ਨਵੀਂ ਦਿੱਲੀ : ਸ਼ਰਧਾ ਵਾਲਕਰ ਕਤਲ ਕਾਂਡ ਦੇ ਮੁਲਜ਼ਮ ਆਫਤਾਬ ਪੂਨਾਵਾਲਾ ਨੇ 2 ਘੰਟੇ ਚੱਲੇ ਨਾਰਕੋ ਟੈਸਟ 'ਚ ਆਪਣੀ ਪ੍ਰੇਮਿਕਾ ਦਾ ਬੇਰਹਿਮੀ ਨਾਲ ਕੀਤਾ ਕਤਲ ਦਾ ਬਿਆਨ ਕਰ ਦਿੱਤਾ। ਹਾਲਾਂਕਿ ਫੋਰੈਂਸਿਕ ਅਧਿਕਾਰੀਆਂ ਨੇ ਇਸ ਦੀ ਪੁਸ਼ਟੀ ਨਹੀਂ ਕੀਤੀ ਪਰ ਸੂਤਰਾਂ ਦਾ ਦਾਅਵਾ ਹੈ ਕਿ ਆਫਤਾਬ ਨੇ ਕਤਲ ਅਤੇ ਲਾਸ਼ ਦੇ ਟੁਕੜੇ ਕਰਨ ਦੀ ਗੱਲ ਕਬੂਲ ਕਰ ਲਈ ਹੈ। ਦੱਸ ਦੇਈਏ ਕਿ ਸ਼ਰਧਾ ਵਾਲਕਰ ਕਤਲ ਕਾਂਡ ਦੇ ਮੁਲਜ਼ਮ ਆਫਤਾਬ ਪੂਨਾਵਾਲਾ ਦਾ ਰੋਹਿਣੀ ਦੇ ਡਾ. ਭੀਮ ਰਾਓ ਅੰਬੇਡਕਰ ਹਸਪਤਾਲ 'ਚ ਵੀਰਵਾਰ ਨੂੰ ਨਾਰਕੋ ਟੈਸਟ ਹੋਇਆ। ਸਵੇਰੇ 10 ਵਜੇ ਸ਼ੁਰੂ ਹੋਇਆ ਨਾਰਕੋ ਟੈਸਟ ਕਰੀਬ 2 ਘੰਟੇ ਚੱਲਿਆ। ਐੱਫਐੱਸਐੱਲ ਅਧਿਕਾਰੀਆਂ ਅਤੇ ਮਾਹਿਰਾਂ ਦੀ ਮੌਜੂਦਗੀ ਵਿੱਚ ਟੈਸਟ ਦੌਰਾਨ ਆਫਤਾਬ ਤੋਂ ਕਈ ਸਵਾਲ-ਜਵਾਬ ਪੁੱਛੇ ਗਏ।
ਇਹ ਵੀ ਪੜ੍ਹੋ : ਸਪਾਈਸ ਜੈੱਟ ਫਲਾਈਟ ਦੀ ਕੋਚੀ ਹਵਾਈ ਅੱਡੇ 'ਤੇ ਐਮਰਜੈਂਸੀ ਲੈਂਡਿੰਗ, 197 ਯਾਤਰੀ ਸਨ ਸਵਾਰ
ਸੂਤਰਾਂ ਦਾ ਕਹਿਣਾ ਹੈ ਕਿ ਉਸ ਤੋਂ 50 ਤੋਂ ਵੱਧ ਸਵਾਲ ਪੁੱਛੇ ਗਏ, ਜਿਨ੍ਹਾਂ 'ਚ ਸ਼ਰਧਾ ਦੇ ਕਤਲ ਅਤੇ ਲਾਸ਼ ਨੂੰ ਟਿਕਾਣੇ ਲਗਾਉਣ ਸਮੇਤ ਕਈ ਰਾਜ਼ ਖੁੱਲ੍ਹਵਾਉਣ ਦੀ ਕੋਸ਼ਿਸ਼ ਕੀਤੀ ਗਈ। ਗੂੜ੍ਹੀ ਨੀਂਦ ਵਿੱਚ ਆਫਤਾਬ ਨੂੰ ਵਾਰ-ਵਾਰ ਜਗਾਇਆ ਜਾਂਦਾ ਅਤੇ ਸਵਾਲਾਂ ਦੇ ਜਵਾਬ ਦੇਣ ਲਈ ਕਿਹਾ ਗਿਆ। ਦੁਪਹਿਰ 12 ਵਜੇ ਦੇ ਕਰੀਬ ਨਾਰਕੋ ਟੈਸਟ ਪੂਰਾ ਹੋਣ ਤੋਂ ਬਾਅਦ ਉਸ ਨੂੰ ਕਰੀਬ ਇਕ ਘੰਟੇ ਲਈ ਆਬਜ਼ਰਵੇਸ਼ਨ ਰੂਮ ਵਿੱਚ ਭੇਜਿਆ ਗਿਆ। ਇਸ ਤੋਂ ਬਾਅਦ ਉਸ ਦਾ ਦੁਬਾਰਾ ਮੈਡੀਕਲ ਕਰਵਾਇਆ ਗਿਆ। ਕਰੀਬ 1 ਵਜੇ ਸਖ਼ਤ ਸੁਰੱਖਿਆ ਵਿਚਾਲੇ ਉਸ ਨੂੰ ਵਾਪਸ ਤਿਹਾੜ ਜੇਲ੍ਹ ਭੇਜ ਦਿੱਤਾ ਗਿਆ।
ਇਹ ਵੀ ਪੜ੍ਹੋ : ਇਨੋਵਾ ਗੱਡੀ ’ਚੋਂ 8 ਲੱਖ ਚੋਰੀ ਕਰਨ ਵਾਲੇ ਸ਼ੱਕੀ ਵਿਅਕਤੀਆਂ ਦੀ ਫੁਟੇਜ ਆਈ ਸਾਹਮਣੇ
ਆਫਤਾਬ ਨੇ ਨਾਰਕੋ ਟੈਸਟ 'ਚ ਕਿਨ੍ਹਾਂ ਸਵਾਲਾਂ ਦਾ ਜਵਾਬ ਦਿੱਤਾ ਅਤੇ ਕਿਹੜੇ ਭੇਤ ਖੋਲ੍ਹੇ, ਇਸ ਬਾਰੇ ਅਜੇ ਕੋਈ ਵੀ ਅਧਿਕਾਰੀ ਬੋਲਣ ਨੂੰ ਤਿਆਰ ਨਹੀਂ ਹੈ। ਸਾਰਿਆਂ ਦਾ ਇਹੀ ਕਹਿਣਾ ਸੀ ਕਿ ਇਸ ਸਾਰੀ ਪ੍ਰਕਿਰਿਆ ਨੂੰ ਬਹੁਤ ਗੁਪਤ ਰੱਖਿਆ ਜਾਂਦਾ ਹੈ। ਰਿਪੋਰਟ ਤਿਆਰ ਕਰਕੇ ਅਦਾਲਤ ਵਿੱਚ ਪੇਸ਼ ਕੀਤੀ ਜਾਂਦੀ ਹੈ। ਉਸ ਦੇ ਆਧਾਰ 'ਤੇ ਅਦਾਲਤ ਆਪਣੀ ਕਾਰਵਾਈ ਕਰਦੀ ਹੈ।
ਨੋਟ - ਇਸ ਖ਼ਬਰ ਬਾਰੇ ਆਪਣੇ ਵਿੱਚਾਰ ਕੁਮੈਂਟ ਬਾਕਸ ਵਿੱਚ ਜ਼ਰੂਰ ਸਾਂਝੇ ਕਰੋ।
ਸਪਾਈਸ ਜੈੱਟ ਫਲਾਈਟ ਦੀ ਕੋਚੀ ਹਵਾਈ ਅੱਡੇ 'ਤੇ ਐਮਰਜੈਂਸੀ ਲੈਂਡਿੰਗ, 197 ਯਾਤਰੀ ਸਨ ਸਵਾਰ
NEXT STORY