ਕੋਲਕਾਤਾ— ਮਾਂ ਨੂੰ ਹਰ ਮਹੀਨੇ ਮਿਲਣ ਵਾਲੀ 50 ਹਜ਼ਾਰ ਰੁਪਏ ਦੀ ਪੈਂਸ਼ਨ ਲੈਂਦੇ ਰਹਿਣ ਲਈ ਇਕ ਬੇਟਾ ਤਿੰਨ ਸਾਲ ਤੋਂ ਮਾਂ ਦੀ ਲਾਸ਼ ਨੂੰ ਸੁਰੱਖਿਅਤ ਕਰਕੇ ਰੱਖਿਆ ਸੀ। ਹਰੇਕ ਸਾਲ ਆਪਣੀ ਮਾਂ ਦੇ ਅੰਗੁਠੇ ਦਾ ਨਿਸ਼ਾਨ ਲਗਾ ਕੇ ਜ਼ਿਉਂਦੇ ਰਹਿਣ ਦਾ ਪ੍ਰਮਾਣ ਬੈਂਕ 'ਚ ਪੇਸ਼ ਕਰਦਾ ਸੀ ਤੇ ਡੈਬਿਟ ਕਾਰਡ ਦੇ ਜ਼ਰੀਏ ਉਨ੍ਹਾਂ ਦਾ ਪੈਂਸ਼ਨ ਚੁੱਕਦਾ ਰਹਿੰਦਾ ਸੀ। ਇਹ ਮਾਮਲਾ ਪੱਛਮੀ ਬੰਗਾਲ ਦੇ ਬੇਹਲਾ ਥਾਣੇ ਇਲਾਕੇ ਦੇ ਜੇਮਸ ਲਾਂਗ ਸਰਣੀ ਦੀ ਹੈ। ਦੋਸ਼ੀ ਦਾ ਨਾਂ ਸ਼ੁੱਭਬ੍ਰਤ ਮਜੂਮਦਾਰ ਹੈ। ਪੁੱਝਗਿੱਝ 'ਚ ਦੋਸ਼ੀ ਨੇ ਕਈ ਹੈਰਾਨ ਕਰਨ ਵਾਲੇ ਖੁਲਾਸੇ ਕੀਤੇ ਹਨ।ਉਸ ਨੇ ਦਾਅਵਾ ਕੀਤਾ ਹੈ ਕਿ ਉਸ ਦੀ ਮਾਂ ਪੂਰੀ ਤਰ੍ਹਾਂ ਨਹੀਂ ਮਰੀ ਸੀ। ਉਨ੍ਹਾਂ ਦਾ ਸਰੀਰ ਤਾਂ ਮਰ ਗਿਆ ਸੀ ਪਰ ਦਿਮਾਗ ਨੂੰ ਉਸ ਨੇ ਜ਼ਿੰਦਾ ਕਰ ਲਿਆ ਸੀ। ਲੇਦਰ ਟੈਕਨਾਲੋਜੀ ਦੀ ਪੜ੍ਹਾਈ ਕਰਨ ਕਾਰਨ ਉਹ ਕ੍ਰਾਇਓ ਪ੍ਰੋਗਰੇਸ਼ਨ ਤਕਨੀਰਕ ਬਾਰੇ ਮੈਂ ਜਾਣਦਾ ਹਾਂ।
ਇਸ ਦੇ ਜ਼ਰੀਏ ਉਹ ਆਪਣੀ ਮਾਂ ਨੂੰ ਪੂਰੀ ਜ਼ਿੰਦਾ ਕਰਨ 'ਚ ਲੱਗਾ ਸੀ। ਇਸ 'ਚ ਰਸਾਇਣ ਦੇ ਜ਼ਰੀਏ ਲਾਸ਼ ਨੂੰ ਸੜਣ ਤੋਂ ਬਚਾਇਆ ਜਾਂਦਾ ਹੈ ਤੇ ਇਕ ਵਿਸ਼ੇਸ਼ ਤਾਪਮਾਨ 'ਤੇ ਦਿਮਾਗ ਦੇ ਵਾਪਸ ਜ਼ਿੰਦਾ ਹੋਣ ਦੀ ਸੰਭਾਵਨਾ ਹੁੰਦੀ ਹੈ। ਰੂਸ 'ਚ ਇਕ ਖਰਗੋਸ਼ 'ਤੇ ਇਹ ਟੈਸਟ ਸਫਲ ਵੀ ਰਿਹਾ ਹੈ। ਇਸ ਪ੍ਰਕਿਰਿਆ ਦੇ ਜ਼ਰੀਏ ਉਹ ਮਾਂ ਨੂੰ ਜ਼ਿੰਦਾ ਰੱਖਣਾ ਚਾਹੁੰਦਾ ਸੀ। ਜੇਕਰ ਉਹ ਸਫਲ ਰਹਿੰਦਾ ਤਾਂ ਇਸ ਇਤਿਹਾਸਕ ਉਪਲੱਬਧੀ ਦਾ ਉਹ ਪੇਟੇਂਟ ਕਰਵਾਉਂਦਾ ਤੇ ਉਸ ਦੇ ਜ਼ਰੀਏ ਕਰੋੜਾਂ ਰੁਪਏ ਕਮਾਉਂਦਾ। ਇਸ ਟੈਸਟ ਨੂੰ ਸਫਲ ਕਰਨ ਲਈ ਉਸ ਨੇ ਰੂਸੀ ਭਾਸ਼ਾ ਵੀ ਸਿੱਖੀ ਸੀ ਤੇ ਇੰਟਰਨੈੱਟ 'ਤੇ ਇਸ ਬਾਰੇ ਲੰਬੇ ਸਮੇਂ ਤੋਂ ਅਧਿਐਨ ਕਰ ਰਿਹਾ ਸੀ।
ਜ਼ਿਕਰਯੋਗ ਹੈ ਕਿ ਗ੍ਰਿਫਤਾਰੀ ਤੋਂ ਬਾਅਦ ਅਦਾਲਤ ਤੋਂ ਪਹਿਲਾਂ ਐੱਸ.ਐੱਸ.ਕੇ.ਐੱਮ. ਹਸਪਤਾਲ 'ਚ ਭਰਤੀ ਕਰਵਾਇਆ ਗਿਆ, ਜਿਥੇ ਜਾਂਚ 'ਚ ਉਸ ਦੇ ਮਾਨਸਿਕ ਰੂਪ ਤੋਂ ਬਿਮਾਰ ਹੋਣ ਦੀ ਪੁਸ਼ਟੀ ਹੋਈ ਹੈ। ਹਸਪਤਾਲ ਦੇ ਮੋਨੋਵਿਗਿਆਨੀ ਵਿਭਾਗ ਦੇ ਮੁਖੀ ਨੇ ਦੱਸਿਆ ਕਿ ਸ਼ੁੱਭਰਤ ਦਾ ਵਿਵਹਾਰ ਆਮ ਨਹੀਂ ਹੈ ਤੇ ਉਹ ਕਲਪਨਾ ਦੀ ਦੁਨੀਆ 'ਚ ਰਹਿੰਦਾ ਹੈ। ਇਥੇ ਉਸ ਦੇ ਬਿਮਾਰ ਹੋਣ ਦੀ ਪੁਸ਼ਟੀ ਹੋਣ ਤੋਂ ਬਾਅਦ ਉਸ ਦਾ ਇਲਾਜ ਕਰਵਾਉਣ ਦਾ ਫੈਸਲਾ ਲਿਆ ਹੈ।
ਜਵਾਹਰ ਲਾਲ ਨਹਿਰੂ ਦੇ ਜਨਮ ਦਿਨ 'ਤੇ ਨਹੀਂ ਮਨਾਉਣਾ ਚਾਹੀਦਾ ਬਾਲ ਦਿਵਸ : ਭਾਜਪਾ ਸੰਸਦ ਮੈਂਬਰ
NEXT STORY