ਲਖਨਊ- ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿਤਿਆਨਾਥ ਨੇ ਮੁਗ਼ਲਾਂ ਅਤੇ ਸਿੱਖਾਂ ਵਿਚਾਲੇ ਹੋਏ ਸੰਘਰਸ਼ ਦੀ ਯਾਦ ਦਿਵਾਉਂਦੇ ਹੋਏ ਸੋਮਵਾਰ ਨੂੰ ਕਿਹਾ ਕਿ ਅੱਜ ਸਿੱਖ ਪੂਰੀ ਦੁਨੀਆ 'ਚ ਛਾਏ ਹੋਏ ਹਨ ਪਰ ਮੁਗ਼ਲਾਂ ਦੀ ਸੱਤਾ ਦਾ ਨਾਮੋ-ਨਿਸ਼ਾਨ ਨਹੀਂ ਹੈ। ਮੁੱਖ ਮੰਤਰੀ ਯੋਗੀ ਨੇ ਸੋਮਵਾਰ ਨੂੰ ਰਾਜਧਾਨੀ ਲਖਨਊ ਦੇ ਆਸ਼ਿਆਨਾ ਸਥਿਤ ਗੁਰਦੁਆਰੇ 'ਚ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ 554ਵੇਂ ਪ੍ਰਕਾਸ਼ ਪੁਰਬ 'ਤੇ ਆਯੋਜਿਤ ਪ੍ਰੋਗਰਾਮ ਨੂੰ ਸੰਬੋਧਿਤ ਕੀਤਾ।
ਇਹ ਵੀ ਪੜ੍ਹੋ- 21 ਟਨ ਲੋਹੇ ਦੇ ਕਬਾੜ ਨਾਲ ਬਣਾਈ ਗਈ ਸ਼੍ਰੀਰਾਮ ਮੰਦਰ ਦੀ ਆਕ੍ਰਿਤੀ, ਨਿਰਮਾਣ ਕੰਮ 'ਚ ਲੱਗੇ 3 ਮਹੀਨੇ
ਮੁੱਖ ਮੰਤਰੀ ਨੇ ਕਿਹਾ ਕਿ ਸਿੱਖ ਗੁਰੂਆਂ ਦਾ ਬਲੀਦਾਨ ਸਿਰਫ਼ ਖ਼ਾਲਸਾ ਪੰਥ ਲਈ ਨਾ ਹੋ ਕੇ ਹਿੰਦੋਸਤਾਨ ਅਤੇ ਧਰਮ ਨੂੰ ਬਚਾਉਣ ਲਈ ਸੀ। ਯੋਗੀ ਨੇ ਕਿਹਾ ਕਿ ਉਸ ਦੌਰ ਵਿਚ ਜਦੋਂ ਵੱਡੇ-ਵੱਡੇ ਰਾਜਾ-ਮਹਾਰਾਜਾ ਮੁਗ਼ਲ ਸੱਤਾ ਦੀ ਗੁਲਾਮੀ ਸਵੀਕਾਰ ਕਰ ਰਹੇ ਸਨ ਤਾਂ ਸਿੱਖ ਗੁਰੂ ਆਪਣੇ ਦੇਸ਼ ਅਤੇ ਧਰਮ ਦੀ ਰਾਖੀ ਕਰ ਰਹੇ ਸਨ। ਜਿਸ ਦੇਸ਼ ਅਤੇ ਪਰੰਪਰਾ 'ਚ ਜੁਝਾਰੂਪਣ ਹੋਵੇ, ਉਸ ਨੂੰ ਦੁਨੀਆ ਦੀ ਕੋਈ ਤਾਕਤ ਨਹੀਂ ਝੁਕਾ ਸਕਦੀ। ਖਾਲਸਾ ਪੰਥ ਦੀ ਸਥਾਪਨਾ ਮੁਗਲ ਸਲਤਨਤ ਦੇ ਪਤਨ ਦਾ ਕਾਰਨ ਬਣੀ। ਅੱਜ ਸਿੱਖ ਦੁਨੀਆ ਭਰ 'ਚ ਮੌਜੂਦ ਹਨ ਪਰ ਮੁਗਲਾਂ ਦੀ ਤਾਕਤ ਦਾ ਕੋਈ ਨਾਮੋ ਨਿਸ਼ਾਨ ਨਹੀਂ। ਇਹ ਸੱਚ ਅਤੇ ਧਰਮ ਦਾ ਮਾਰਗ ਹੈ।
