ਸੋਲਨ- ਦੇਸ਼ ਦੀ ਰੱਖਿਆ ਕਰਦੇ ਹੋਏ ਸਿਆਚਿਨ 'ਚ ਸ਼ਹੀਦ ਹੋਏ ਜਵਾਨ ਬਿਲਜੰਗ ਗੁਰੂੰਗ (29) ਦਾ ਫ਼ੌਜ ਸਨਮਾਨ ਨਾਲ ਸੋਲਨ ਜ਼ਿਲ੍ਹੇ ਦੇ ਸੁਬਾਥੂ 'ਚ ਸਥਿਤ ਰਾਮਬਾਗ਼ 'ਚ ਅੰਤਿਮ ਸਸਕਾਰ ਕੀਤਾ ਗਿਆ। ਇਸ ਦੌਰਾਨ 8 ਮਹੀਨਿਆਂ ਦੀ ਗਰਭਪਤੀ ਪਤਨੀ ਨੇ ਵੀਡੀਓ ਕਾਲ ਕਰ ਕੇ ਪਤੀ ਦੇ ਅੰਤਿਮ ਦਰਸ਼ਨ ਕੀਤੇ। ਉੱਥੇ ਹੀ ਮਾਤਾ-ਪਿਤਾ ਨੇ ਨਮਨ ਕਰ ਕੇ ਆਪਣੇ ਜਿਗਰ ਦੇ ਟੁੱਕੜੇ ਨੂੰ ਆਖਰੀ ਸਲਾਮ ਕੀਤਾ। ਗੁਰੂੰਗ ਭਾਰਤੀ ਫ਼ੌਜ 'ਚ ਗੋਰਖਾ ਸਿਖਲਾਈ ਕੇਂਦਰ (ਜੀਟੀਸੀ) 'ਚ 3/1 ਜੀਆਰ ਦੇ ਜਵਾਨ ਸਨ। ਸਿਆਚਿਨ ਦੇ ਗਲੇਸ਼ੀਅਰ 'ਚ ਅੰਤਰਰਾਸ਼ਟਰੀ ਸਰਹੱਦ 'ਤੇ ਬਰਫ਼ ਦੀ ਡੂੰਘੀ ਖੱਡ 'ਚ ਡਿੱਗਣ ਕਾਰਨ ਉਹ ਸ਼ਹੀਦ ਹੋ ਗਏ ਸਨ। ਫ਼ੌਜ ਦੇ ਧਰਮ ਗੁਰੂ ਨੇ ਸ਼ਹੀਦ ਦੇ ਪਰਿਵਾਰ ਵਾਲਿਆਂ ਦੀ ਮੌਜੂਦਗੀ 'ਚ ਅੰਤਿਮ ਸਸਕਾਰ ਕਰਵਾਇਆ।
ਇਹ ਵੀ ਪੜ੍ਹੋ : ਜੰਮੂ ਕਸ਼ਮੀਰ : ਪੁਲਵਾਮਾ 'ਚ ਸੁਰੱਖਿਆ ਦਸਤਿਆਂ ਨਾਲ ਮੁਕਾਬਲੇ 'ਚ 3 ਅੱਤਵਾਦੀ ਢੇਰ
ਸ਼ਹੀਦ ਦੀ ਅੰਤਿਮ ਯਾਤਰਾ 'ਚ ਸਿਹਤ ਮੰਤਰੀ ਡਾ. ਰਾਜੀਵ ਸੈਜਲ, ਬ੍ਰਿਗੇਡੀਅਰ ਐੱਚ.ਐੱਸ. ਸੰਧੂ, ਐੱਸ.ਡੀ.ਐੱਮ. ਅਜੇ ਕੁਮਾਰ, ਡੀ.ਐੱਸ.ਪੀ. ਪਰਵਾਨੂੰ ਯੋਗੇਸ਼ ਰੋਲਟਾ ਸਮੇਤ ਫ਼ੌਜ ਅਤੇ ਜ਼ਿਲ੍ਹਾ ਪ੍ਰਸ਼ਾਸਨ ਦੇ ਅਧਿਕਾਰੀ ਵੀ ਮੌਜੂਦ ਰਹੇ। ਸ਼ਮਸ਼ਾਨਘਾਟ 'ਤੇ ਸਿਹਤ ਮੰਤਰੀ ਡਾ. ਸੈਜਲ, ਬ੍ਰਿਗੇਡੀਅਰ ਐੱਚ.