ਨੈਸ਼ਨਲ ਡੈਸਕ—ਕਸ਼ਮੀਰ ਦੇ ਮਸ਼ਹੂਰ ਪੱਤਰਕਾਰ ਅਤੇ 'ਰਾਈਜ਼ਿੰਗ ਕਸ਼ਮੀਰ' ਦੇ ਸੰਪਾਦਕ ਸਯੱਦ ਸ਼ੁਜਾਤ ਬੁਖਾਰੀ ਦੀ ਹੱਤਿਆ ਲਈ ਭਾਰਤੀ ਫੌਜ ਨੇ ਪਾਕਿਸਤਾਨ ਨੂੰ ਜ਼ਿੰਮੇਵਾਰ ਠਹਿਰਾਇਆ ਹੈ। ਲੇ. ਜਨਰਲ ਏ. ਕੇ. ਭੱਟ ਨੇ ਦੱਸਿਆ ਕਿ ਸੰਪਾਦਕ ਬੁਖਾਰੀ ਦੀ ਹੱਤਿਆ ਪਾਕਿਸਤਾਨੀ ਏਜੰਸੀਆਂ ਨੇ ਕਰਵਾਈ ਹੈ।
ਦੱਸ ਦਈਏ ਕਿ ਵੀਰਵਾਰ ਦੇਰ ਰਾਤ ਬੁਖਾਰੀ ਦੀ ਸ਼੍ਰੀਨਗਰ 'ਚ ਉਨ੍ਹਾਂ ਦੇ ਦਫਤਰ ਬਾਹਰ ਮੋਟਰਸਾਈਕਲ ਸਵਾਰ 3 ਅੱਤਵਾਦੀਆਂ ਨੇ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਸੀ। ਉਹ ਸ਼੍ਰੀਨਗਰ ਤੋਂ ਪ੍ਰਕਾਸ਼ਿਤ ਹੋਣ ਵਾਲੀ ਇਕ ਸਥਾਨਕ ਅਖਬਾਰ ਰਾਈਜ਼ਿੰਗ ਕਸ਼ਮੀਰ ਦੇ ਸੰਪਾਦਕ ਸਨ। ਉਹ ਵੀਰਵਾਰ ਸ਼ਾਮ 7 ਵਜੇ ਜਿਵੇਂ ਹੀ ਆਪਣੇ ਦਫਤਰ ਜਾਣ ਲੱਗੇ ਤਾਂ ਅੱਤਵਾਦੀਆਂ ਨੇ ਗੱਡੀ ਨੂੰ ਘੇਰ ਕੇ ਅਨ੍ਹੇਵਾਹ ਗੋਲੀਬਾਰੀ ਸ਼ੁਰੂ ਕਰ ਦਿੱਤੀ। ਇਸ ਤੋਂ ਬਾਅਦ ਬੰਦੂਕਧਾਰੀ ਮੌਕੇ ਤੋਂ ਫਰਾਰ ਹੋ ਗਏ। ਘਟਨਾ ਤੋਂ ਬਾਅਦ ਸ਼ੁਜਾਤ ਨੂੰ ਹਸਪਤਾਲ ਲਿਜਾਇਆ ਗਿਆ, ਜਿਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ।
ਸ਼ੁਜਾਤ ਬੁਖਾਰੀ ਦੀ ਅੰਤਿਮ ਯਾਤਰਾ 'ਚ ਹਜ਼ਾਰਾਂ ਦੀ ਗਿਣਤੀ 'ਚ ਅੱਜ ਲੋਕ ਪਹੁੰਚੇ। ਬੁਖਾਰੀ ਨੂੰ ਉਨ੍ਹਾਂ ਦੇ ਪੁਸ਼ਤੈਨੀ ਪਿੰਡ 'ਚ ਦਫਨਾਇਆ ਗਿਆ ਅਤੇ ਉਨ੍ਹਾਂ ਦੇ ਜਨਾਜੇ 'ਚ ਹਜ਼ਾਰਾਂ ਲੋਕਾਂ ਨੇ ਹਿੱਸਾ ਲਿਆ। ਬੁਖਾਰੀ ਦੇ ਜਨਾਜੇ 'ਚ ਸ਼ਾਮਲ ਹੋਣ ਉਨ੍ਹਾਂ ਦੇ ਪਿੰਡ ਆਉਣ ਵਾਲਿਆਂ 'ਚ ਵਿਰੋਧੀ ਆਗੂ ਉਮਰ ਅਬਦੁੱਲਾ ਅਤੇ ਪੀ. ਡੀ. ਪੀ. ਦੇ ਮੰਤਰੀ ਵੀ ਸ਼ਾਮਲ ਸਨ।
ਈਦ ਮੌਕੇ ਕਸ਼ਮੀਰ ਸਰਕਾਰ 115 ਕੈਦੀਆਂ ਨੂੰ ਕਰੇਗੀ ਰਿਹਾ
NEXT STORY