ਮਥੁਰਾ– ਉੱਤਰ ਪ੍ਰਦੇਸ਼ ਦੇ ਮਥੁਰਾ ਦੇ ਕਟੜਾ ਕੇਸ਼ਵਦੇਵ ਖੇਤਰ ’ਚ ਭਗਵਾਨ ਸ਼੍ਰੀ ਕ੍ਰਿਸ਼ਨ ਦੀ ਜਨਮ ਭੂਮੀ ਨੂੰ ਲੈ ਕੇ ਅਦਾਲਤ ’ਚ ਇਕ ਪਟੀਸ਼ਨ ਦਾਖ਼ਲ ਕੀਤੀ ਗਈ ਹੈ। ਅਖਿਲ ਭਾਰਤ ਹਿੰਦੂ ਮਹਾਸਭਾ ਦੇ ਰਾਸ਼ਟਰੀ ਉੱਪ ਪ੍ਰਧਾਨ ਅਨਿਲ ਕੁਮਾਰ ਤ੍ਰਿਪਾਠੀ ਨੇ ਖੁਦ ਨੂੰ ਭਗਵਾਨ ਕੇਸ਼ਵਦੇਵ ਦਾ ਪ੍ਰਿਯ ਭਗਤ ਅਤੇ ਚੇਲਾ ਦੱਸਦੇ ਹੋਏ ਸ਼੍ਰੀ ਕ੍ਰਿਸ਼ਨ ਜਨਮ ਭੂਮੀ ਦੀ ਪੂਰੀ ਜ਼ਮੀਨ ਨੂੰ ਉਨ੍ਹਾਂ ਦੀ ਦੱਸਦੇ ਹੋਏ ਉਸ ਦਾ ਸੰਪੂਰਨ ਹੱਕ ਉਨ੍ਹਾਂ ਨੂੰ ਸੌਂਪੇ ਜਾਣ ਦੀ ਮੰਗ ਕੀਤੀ ਹੈ। ਤ੍ਰਿਪਾਠੀ ਦੀ ਇਹ ਦਲੀਲ ਹੈ ਕਿ ਉਹ ਭਗਵਾਨ ਕੇਸ਼ਵਦੇਵ ਦੇ ਕੋਰਟ ਮਿੱਤਰ ਹਨ ਅਤੇ ਕੇਸ਼ਵਦੇਵ ਭਗਵਾਨ ਸ਼੍ਰੀ ਕ੍ਰਿਸ਼ਨ ਦੇ ਹੀ ਕਈ ਨਾਵਾਂ ’ਚੋਂ ਇਕ ਨਾਂ ਹੈ। ਇਸ ਲਈ ਉਹ ਉਨ੍ਹਾਂ ਵੱਲੋਂ ਅਤੇ ਆਪਣੇ ਵੱਲੋਂ ਇਹ ਪੱਖ ਰਹੇ ਹਨ ਕਿ ਸ਼੍ਰੀ ਕ੍ਰਿਸ਼ਨ ਜਨਮ ਸਥਾਨ ਸੇਵਾ ਸੰਸਥਾ ਅਤੇ ਸ਼ਾਹੀ ਈਦਗਾਹ ਇੰਤਜ਼ਾਮੀਆਂ ਕਮੇਟੀ ਦੇ ਸਕੱਤਰ ਵਿਚਾਲੇ ਸਾਲ 1968 ’ਚ ਜੋ ਸਮਝੌਤਾ ਹੋਇਆ ਸੀ , ਉਹ ਪੂਰੀ ਤਰ੍ਹਾਂ ਨਾਲ ਨਾਜਾਇਜ਼ ਸੀ ਅਤੇ ਉਸ ਦਾ ਕੋਈ ਕਾਨੂੰਨੀ ਆਧਾਰ ਨਹੀਂ ਸੀ।
ਇਹ ਵੀ ਪੜ੍ਹੋ : ਹਰਿਦੁਆਰ ’ਚ ਅੱਜ ਤੋਂ ‘ਮਹਾਕੁੰਭ’ ਦਾ ਆਗਾਜ਼, ਵਿਖਾਉਣੀ ਹੋਵੇਗੀ ਕੋਰੋਨਾ ਨੈਗੇਟਿਵ ਰਿਪੋਰਟ