ਐੱਸ. ਸੰਧੂ ਨੇ ਸ਼ਹੀਦ ਨੂੰ ਪੁਸ਼ਪ ਚੱਕਰ ਭੇਟ ਕੀਤੇ। ਸ਼ਹੀਦ ਦੇ ਪਿਤਾ ਲੋਕ ਰਾਜ ਗੁਰੂੰਗ ਨੇ ਪੁੱਤ ਦੀ ਚਿਖ਼ਾ ਨੂੰ ਅਗਨੀ ਦਿੱਤੀ। ਫ਼ੌਜ ਦੀ ਟੁੱਕੜੀ ਨੇ ਸਲਾਮੀ ਦਿੱਤੀ। ਦੱਸਣਯੋਗ ਹੈ ਕਿ ਬਿਲਜੰਗ ਗੁਰੂੰਗ ਦੇ ਪਿਤਾ ਸਾਬਕਾ ਫ਼ੌਜੀ ਹਨ। ਉਹ ਵੀ ਪੁੱਤ ਦੀ ਯੂਨਿਟ ਤੋਂ ਹੀ ਸੇਵਾਮੁਕਤ ਹਨ। ਜਦੋਂ ਕਿ ਭਰਾ ਵੀ ਫ਼ੌਜੀ ਹੈ ਅਤੇ ਜੰਮੂ-ਕਸ਼ਮੀਰ 'ਚ ਤਾਇਨਾਤ ਹੈ। ਗੁਰੂੰਗ ਦਾ ਵਿਆਹ ਪਿਛਲੇ ਸਾਲ ਹੀ ਹੋਇਆ ਸੀ। ਉਹ 8 ਮਹੀਨਿਆਂ ਦੀ ਗਰਭਵਤੀ ਹੈ, ਇਸ ਲਈ ਅੰਤਿਮ ਸੰਸਕਾਰ ਦੇ ਸਮੇਂ ਉਹ ਨਹੀਂ ਆ ਸਕੀ ਅਤੇ ਉਸ ਨੇ ਵੀਡੀਓ ਕਾਲ ਦੇ ਮਾਧਿਅਮ ਨਾਲ ਸ਼ਹੀਦ ਪਤੀ ਦੇ ਅੰਤਿਮ ਦਰਸ਼ਨ ਕਰ ਕੇ ਉਨ੍ਹਾਂ ਨੂੰ ਅੰਤਿਮ ਵਿਦਾਈ ਦਿੱਤੀ। ਮੁੱਖ ਮੰਤਰੀ ਜੈਰਾਮ ਠਾਕੁਰ ਨੇ ਬਿਲਜੰਗ ਗੁਰੂੰਗ ਦੇ ਸ਼ਹੀਦ ਹੋਣ 'ਤੇ ਸੋਗ ਜ਼ਾਹਰ ਕੀਤਾ। ਜੈਰਾਮ ਨੇ ਈਸ਼ਵਰ ਤੋਂ ਮਰਹੂਮ ਦੀ ਆਤਮਾ ਨੂੰ ਸ਼ਾਂਤੀ ਪ੍ਰਦਾਨ ਕਰਨ ਅਤੇ ਸੋਗ ਪੀੜਤ ਪਰਿਵਾਰ ਨੂੰ ਇਹ ਦੁਖ ਸਹਿਨ ਕਰਨ ਦੀ ਸ਼ਕਤੀ ਪ੍ਰਦਾਨ ਕਰਨ ਦੀ ਪ੍ਰਾਰਥਨਾ ਕੀਤੀ।
ਇਹ ਵੀ ਪੜ੍ਹੋ : ਸਰਕਾਰ ਨੇ ਖੇਤੀਬਾੜੀ ਕਾਨੂੰਨ 'ਤੇ ਭੇਜਿਆ ਲਿਖਤੀ ਪ੍ਰਸਤਾਵ, ਕਿਸਾਨ ਬੈਠਕ 'ਚ ਕਰਨਗੇ ਵਿਚਾਰ
ਨੋਟ : ਇਸ ਸੰਬੰਧੀ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਕਰੋ ਰਿਪਲਾਈ
ਹੁਣ ਕੋਰੋਨਾ ਮਰੀਜ਼ਾਂ ਦੇ ਘਰਾਂ ਦੇ ਬਾਹਰ ਨਹੀਂ ਲੱਗਣਗੇ ਪੋਸਟਰ, ਸੁਪਰੀਮ ਕੋਰਟ ਨੇ ਜਾਰੀ ਕੀਤਾ ਹੁਕਮ
NEXT STORY