ਇਹ ਵੀ ਪੜ੍ਹੋ- ਦਰਦਨਾਕ ਹਾਦਸਾ; ਸੜਕ ਪਾਰ ਕਰ ਰਹੇ 3 ਸਾਲ ਦੇ ਮਾਸੂਮ ਨੂੰ ਸਕੂਲ ਬੱਸ ਨੇ ਕੁਚਲਿਆ
ਮੁੱਖ ਮੰਤਰੀ ਨੇ ਪ੍ਰਦੇਸ਼ ਵਾਸੀਆਂ ਨੂੰ ਗੁਰਪੁਰਬ ਦੀਆਂ ਸ਼ੁਭਕਾਮਨਾਵਾਂ ਦਿੰਦੇ ਹੋਏ ਕਿਹਾ ਕਿ ਪ੍ਰਕਾਸ਼ ਪੁਰਬ ਗੁਰੂ ਦੀ ਕਿਰਪਾ ਨਾਲ ਸਾਡੇ ਸਾਰਿਆਂ ਦੇ ਜੀਵਨ 'ਚ ਗਿਆਨ ਦੀ ਰੌਸ਼ਨੀ ਪ੍ਰਦਾਨ ਕਰਦਾ ਹੈ। ਉਨ੍ਹਾਂ ਕਿਹਾ ਕਿ ਸਿੱਖ ਗੁਰੂਆਂ ਦੀ ਕੁਰਬਾਨੀ, ਭਗਤੀ, ਸ਼ਕਤੀ ਅਤੇ ਸਾਧਨਾ ਦੇਸ਼ ਅਤੇ ਧਰਮ ਲਈ ਮਿਸਾਲੀ ਹੈ ਅਤੇ ਭਾਰਤ 'ਚ ਹੀ ਨਹੀਂ ਸਗੋਂ ਪੂਰੇ ਵਿਸ਼ਵ ਵਿਚ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਫੈਲਿਆ ਹੈ। ਉਨ੍ਹਾਂ ਕਿਹਾ ਕਿ ਇਕ ਪੱਖ ਭਗਤੀ ਰਾਹੀਂ ਅਧਿਆਤਮਿਕ ਅਭਿਆਸ ਦਾ ਹੈ, ਜਦਕਿ ਦੂਜਾ ਪੱਖ ਸ਼ਰਧਾ ਰਾਹੀਂ ਲੋਕ ਭਲਾਈ ਅਤੇ ਰਾਸ਼ਟਰੀ ਭਲਾਈ ਦਾ ਰਾਹ ਪੱਧਰਾ ਕਰਦਾ ਹੈ।
ਇਹ ਵੀ ਪੜ੍ਹੋ- ਮਾਂ ਦੇ ਸਾਹਮਣੇ 2 ਧੀਆਂ ਨਾਲ ਦਰਿੰਦਿਆਂ ਨੇ ਕੀਤਾ ਸੀ ਜਬਰ-ਜ਼ਿਨਾਹ, ਅਦਾਲਤ ਨੇ ਸੁਣਾਈ ਸਜ਼ਾ-ਏ-ਮੌਤ
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਭਾਰਤ 'ਚ ਅਜਿਹਾ ਪਿੰਡ ਜਿੱਥੇ ਅੱਜ ਵੀ ਨਹੀਂ ਹੈ ਬਿਜਲੀ, ਫ਼ੋਨ ਤਾਂ ਦੂਰ...ਲੋਕਾਂ ਨੇ ਬਲਬ ਵੀ ਨਹੀਂ ਦੇਖੇ
NEXT STORY