ਉਨ੍ਹਾਂ ਦਲੀਲ ਦਿੱਤੀ ਕਿ ਸ਼੍ਰੀ ਕ੍ਰਿਸ਼ਨ ਜਨਮ ਸਥਾਨ ਸੇਵਾ ਸੰਸਥਾ ਕਦੇ ਵੀ ਸ਼੍ਰੀ ਕ੍ਰਿਸ਼ਨ ਜਨਮ ਭੂਮੀ ਦਾ ਮਾਲਕ ਜਾਂ ਨੁਮਾਇੰਦਾ ਨਹੀਂ ਰਿਹਾ। ਇਸ ਲਈ ਇਹ ਸਮਝੌਤਾ ਰੱਦ ਕਰਕੇ ਮੰਦਰ ਦੀ ਉਕਤ 13.37 ਏਕੜ ਜ਼ਮੀਨ ਦਾ ਮਾਲਕਾਨਾ ਹੱਕ ਠਾਕੁਰ ਕੇਸ਼ਵਦੇਵ ਵੱਲੋਂ ਉਨ੍ਹਾਂ ਨੂੰ ਸੌਂਪਿਆ ਜਾਵੇ। ਪਟੀਸ਼ਨਰ ਦੇ ਵਕੀਲ ਦੀਪਕ ਦੇਵਕੀਨੰਦਨ ਸ਼ਰਮਾ ਨੇ ਦੱਸਿਆ ਕਿ ਸਿਵਲ ਜੱਜ ਦੀ ਅਦਾਲਤ ਨੇ ਸੁਣਵਾਈ ਤੋਂ ਬਾਅਦ ਫੈਸਲਾ ਰਾਖਵਾਂ ਰੱਖ ਲਿਆ। ਕ੍ਰਿਸ਼ਨ ਜਨਮਭੂਮੀ ਮਾਮਲੇ 'ਚ ਐਡਵੋਕੇਟ ਰੰਜਨਾ ਅਗਨੀਹੋਤਰੀ, ਸ਼੍ਰੀਕ੍ਰਿਸ਼ਨ ਜਨਮਭੂਮੀ ਸੁਰੱਖਿਆ ਕਮੇਟੀ ਦੇ ਪ੍ਰਧਾਨ ਮਹੇਂਦਰ ਪ੍ਰਤਾਪ ਸਿੰਘ, ਅਖਿਲ ਭਾਰਤ ਹਿੰਦੂ ਮਹਾਸਭਾ ਦੇ ਖਜ਼ਾਨਚੀ ਦਿਨੇਸ਼ ਸ਼ਰਮਾ, ਠਾਕੁਰ ਕੇਸ਼ਵਦੇਵ ਮੰਦਰ ਮੱਲਪੁਰਾ ਦੇ ਸੇਵਾਕਰਤਾ ਪਵਨ ਕੁਮਾਰ ਗੋਸਵਾਮੀ ਉਰਫ਼ ਸ਼ਾਸਤਰੀ ਸਮੇਤ ਕਈ ਹੋਰ ਪਟੀਸ਼ਨ ਦਾਖ਼ਲ ਕਰ ਚੁਕੇ ਹਨ।
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ
ਭਾਜਪਾ ਆਗੂ ਦਾ SGPC 'ਤੇ ਨਿਸ਼ਾਨਾ, ਕਿਹਾ- ਸਿੱਖਾਂ ਨੂੰ ਈਸਾਈ ਬਣਨ ਤੋਂ ਰੋਕਣ 'ਚ ਰਿਹਾ ਅਸਫ਼ਲ
NEXT STORY