ਪਟਨਾ— ਮੁੱਖ ਮੰਤਰੀ ਨਿਤੀਸ਼ ਕੁਮਾਰ ਨੇ ਸ਼ਰਾਬਬੰਦੀ ਨੂੰ ਲੈ ਕੇ ਰੋਕਥਾਮ, ਉਤਪਾਦ ਅਤੇ ਰਜਿਸਟਰੇਸ਼ਨ ਵਿਭਾਗ ਦੀ ਸਮੀਖਿਆ ਕਰਦੇ ਹੋਏ ਸਖਤ ਚਿਤਾਵਨੀ ਦਿੱਤੀ ਹੈ ਅਤੇ ਕਿਹਾ ਹੈ ਕਿ ਰਾਜ ਦੇ 1064 ਥਾਣਿਆਂ ਦੇ ਥਾਣੇਦਾਰ ਸਰਕਾਰ ਨੂੰ ਲਿਖਤੀ ਗਾਰੰਟੀ ਦੇਣਗੇ ਕਿ ਉਨ੍ਹਾਂ ਦੇ ਇਲਾਕੇ 'ਚ ਸ਼ਰਾਬ ਨਹੀਂ ਵਿਕਦੀ ਹੈ। ਗਾਰੰਟੀ ਦੇ ਬਾਅਦ ਵੀ ਜਿਸ ਥਾਣਾ ਖੇਤਰ 'ਚ ਸ਼ਰਾਬ ਫੜੀ ਜਾਵੇਗੀ ਤਾਂ ਉੱਥੋਂ ਦੇ ਥਾਣੇਦਾਰ ਨੂੰ 10 ਸਾਲ ਤੱਕ ਕਿਸੇ ਵੀ ਥਾਣੇ 'ਚ ਪੋਸਟਿੰਗ ਨਹੀਂ ਦਿੱਤੀ ਜਾਵੇਗੀ। ਬੁੱਧਵਾਰ ਨੂੰ ਮੁੱਖ ਮੰਤਰੀ ਨਿਤੀਸ਼ ਕੁਮਾਰ ਨੇ ਰੋਕਥਾਮ, ਉਤਪਾਦ ਅਤੇ ਰਜਿਸਟਰੇਸ਼ਨ ਵਿਭਾਗ ਦੀ ਸਮੀਖਿਆ ਕਰਦੇ ਹੋਏ ਹਰ ਥਾਣੇਦਾਰ ਤੋਂ ਇਹ ਗਾਰੰਟੀ ਲੈਣ ਦਾ ਆਦੇਸ਼ ਦਿੱਤਾ।
ਸ਼ਰਾਬ ਫੜੀ ਗਈ ਤਾਂ 10 ਸਾਲ ਤੱਕ ਕਿਸੇ ਥਾਣੇ 'ਚ ਪੋਸਟਿੰਗ ਨਹੀਂ
ਉਨ੍ਹਾਂ ਨੇ ਕਿਹਾ,''ਸਾਰੇ ਸਰਕਾਰੀ ਅਧਿਕਾਰੀ-ਕਰਮਚਾਰੀ ਸ਼ਰਾਬ ਤੋਂ ਰਹਿਣ ਦੀ ਫਿਰ ਤੋਂ ਸਹੁੰ ਚੁੱਕਣਗੇ। ਗਾਰੰਟੀ ਤੋਂ ਬਾਅਦ ਵੀ ਜਿਸ ਥਾਣਾ ਖੇਤਰ 'ਚ ਸ਼ਰਾਬ ਫੜੀ ਜਾਵੇਗੀ ਤਾਂ ਉੱਥੋਂ ਦੇ ਥਾਣੇਦਾਰ ਨੂੰ 10 ਸਾਲ ਤੱਕ ਕਿਸੇ ਵੀ ਥਾਣੇ 'ਚ ਪੋਸਟਿੰਗ ਨਹੀਂ ਦਿੱਤੀ ਜਾਵੇਗੀ। ਨਿਤੀਸ਼ ਨੇ ਕਿਹਾ ਕਿ ਸ਼ਰਾਬਬੰਦੀ ਨੂੰ ਪ੍ਰਭਾਵੀ ਬਣਾਉਣ ਲਈ ਆਈ.ਜੀ. ਪ੍ਰੋਹਿਬਿਸ਼ਨ ਦੇ ਤੰਤਰ ਨੂੰ ਹੋਰ ਪ੍ਰਭਾਵੀ ਬਣਾਉਣ ਦੀ ਲੋੜ ਹੈ। ਹੁਣ ਤੱਕ ਜਿਨ੍ਹਾਂ ਦੀਆਂ ਗ੍ਰਿਫਤਾਰੀਆਂ ਹੋਈਆਂ ਹਨ, ਉਹ ਕੌਣ ਹਨ, ਉਨ੍ਹਾਂ ਦੇ ਵਿਸ਼ਲੇਸ਼ਣ 'ਤੇ ਸਖਤ ਕਾਰਵਾਈ ਹੋਵੇ। ਸ਼ਰਾਬ ਦੇ ਗੈਰ-ਕਾਨੂੰਨੀ ਧੰਦੇ 'ਚ ਸ਼ਾਮਲ ਵੱਡੇ ਕਾਰੋਬਾਰੀਆਂ ਅਤੇ ਸਪਲਾਈਕਰਤਾਵਾਂ 'ਤੇ ਕਾਰਵਾਈ ਹੋਵੇਗੀ।
