ਮੈਸੁਰੂ, (ਭਾਸ਼ਾ)- ਸਿੱਧਰਮਈਆ 6 ਜਨਵਰੀ ਨੂੰ ਕਰਨਾਟਕ ਦੇ ਸਭ ਤੋਂ ਲੰਬੇ ਸਮੇਂ ਤੱਕ ਮੁੱਖ ਮੰਤਰੀ ਰਹੇ ਡੀ. ਦੇਵਰਾਜ ਉਰਸ ਦਾ ਰਿਕਾਰਡ ਤੋੜ ਦੇਣਗੇ। ਉਨ੍ਹਾਂ ਨੇ ਸੋਮਵਾਰ ਨੂੰ ਇਸ ਇਤਿਹਾਸਕ ਪ੍ਰਾਪਤੀ ਦਾ ਸਿਹਰਾ ਜਨਤਾ ਦੇ ਆਸ਼ੀਰਵਾਦ ਨੂੰ ਦਿੱਤਾ। ਆਪਣੇ ਅਤੇ ਉਰਸ ਵਿਚਾਲੇ ਇਕ ਮਹੱਤਵਪੂਰਨ ਅੰਤਰ ਨੂੰ ਉਜਾਗਰ ਕਰਦੇ ਹੋਏ ਸਿੱਧਰਮਈਆ ਨੇ ਕਿਹਾ ਕਿ ਜਿੱਥੇ ਉਰਸ ਸ਼ਾਸਕ ਵਰਗ ਨਾਲ ਸਬੰਧਤ ਸਨ, ਉੱਥੇ ਹੀ ਉਹ ਸਮਾਜਿਕ ਤੌਰ ’ਤੇ ਪੱਛੜੇ ਭਾਈਚਾਰੇ (ਕੁਰੂਬਾ ਜਾਂ ਚਰਵਾਹਾ) ਤੋਂ ਆਉਂਦੇ ਹਨ।
ਉਨ੍ਹਾਂ ਨੇ ਇੱਥੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਜਨਤਾ ਦੇ ਆਸ਼ੀਰਵਾਦ ਨਾਲ ਕੱਲ (ਮੰਗਲਵਾਰ ਨੂੰ) ਕਰਨਾਟਕ ਦੇ ਸਭ ਤੋਂ ਲੰਬੇ ਸਮੇਂ ਤੱਕ ਮੁੱਖ ਮੰਤਰੀ ਰਹਿਣ ਦਾ ਸਵਰਗੀ ਡੀ. ਦੇਵਰਾਜ ਉਰਸ ਦਾ ਰਿਕਾਰਡ ਟੁੱਟ ਜਾਵੇਗਾ। ਮਾਣ ਵਾਲੀ ਗੱਲ ਹੈ ਕਿ ਮੈਂ ਅਤੇ ਉਰਸ ਦੋਵੇਂ ਮੈਸੁਰੂ ਤੋਂ ਹਾਂ। ਇਹ ਪੁੱਛੇ ਜਾਣ ’ਤੇ ਕਿ ਕੀ ਉਨ੍ਹਾਂ ਨੇ ਕਦੇ ਸੋਚਿਆ ਸੀ ਕਿ ਉਹ ਇਹ ਰਿਕਾਰਡ ਤੋੜ ਸਕਣਗੇ, ਤਾਂ ਸਿੱਧਰਮਈਆ ਨੇ ਸਵੀਕਾਰ ਕੀਤਾ ਕਿ ਉਨ੍ਹਾਂ ਨੇ ਮੁੱਖ ਮੰਤਰੀ ਬਣਨਾ ਤਾਂ ਦੂਰ, ਮੰਤਰੀ ਬਣਨ ਦੀ ਵੀ ਕਲਪਨਾ ਨਹੀਂ ਕੀਤੀ ਸੀ।
ਸਿੱਧਰਮਈਆ ਨੇ ਕਿਹਾ ਕਿ ਮੈਂ ਤਾਂ ਬਸ ਇਹੀ ਸੋਚਿਆ ਸੀ ਕਿ ਤਾਲੁਕ ਬੋਰਡ ਮੈਂਬਰ ਬਣਨ ਤੋਂ ਬਾਅਦ ਮੈਂ ਵਿਧਾਇਕ ਬਣਾਂਗਾ। ਮੈਂ ਹੁਣ ਤੱਕ ਅੱਠ ਚੋਣਾਂ ਜਿੱਤ ਚੁੱਕਾ ਹਾਂ। ਮੈਂ 2 ਸੰਸਦੀ ਚੋਣਾਂ ਅਤੇ 2 ਵਿਧਾਨ ਸਭਾ ਚੋਣਾਂ ਹਾਰ ਚੁੱਕਾ ਹਾਂ। ਆਪਣੇ ਜੀਵਨ ’ਚ ਮੈਂ ਤਾਲੁਕ ਚੋਣਾਂ ਸਮੇਤ ਕੁੱਲ 13 ਚੋਣਾਂ ਲੜੀਆਂ ਹਨ।
ਨੇਪਾਲ 'ਚ ਤਣਾਅਪੂਰਨ ਸਥਿਤੀ ਤੋਂ ਬਾਅਦ ਲੱਗਾ ਕਰਫਿਊ, 6 ਜਨਵਰੀ ਸਵੇਰੇ 8 ਵਜੇ ਤੱਕ ਰਹੇਗਾ ਲਾਗੂ
NEXT STORY