ਰਾਂਚੀ (ਭਾਸ਼ਾ)— ਕੇਂਦਰੀ ਆਯੂਸ਼ ਰਾਜ ਮੰਤਰੀ ਸ਼੍ਰੀਪਦ ਯੇਸੋ ਨਾਇਕ ਨੇ ਵੀਰਵਾਰ ਨੂੰ ਕਿਹਾ ਕਿ ਭਾਰਤੀ ਪਰੰਪਰਾ 'ਚ ਯੋਗਾ ਮਨੁੱਖ ਦੀ ਜੀਵਨ ਸ਼ੈਲੀ ਦਾ ਮਹੱਤਵਪੂਰਨ ਹਿੱਸਾ ਬਣ ਗਿਆ ਹੈ। ਇਹ ਦੇਸ਼ ਲਈ ਮਾਣ ਵਾਲੀ ਉਪਲੱਬਧੀ ਹੈ ਕਿ ਯੋਗਾ ਨੂੰ ਦੇਸ਼ ਅਤੇ ਦੁਨੀਆ ਵਿਚ ਪਹੁੰਚਾਉਣ ਦਾ ਕੰਮ ਭਾਰਤ ਨੇ ਕੀਤਾ। ਨਾਇਕ ਨੇ ਇੱਥੇ ਇਕ ਪੱਤਰਕਾਰ ਸੰਮੇਲਨ 'ਚ ਕਿਹਾ ਕਿ 5ਵੇਂ ਕੌਮਾਂਤਰੀ ਯੋਗਾ ਦਿਵਸ ਦਾ ਮੁੱਖ ਪ੍ਰੋਗਰਾਮ ਝਾਰਖੰਡ ਦੀ ਰਾਜਧਾਨੀ ਰਾਂਚੀ ਦੇ ਪ੍ਰਭਾਤ ਤਾਰਾ ਮੈਦਾਨ 'ਚ 21 ਜੂਨ ਨੂੰ ਆਯੋਜਿਤ ਕੀਤਾ ਜਾਵੇਗਾ ਅਤੇ ਇਸ ਪ੍ਰੋਗਰਾਮ 'ਚ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਖੁਦ ਹਾਜ਼ਰ ਰਹਿਣਗੇ। ਉਨ੍ਹਾਂ ਨੇ ਕਿਹਾ ਕਿ ਝਾਰਖੰਡ ਸਰਕਾਰ ਮੁੱਖ ਪ੍ਰੋਗਰਾਮ ਨੂੰ ਸਫਲ ਬਣਾਉਣ ਲਈ ਪੂਰੀ ਜ਼ਿੰਮੇਦਾਰੀ ਬਾਖੂਬੀ ਨਿਭਾ ਰਹੀ ਹੈ।
ਨਾਇਕ ਨੇ ਕਿਹਾ ਕਿ ਮੋਦੀ ਦੀਆਂ ਕੋਸ਼ਿਸ਼ਾਂ ਸਦਕਾ 21 ਜੂਨ ਨੂੰ ਭਾਰਤ ਦੇ ਨਾਲ-ਨਾਲ ਦੁਨੀਆ ਦੇ ਸਾਰੇ ਰਾਸ਼ਟਰਾਂ 'ਚ ਯੋਗਾ ਦਿਵਸ ਮਨਾਇਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ 21 ਜੂਨ 2019 ਝਾਰਖੰਡ ਵਾਸੀਆਂ ਲਈ ਇਤਿਹਾਸਕ ਦਿਨ ਹੈ, ਕਿਉਂਕਿ ਦੇਸ਼ ਦੇ ਵੱਖ-ਵੱਖ 5 ਸ਼ਹਿਰਾਂ ਦੀ ਸੂਚੀ 'ਚੋਂ ਮੁੱਖ ਪ੍ਰੋਗਰਾਮ ਦੇ ਆਯੋਜਨ ਲਈ ਝਾਰਖੰਡ ਦੀ ਰਾਜਧਾਨੀ ਰਾਂਚੀ ਨੂੰ ਚੁਣਿਆ ਗਿਆ ਹੈ। ਉਨ੍ਹਾਂ ਨੇ ਭਰੋਸਾ ਜਤਾਇਆ ਕਿ ਝਾਰਖੰਡ ਦੀ ਜਨਤਾ ਇਸ ਪ੍ਰੋਗਰਾਮ ਵਿਚ ਵਧ-ਚੜ੍ਹ ਕੇ ਹਿੱਸਾ ਲਵੇਗੀ ਅਤੇ ਇਹ ਪ੍ਰੋਗਰਾਮ ਪਿਛਲੇ 4 ਸਾਲਾਂ ਦੀ ਤੁਲਨਾ 'ਚ ਸਭ ਤੋਂ ਅਹਿਮ ਸਾਬਤ ਹੋਵੇਗਾ। ਨਾਇਕ ਨੇ ਕਿਹਾ ਕਿ ਸਾਲ 2015 'ਚ ਦਿੱਲੀ ਦੇ ਰਾਜਪੱਥ 'ਤੇ ਪਹਿਲਾ ਵਿਸ਼ਵ ਯੋਗਾ ਦਿਵਸ ਦਾ ਆਯੋਜਨ ਕੀਤਾ ਗਿਆ ਸੀ, ਜਿਸ 'ਚ 40 ਹਜ਼ਾਰ ਯੋਗਾ ਪ੍ਰੇਮੀਆਂ ਨੇ ਹਿੱਸਾ ਲਿਆ ਸੀ। ਦੂਜਾ ਵਿਸ਼ਵ ਯੋਗਾ ਦਿਵਸ ਚੰਡੀਗੜ੍ਹ, ਤੀਜਾ ਲਖਨਊ, ਚੌਥਾ ਦੇਹਰਾਦੂਨ ਵਿਚ ਆਯੋਜਿਤ ਹੋਇਆ ਸੀ। ਹੁਣ 5ਵਾਂ ਵਿਸ਼ਵ ਯੋਗਾ ਦਿਵਸ ਰਾਂਚੀ ਦੇ ਪ੍ਰਭਾਤ ਤਾਰਾ ਮੈਦਾਨ ਵਿਚ ਹੋਣਾ ਤੈਅ ਹੋਇਆ ਹੈ, ਜੋ ਕਿ ਸੂਬੇ ਲਈ ਮਾਣ ਵਾਲੀ ਗੱਲ ਹੈ।
ਗੈਰ-ਕਾਨੂੰਨੀ ਸ਼ਰਾਬ 'ਤੇ ਮੁੱਖ ਮੰਤਰੀ ਨਿਤੀਸ਼ ਕੁਮਾਰ ਦਾ ਸਾਰੇ ਥਾਣਿਆਂ ਨੂੰ ਇਹ ਫਰਮਾਨ
NEXT STORY