ਪ੍ਰਯਾਗਰਾਜ— ਕੁੰਭ ਮੇਲਾ ਦੁਨੀਆ ਭਰ ਦੇ ਲੋਕਾਂ ਲਈ ਆਕਰਸ਼ਨ ਦਾ ਕੇਂਦਰ ਰਿਹਾ ਅਤੇ ਇਹੀ ਆਕਰਸ਼ਨ ਸਿੰਗਾਪੁਰ ਤੋਂ ਮਾਹਰ ਡਾਕਟਰਾਂ ਨੂੰ ਇੱਥੇ ਖਿੱਚ ਲਿਆਇਆ। ਇਨ੍ਹਾਂ ਡਾਕਟਰਾਂ ਨੇ ਮੁਫ਼ਤ ਸੇਵਾ ਦੇਣ ਦੇ ਨਾਲ ਹੀ ਪਹਿਲੀ ਵਾਰ ਕੁੰਭ ਮੇਲੇ ਦਾ ਦੌਰਾ ਕੀਤਾ। ਝੂੰਸੀ ਸਥਿਤ ਉਲਟਾ ਕਿਲਾ ਹੇਠਾਂ ਲੱਗੇ ਕੈਂਪ 'ਚ ਮਰੀਜ਼ਾਂ ਨੂੰ ਓ.ਪੀ.ਡੀ. ਸੇਵਾਵਾਂ ਦੇਣ ਵਾਲੀ ਕੈਂਸਰ ਮਾਹਰ ਡਾਕਟਰ ਫੇਲੀਸ਼ੀਆ ਤਾਨ ਨੇ ਕਿਹਾ,''ਸਿੰਗਾਪੁਰ ਦੀ ਕੁੱਲ ਆਬਾਦੀ 50 ਲੱਖ ਹੈ ਅਤੇ ਇਸ ਤੋਂ ਵੀ ਵਧ ਲੋਕਾਂ ਨੂੰ ਕੁੰਭ ਮੇਲੇ 'ਚ ਦੇਖ ਕੇ ਹੈਰਾਨੀ ਦਾ ਟਿਕਾਣਾ ਨਹੀਂ ਰਿਹਾ। ਸਪਾਈਨ ਅਤੇ ਬਰੇਨ ਮਾਹਰ ਡਾਕਟਰ ਰਾਏ ਤਾਨ ਨੇ ਦੱਸਿਆ,''ਅਸੀਂ ਪਹਿਲੀ ਵਾਰ ਕੁੰਭ ਮੇਲੇ 'ਚ ਆਏ ਅਤੇ ਇਹ ਸਾਡੇ ਲਈ ਸ਼ਾਨਦਾਰ ਅਨੁਭਵ ਰਿਹਾ। ਇਸ ਮੇਲੇ ਬਾਰੇ ਕਾਫੀ ਕੁਝ ਸੁਣਿਆ ਸੀ ਅਤੇ ਇੱਥੇ ਆ ਕੇ ਉਹੀ ਕੁਝ ਦੇਖਿਆ।''
ਸਿੰਗਾਪੁਰ ਦੇ ਮਸ਼ਹੂਰ ਫੇਮ ਸਰਜਰੀ ਗਰੁੱਪ ਤੋਂ ਆਏ 17 ਲੋਕਾਂ ਦੇ ਸਮੂਹ 'ਚ 7 ਮਾਹਰ ਡਾਕਟਰਾਂ ਤੋਂ ਇਲਾਵਾ 2 ਵਲੰਟੀਅਰਜ਼ ਅਤੇ ਬਾਕੀ ਨਰਸਾਂ ਹਨ। ਅਲਟੀਮੇਟ ਟਰੈਵੇਲਿੰਗ ਕੈਂਪ ਦੇ ਸਹਿਯੋਗ ਨਾਲ ਇਨ੍ਹਾਂ ਡਾਕਟਰਾਂ ਨੇ ਮੇਲੇ 'ਚ 2 ਦਿਨਾਂ 'ਚ 600 ਲੋਕਾਂ ਨੂੰ ਓ.ਪੀ.ਡੀ. ਸੇਵਾਵਾਂ ਦਿੱਤੀਆਂ। ਦਿ ਅਲਟੀਮੇਟ ਟਰੈਵੇਲਿੰਗ ਕੈਂਪ ਦੇ ਮੁੱਖ ਅਧਿਕਾਰੀ ਵੀ. ਨਟਰਾਜੂ ਨੇ ਦੱਸਿਆ ਕਿ ਇਸ ਤੋਂ ਪਹਿਲਾਂ ਇਨ੍ਹਾਂ ਡਾਕਟਰਾਂ ਨੇ ਭਾਰਤ 'ਚ ਲੇਹ, ਨੁਬਰਾ ਘਾਟੀ ਅਤੇ ਓਡੀਸ਼ਾ 'ਚ ਮੁਫ਼ਤ ਓ.ਪੀ.ਡੀ. ਸੇਵਾਵਾਂ ਦੇਣ ਲਈ ਕੈਂਪ ਲਗਾਇਆ ਗਿਆ ਸੀ ਅਤੇ ਇਹ ਪਹਿਲੀ ਵਾਰ ਹੈ ਕਿ ਉਹ ਕੁੰਭ ਮੇਲੇ 'ਚ ਆਏ। ਨਟਰਾਜੂ ਨੇ ਦੱਸਿਆ ਕਿ ਇਹ ਡਾਕਟਰ ਮੁਫ਼ਤ ਡਾਕਟਰੀ ਸੇਵਾ ਦੇਣ ਲਈ ਸਾਲ 'ਚ 6 ਕੈਂਪ ਸਿੰਗਾਪੁਰ ਤੋਂ ਬਾਹਰ ਲਗਾਉਂਦੇ ਹਨ। ਇਸ ਸਮੂਹ 'ਚ ਨਿੱਜੀ ਅਤੇ ਜਨਤਕ ਦੋਵੇਂ ਹੀ ਖੇਤਰ 'ਚ ਡਾਕਟਰ ਸ਼ਾਮਲ ਹਨ।
ਦਿੱਲੀ ਦੇ ਅਕਸ਼ਰਧਾਮ ਮੰਦਰ ਨੇੜੇ ਫਾਈਰਿੰਗ
NEXT STORY