੀ।
ਉਜ਼ਬੇਕਿਸਤਾਨ ’ਚ ਖੰਘ ਦੀ ਦਵਾਈ ਨਾਲ 68 ਬੱਚਿਆਂ ਦੀ ਮੌਤ ਦਾ ਮਾਮਲਾ, ਭਾਰਤੀ ਨਾਗਰਿਕ ਨੂੰ 20 ਸਾਲ ਦੀ ਸਜ਼ਾ
NEXT STORY