ਨਵੀਂ ਦਿੱਲੀ— ਸਿੱਖ ਭਾਈਚਾਰੇ ਦੀ ਸੇਵਾ ਭਾਵਨਾ ਨੂੰ ਪੂਰੀ ਦੁਨੀਆ 'ਚ ਜਾਣਿਆ ਜਾਂਦਾ ਹੈ। ਅੱਜ ਜਦੋਂ ਹਰ ਕੋਈ ਗਲੋਬਲ ਮਹਾਮਾਰੀ ਕੋਰੋਨਾ ਵਾਇਰਸ ਨਾਲ ਜੂਝ ਰਿਹਾ ਹੈ ਤਾਂ ਸਿੱਖਾਂ ਦੀ ਦਿਲੇਰੀ ਤਾਂ ਦੇਖਦੇ ਦੀ ਬਣਦੀ ਹੈ। ਸਿੱਖ ਭਾਈਚਾਰੇ ਨੇ ਸੇਵਾ ਭਾਵਨਾ ਨੇ ਦੋ ਭਾਈਚਾਰਿਆਂ 'ਚ ਆਪਸੀ ਪਿਆਰ ਨੂੰ ਬਰਕਰਾਰ ਰੱਖਦੇ ਹੋਏ ਸਾਰਿਆਂ ਦਾ ਦਿਲ ਮੋਹ ਲਿਆ ਹੈ। ਜੀ ਹਾਂ, ਸਿੱਖ ਭਾਈਚਾਰੇ ਨੇ ਸੇਵਾ ਭਾਵਨਾ ਨੂੰ ਜਾਰੀ ਰੱਖਦੇ ਹੋਏ ਦਿੱਲੀ ਦੀ ਜਾਮਾ ਮਸਜਿਦ ਨੂੰ ਸੈਨੇਟਾਈਜ਼ ਕੀਤਾ ਹੈ। ਰਮਜ਼ਾਨ ਦੇ ਆਖਰੀ ਜੁਮੇ ਦੇ ਦਿਨ ਸਿੱਖ ਭਾਈਚਾਰੇ ਦੀ ਇਸ ਸੇਵਾ 'ਤੇ ਜਾਮਾ ਮਸਜਿਦ ਦੇ ਪ੍ਰਬੰਧਕਾਂ ਨੇ ਵੀ ਖੁਸ਼ੀ ਜ਼ਾਹਰ ਕੀਤੀ।
ਸਿੱਖ ਭਾਈਚਾਰੇ ਦੇ ਮੈਂਬਰ ਈਦ ਤੋਂ ਪਹਿਲਾਂ ਜਾਮਾ ਮਸਜਿਦ ਨੂੰ ਸਵੱਛ ਬਣਾਉਣ ਲਈ ਅੱਗੇ ਆਏ ਸਨ। ਈਦ ਮੌਕੇ ਪਿਆਰ ਵੰਡਣ ਦੀ ਕੋਸ਼ਿਸ਼ 'ਚ ਸਿੱਖ ਸਮੂਹ ਨੇ ਆਪਣੀ ਸਵੱਛਤਾ ਸੇਵਾ ਨੂੰ ਅੱਗੇ ਵਧਾਉਣ ਲਈ ਮਸਜਿਦ ਕਮੇਟੀ ਨਾਲ ਸੰਪਰਕ ਕੀਤਾ ਸੀ, ਜਿਸ ਤੋਂ ਬਾਅਦ ਉਨ੍ਹਾਂ ਨੇ ਜਾਮਾ ਮਸਜਿਦ ਨੂੰ ਸੈਨੇਟਾਈਜ਼ ਕੀਤਾ।
ਇਸ ਕੰਮ ਤੋਂ ਸਿੱਖ ਭਾਈਚਾਰੇ ਨੇ ਦਿਲ ਜਿੱਤ ਲਿਆ ਅਤੇ ਜਾਮਾ ਸਮਜਿਦ ਦੇ ਅਧਿਕਾਰੀਆਂ ਵਲੋਂ ਸਿੱਖਾਂ ਦੇ ਇਸ ਕੰਮ ਦੀ ਸ਼ਲਾਘਾ ਕੀਤੀ ਗਈ। ਸਿੱਖ ਭਾਈਚਾਰੇ ਵਲੋਂ ਕੀਤਾ ਇਹ ਕੰਮ ਸੱਚਮੁੱਚ ਹੀ ਧਰਮ ਪਿਆਰ ਅਤੇ ਸਹਿਣਸ਼ੀਲਤਾ ਹੀ ਹੈ, ਜਦੋਂ ਜਾਮਾ ਮਸਜਿਦ ਦੇ ਅਧਿਕਾਰੀਆਂ ਵਲੋਂ ਉਨ੍ਹਾਂ ਦੇ ਯਤਨਾਂ ਦੀ ਪ੍ਰਸ਼ੰਸਾ ਕੀਤੀ ਗਈ ਅਤੇ ਧੰਨਵਾਦ ਕੀਤਾ ਗਿਆ।
ਦਰਅਸਲ ਕੋਰੋਨਾ ਦੀ ਆਫਤ 'ਚ ਕਈ ਸੰਗਠਨ ਅਤੇ ਵੱਖ-ਵੱਖ ਭਾਈਚਾਰੇ ਦੇ ਲੋਕ ਲੋੜਵੰਦਾਂ ਦੀ ਦਿਲ ਖੋਲ੍ਹ ਕੇ ਮਦਦ ਕਰ ਰਹੇ ਹਨ। ਸਿੱਖ ਭਾਈਚਾਰੇ ਵੀ ਗਰੀਬਾਂ ਅਤੇ ਪ੍ਰਵਾਸੀ ਮਜ਼ਦੂਰਾਂ ਦੀ ਸੇਵਾ 'ਚ ਜੁੱਟਿਆ ਹੋਇਆ ਹੈ। ਉਹ ਥਾਂ-ਥਾਂ 'ਤੇ ਲੰਗਰ ਲਾ ਕੇ ਭੁੱਖਿਆ ਨੂੰ ਰਜਾ ਰਿਹਾ ਹੈ। ਬਸ ਇੰਨਾ ਹੀ ਨਹੀਂ ਸਿੱਖ ਭਾਈਚਾਰੇ ਦੇ ਲੋਕ ਘਰਾਂ ਲਈ ਪੈਦਲ ਨਿਕਲ ਪਏ ਮਜ਼ਦੂਰਾਂ ਦੇ ਪੈਰਾਂ ਦੇ ਜ਼ਖਮਾਂ ਦੀ ਵੀ ਮਲ੍ਹਮ ਪੱਟੀ ਕਰ ਰਹੇ ਹਨ।
ਦਿੱਲੀ 'ਚ ਕੋਰੋਨਾ ਪੀੜਤਾਂ ਦੀ ਗਿਣਤੀ 13 ਹਜ਼ਾਰ ਤੋਂ ਪਾਰ ਪਹੁੰਚੀ, 261 ਮੌਤਾਂ
NEXT STORY