ਸ਼ਰਾਬਬੰਦੀ ਮੁਹਿੰਮ ਪੂਰੀ ਤਰ੍ਹਾਂ ਸਫ਼ਲ ਹੋਵੇਗੀ
ਮੁੱਖ ਮੰਤਰੀ ਨਿਤੀਸ਼ ਨੇ ਕਿਹਾ ਕਿ ਹਰਿਆਣਾ ਅਤੇ ਹੋਰ ਰਾਜਾਂ ਦੇ ਲੇਵਲ ਲਗਾ ਕੇ ਕਿਤੇ ਗੁਆਂਢੀ ਰਾਜਾਂ ਤੋਂ ਬਿਹਾਰ 'ਚ ਸ਼ਰਾਬ ਤਾਂ ਨਹੀਂ ਭੇਜੀ ਜਾ ਹੀ ਹੈ? ਇਸ ਦਿਸ਼ਾ 'ਚ ਵੀ ਧਿਆਨ ਦੇਣਾ ਹੈ, ਉਦੋਂ ਸ਼ਰਾਬਬੰਦੀ ਮੁਹਿੰਮ ਪੂਰੀ ਤਰ੍ਹਾਂ ਸਫ਼ਲ ਹੋਵੇਗੀ। ਜੋ ਲੋਕ ਗੈਰ-ਕਾਨੂੰਨੀ ਸ਼ਰਾਬ ਦੇ ਧੰਦੇ 'ਚ ਫੜੇ ਜਾ ਰਹੇ ਹਨ, ਉਹ ਪਹਿਲੇ ਕੀ ਕਰਦੇ ਸਨ ਜਾਂ ਸ਼ਰਬਾਬੰਦੀ ਤੋਂ ਪਹਿਲਾਂ ਜੋ ਸ਼ਰਾਬ ਵੇਚਣ 'ਚ ਲੱਗੇ ਸਨ, ਉਹ ਕਿਹੜਾ ਕੰਮ ਕਰ ਰਹੇ ਹਨ, ਇਨ੍ਹਾਂ ਸਾਰੇ ਤੱਤਾਂ ਦੀ ਜਾਂਚ 'ਤੇ ਅਸਰਦਾਰ ਕਾਰਵਾਈ ਕਰਨ ਦੀ ਲੋੜ ਹੈ।
ਸ਼ਰਾਬਬੰਦੀ ਨਾਲ ਬਿਹਾਰ 'ਚ ਸਮਾਜਿਕ ਤਬਦੀਲੀ ਆਈ
ਨਿਤੀਸ਼ ਨੇ ਕਿਹਾ ਕਿ ਸ਼ਰਾਬਬੰਦੀ ਨਾਲ ਬਿਹਾਰ 'ਚ ਸਮਾਜਿਕ ਤਬਦੀਲੀ ਆਈ ਹੈ। ਔਰਤਾਂ-ਬੱਚਿਆਂ ਨੂੰ ਕਾਫੀ ਰਾਹਤ ਮਿਲੀ ਹੈ। ਇਸ ਲਈ ਇਸ ਕੰਮ 'ਚ ਆਈ.ਜੀ. ਪ੍ਰੋਹਿਬਿਸ਼ਨ ਦੇ ਨਾਲ-ਨਾਲ ਇੰਟੈਲੀਜੈਂਸ, ਐਕਸਾਈਜ਼, ਸਪੈਸ਼ਲ ਬਰਾਂਚ ਪੁਲਸ ਨੂੰ ਲਗਾਇਆ ਜਾਵੇ। ਬੈਠਕ 'ਚ ਵਿਭਾਗੀ ਮੰਤਰੀ ਵਿਜੇਂਦਰ ਪ੍ਰਸਾਦ ਯਾਦਵ ਸਮੇਤ ਸਾਰੀ ਅਧਿਕਾਰੀ ਮੌਜੂਦ ਸਨ।
ਦਲਿਤ ਨੇ ਕੀਤਾ ਰੇਪ ਤਾਂ ਪੰਚਾਂ ਨੇ ਪੀੜਤਾ ਨੂੰ ਦੱਸਿਆ ਅਸ਼ੁੱਧ, ਸੁਣਾਇਆ ਇਹ ਫਰਮਾਨ
NEXT STORY