ਸ਼੍ਰੀਨਗਰ (ਮਜੀਦ)— ਕਸ਼ਮੀਰ ਵਿਚ ਸੁੱਕਰਵਾਰ ਨੂੰ ਵੱਖਵਾਦੀਆਂ ਵਲੋਂ ਬੁਲਾਏ ਗਏ ਬੰਦ ਕਾਰਨ ਅੱਜ ਜਨਜੀਵਨ ਪ੍ਰਭਾਵਿਤ ਹੋਇਆ ਹੈ। ਵਾਦੀ ਅਤੇ ਸੰਵੇਦਨਸ਼ੀਲ ਇਲਾਕਿਆਂ 'ਚ ਸੁਰੱਖਿਆ ਵਿਵਸਥਾ ਸਖ਼ਤ ਕਰ ਦਿੱਤੀ ਗਈ ਹੈ। ਇਸ ਦੌਰਾਨ ਸ਼੍ਰੀਨਗਰ ਵਿਚ ਸੁਰੱਖਿਆ ਬਲਾਂ ਦੀ ਘੇਰਾਬੰਦੀ ਅਤੇ ਤਲਾਸ਼ੀ ਮੁਹਿੰਮ ਦੇ ਦੌਰਾਨ ਇਕ ਪੱਥਰਬਾਜ਼ ਦੇ ਮਾਰੇ ਜਾਣ ਤੋਂ ਬਾਅਦ ਵੱਖਵਾਦੀਆਂ ਵਲੋਂ ਦਿੱਤੇ ਗਏ ਹੜਤਾਲ ਦੇ ਸੱਦੇ ਦੇ ਮੱਦੇਨਜ਼ਰ ਦੂਸਰੇ ਦਿਨ ਵੀ ਰੇਲ ਸੇਵਾਵਾਂ ਠੱਪ ਰਹੀਆਂ।
ਰੇਲਵੇ ਦੇ ਇਕ ਸੀਨੀਅਰ ਅਧਿਕਾਰੀ ਨੇ ਅੱਜ ਸਵੇਰੇ ਦੱਸਿਆ ਕਿ ਪੁਲਸ ਵਲੋਂ ਕੱਲ ਸ਼ਾਮ ਵਾਦੀ ਵਿਚ ਰੇਲ ਸੇਵਾਵਾਂ ਬਹਾਲ ਨਾ ਕਰਨ ਦੀ ਸਲਾਹ ਮਿਲੀ ਸੀ, ਜਿਸ 'ਤੇ ਅਮਲ ਕੀਤਾ ਗਿਆ ਹੈ। ਇਸ ਦੌਰਾਨ ਵੀਰਵਾਰ ਸ਼ਹਿਰ ਦੇ ਨੂਰਬਾਗ ਇਲਾਕੇ ਵਿਚ ਪੱਥਰਬਾਜ਼ ਦੀ ਮੌਤ 'ਤੇ ਜੇ. ਕੇ. ਐੱਲ. ਐੱਫ. ਮੁਖੀ ਯਾਸੀਨ ਮਲਿਕ ਦੀ ਅਗਵਾਈ ਵਿਚ ਲੋਕਾਂ ਨੇ ਵਿਰੋਧ ਪ੍ਰਦਰਸ਼ਨ ਕਰਨ ਦੀ ਕੋਸ਼ਿਸ਼ ਕੀਤੀ ਪਰ ਪੁਲਸ ਨੇ ਯਾਸੀਨ ਮਲਿਕ ਨੂੰ ਗ੍ਰਿਫਤਾਰ ਕਰ ਲਿਆ ਅਤੇ ਕੋਠੀਬਾਗ ਪੁਲਸ ਸਟੇਸ਼ਨ ਵਿਚ ਬੰਦ ਕਰ ਦਿੱਤਾ। ਓਧਰ ਸਈਦ ਅਲੀ ਸ਼ਾਹ ਗਿਲਾਨੀ, ਮੀਰਵਾਇਜ਼ ਉਮਰ ਫਾਰੂਕ ਨੂੰ ਨਜ਼ਰਬੰਦ ਕਰ ਦਿੱਤਾ ਗਿਆ ਹੈ।
ਮੁੰਗੇਰ 'ਚ ਖੂਹ 'ਚੋਂ ਮਿਲੀਆਂ 12 ਏ.ਕੇ. 47 ਰਾਈਫਲਾਂ
NEXT STORY