ਲੇਹ— ਰੱਖਿਆ ਮੰਤਰੀ ਬਣਨ ਤੋਂ ਬਾਅਦ ਰਾਜਨਾਥ ਸਿੰਘ ਆਪਣੇ ਪਹਿਲੇ ਦੌਰੇ 'ਤੇ ਅੱਜ ਯਾਨੀ ਸੋਮਵਾਰ ਨੂੰ ਸਭ ਤੋਂ ਉੱਚ ਯੁੱਧ ਖੇਤਰ-ਸਿਆਚਿਨ ਗਲੇਸ਼ੀਅਰ ਪਹੁੰਚੇ। ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਸਿਆਚਿਨ ਬੇਸ ਕੈਂਪ 'ਚ ਜਵਾਨਾਂ ਨਾਲ ਮੁਲਾਕਾਤ ਕੀਤੀ ਅਤੇ ਯੁੱਧ ਸਮਾਰਕ 'ਤੇ ਸ਼ਰਧਾਂਜਲੀ ਭੇਟ ਕੀਤੀ। ਰਾਜਨਾਥ ਨੇ ਆਪਣੀ ਪਹਿਲੀ ਯਾਤਰਾ ਲਈ ਚੀਨ ਅਤੇ ਪਾਕਿਸਤਾਨ ਨਾਲ ਲੱਗਦੇ ਲੱਦਾਖ ਖੇਤਰ ਦੀ ਚੋਣ ਕੀਤੀ ਹੈ, ਜੋ ਖੁਦ 'ਚ ਖਾਸ ਹੈ। ਲੇਹ 'ਚ ਤਾਇਨਾਤ 14 ਦਲਾਂ ਨੇਂ ਨਵੇਂ ਰੱਖਿਆ ਮੰਤਰੀ ਨੂੰ ਤਾਜ਼ਾ ਹਾਲਾਤ ਬਾਰੇ ਜਾਣਕਾਰੀ ਦਿੱਤੀ। ਇਹ ਦਲ ਹੀ ਪਾਕਿਸਤਾਨ ਦੇ ਕਬਜ਼ੇ ਵਾਲੇ ਕਸ਼ਮੀਰ (ਪੀ.ਓ.ਕੇ.) ਅਤੇ ਚੀਨ ਨਾਲ ਲੱਗਦੀਆਂ ਸਰਹੱਦਾਂ ਦੀ ਦੇਖਰੇਖ ਕਰਦੇ ਹਨ। ਰੱਖਿਆ ਮੰਤਰੀ ਨਾਲ ਆਰਮੀ ਚੀਫ ਬਿਪਿਨ ਰਾਵਤ ਵੀ ਮੌਜੂਦ ਸਨ। ਰਾਜਨਾਥ ਨੇ ਉੱਥੇ ਮੌਜੂਦ ਜਵਾਨਾਂ ਨਾਲ ਬੈਠ ਕੇ ਫੋਟੋ ਖਿੱਚਵਾਈ ਅਤੇ ਉਨ੍ਹਾਂ ਦਾ ਹਾਲਚਾਲ ਪੁੱਛਿਆ। ਸਿਆਚਿਨ ਸਮੁੰਦਰ ਪੱਧਰ ਤੋਂ ਕਰੀਬ 20 ਹਜ਼ਾਰ ਫੁੱਟ ਦੀ ਉੱਚਾਈ 'ਤੇ ਹੈ ਅਤੇ ਸਾਲ ਭਰ ਉਰਫ਼ ਦੀ ਮੋਟੀ ਚਾਦਰ ਢੱਕਿਆ ਰਹਿੰਦਾ ਹੈ। ਇਹ ਦੁਨੀਆ ਦਾ ਸਭ ਤੋਂ ਠੰਡਾ ਯੁੱਧ ਖੇਤਰ ਹੈ।
ਜ਼ਿਕਰਯੋਗ ਹੈ ਕਿ ਰੱਖਿਆ ਮੰਤਰੀ ਦਾ ਆਉਣ ਵਾਲੇ ਹਫਤਿਆਂ 'ਚ ਪ੍ਰੋਗਰਾਮ ਕਾਫ਼ੀ ਰੁਝਿਆ ਹੋਣ ਵਾਲਾ ਹੈ। ਉਨ੍ਹਾਂ ਨੂੰ ਸਾਰੇ ਡਿਪਾਰਟਮੈਂਟਸ ਅਤੇ ਸਰਵਿਸੇਜ਼ ਦੇ ਲੋਕ ਮੌਜੂਦਾ ਮਸਲਿਆਂ 'ਤੇ ਪੇਸ਼ਕਾਰੀ ਦੇਣਗੇ। ਇਸ ਤੋਂ ਇਲਾਵਾ ਮਹੱਤਵਪੂਰਨ ਨਿਯੁਕਤੀਆਂ ਤੋਂ ਲੈ ਕੇ ਤੁਰੰਤ ਖਰੀਦ ਵਰਗੇ ਮਸਲਿਆਂ ਅਤੇ ਮੇਕ ਇਨ ਇੰਡੀਆ 'ਤੇ ਨੀਤੀਗਤ ਫੈਸਲਿਆਂ ਨੂੰ ਲੈ ਕੇ ਵੀ ਚਰਚਾ ਹੋਵੇਗੀ। ਸਾਊਥ ਬਲਾਕ ਦੇ ਇਕ ਅਧਿਕਾਰੀ ਨੇ ਦੱਸਿਆ,''ਰੱਖਿਆ ਮੰਤਰੀ ਦੇ ਸਾਰੇ ਵਿਭਾਗਾਂ ਨੂੰ ਟਾਈਮ ਬਲਾਇੰਡ ਪਲਾਨ ਤਿਆਰ ਕਰਨ ਦਾ ਨਿਰਦੇਸ਼ ਦਿੱਤਾ ਸੀ, ਜਿਸ ਤੋਂ ਬਾਅਦ ਵਿਆਪਕ ਪੇਸ਼ਕਾਰੀ ਦੇਣ ਦੀ ਯੋਜਨਾ ਬਣਾਈ ਗਈ ਹੈ।''
ਕਿਸਾਨ ਨੂੰ ਗੋਲੀ ਮਾਰ ਉਤਾਰਿਆ ਮੌਤ ਦੇ ਘਾਟ, 8 ਜ਼ਖਮੀ
NEXT STORY