ਹੈਦਰਾਬਾਦ-ਤੇਲੰਗਾਨਾ ਵਿਧਾਨ ਸਭਾ ਦਾ 22 ਫਰਵਰੀ ਤੋਂ ਸੰਖੇਪ ਸੈਸ਼ਨ ਸ਼ੁਰੂ ਹੋਵੇਗਾ, ਜਿਸ 'ਚ ਲੇਖਾ-ਜੋਖਾ ਪੇਸ਼ ਕੀਤਾ ਜਾਵੇਗਾ। ਲੋਕ ਸਭਾ ਚੋਣਾਂ ਦਾ ਐਲਾਨ ਇਸ ਮਹੀਨੇ ਦੇ ਅੰਤ 'ਚ ਜਾਂ ਅਗਲੇ ਮਹੀਨੇ ਦੀ ਸ਼ੁਰੂਆਤ 'ਚ ਹੋਣ ਦੀ ਜਾਣਕਾਰੀ ਸਾਹਮਣੇ ਆਈ ਹੈ। ਇਸ ਦੌਰਾਨ ਸੱਤਾਧਾਰੀ ਟੀ. ਆਰ. ਐੱਸ. ਦੇ ਨਾਲ ਵਿਰੋਧੀ ਦਲ ਕਾਂਗਰਸ, ਭਾਜਪਾ ਅਤੇ ਤੇਲੰਗਾਨਾ 'ਚ ਹੋਰ ਪਾਰਟੀਆਂ 25 ਫਰਵਰੀ ਨੂੰ ਸੈਸ਼ਨ ਸਮਾਪਤ ਹੋਣ ਤੋਂ ਬਾਅਦ ਚੋਣਾ ਦੀਆਂ ਤਿਆਰੀਆਂ 'ਚ ਜੁੱਟਣ ਦੀ ਉਮੀਦ ਹੈ। ਪਿਛਲੇ ਹਫਤੇ ਸਾਹਮਣੇ ਆਈ ਜਾਣਕਾਰੀ ਮੁਤਾਬਕ, ''ਤੇਲੰਗਾਨਾ ਦਾ ਲੇਖਾ ਜੋਖਾ 22 ਫਰਵਰੀ ਨੂੰ ਸਵੇਰੇ ਸਾਢੇ 11 ਵਜੇ ਪੇਸ਼ ਕੀਤਾ ਜਾਵੇਗਾ। ਇਸ ਤੋਂ ਬਾਅਦ ਅਗਲੇ ਦਿਨ ਚਰਚਾ ਕੀਤੀ ਜਾਵੇਗੀ।''
ਇਸ ਤੋਂ ਇਲਾਵਾ ਇੱਕ ਹੋਰ ਜਾਰੀ ਬਿਆਨ 'ਚ ਮੁੱਖ ਮੰਤਰੀ ਨੇ ਕਿਹਾ ਹੈ,''ਬਜਟ 'ਚ ਢੁੱਕਵੀਂ ਵਿਵਸਥਾ ਇਸ ਤਰੀਕੇ ਨਾਲ ਕੀਤੀ ਜਾਣੀ ਚਾਹੀਦੀ ਹੈ ਕਿ ਹਾਲ ਹੀ ਦੀਆਂ ਚੋਣਾਂ 'ਚ ਕੀਤੇ ਵਚਨਾਂ ਨੂੰ ਪੂਰਾ ਕੀਤਾ ਜਾਵੇ ਅਤੇ ਇਸ ਦੇ ਨਾਲ ਮੌਜੂਦਾ ਯੋਜਨਾਵਾਂ ਵੀ ਜਾਰੀ ਰਹਿਣ।''
ਪੁਲਵਾਮਾ ਹਮਲਾ : ਸ਼ਹੀਦ ਪਰਿਵਾਰਾਂ ਦੀ ਮਦਦ ਲਈ ਅੱਗੇ ਆਇਆ ਗੁਜਰਾਤ ਦਾ ਵਪਾਰੀ
NEXT STORY