ਕੋਲਕਾਤਾ (ਭਾਸ਼ਾ) : ਹਿੰਦੀ ਫ਼ਿਲਮ ‘ਮਾਸੂਮ’ ਦੇ ਮਸ਼ਹੂਰ ਗੀਤ ‘ਤੁਝਸੇ ਨਾਰਾਜ਼ ਨਹੀਂ ਜ਼ਿੰਦਗੀ’ ਦੇ ਗਾਇਕ ਅਨੂਪ ਘੋਸ਼ਾਲ ਦਾ ਸ਼ੁੱਕਰਵਾਰ ਨੂੰ ਇੱਥੇ ਦਿਹਾਂਤ ਹੋ ਗਿਆ। ਉਨ੍ਹਾਂ ਦੇ ਪਰਿਵਾਰ ਨੇ ਇਹ ਜਾਣਕਾਰੀ ਦਿੱਤੀ। ਬੰਗਾਲੀ ਗਾਇਕ ਅਨੂਪ ਘੋਸ਼ਾਲ ਨੇ ਸੱਤਿਆਜੀਤ ਰੇਅ ਦੀਆਂ ਕਈ ਫ਼ਿਲਮਾਂ ਦੇ ਗੀਤਾਂ ਨੂੰ ਆਪਣੀ ਆਵਾਜ਼ ਨਾਲ ਅਮਰ ਕਰ ਦਿੱਤਾ। ਘੋਸ਼ਾਲ 77 ਸਾਲ ਦੇ ਸਨ।
ਉਹ ਪਿਛਲੇ ਕਈ ਦਿਨਾਂ ਤੋਂ ਬੁਢਾਪੇ ਨਾਲ ਸਬੰਧਤ ਬੀਮਾਰੀਆਂ ਕਾਰਨ ਦੱਖਣੀ ਕੋਲਕਾਤਾ ਦੇ ਇਕ ਨਿੱਜੀ ਹਸਪਤਾਲ 'ਚ ਦਾਖਲ ਸਨ ਅਤੇ ਦੁਪਹਿਰ 1.40 ਵਜੇ ਉਨ੍ਹਾਂ ਦੇ ਸਰੀਰ ਦੇ ਕਈ ਅੰਗਾਂ ਨੇ ਕੰਮ ਕਰਨਾ ਬੰਦ ਕਰ ਦਿੱਤਾ, ਜਿਸ ਕਾਰਨ ਉਨ੍ਹਾਂ ਦਾ ਦਿਹਾਂਤ ਹੋ ਗਿਆ।
ਇਹ ਵੀ ਪੜ੍ਹੋ : America's Got Talent ਫੇਮ ਤੇ ਪੰਜਾਬ ਪੁਲਸ ਦਾ 7.6 ਫੁੱਟ ਲੰਬਾ ਸਾਬਕਾ ਕਾਂਸਟੇਬਲ ਗ੍ਰਿਫ਼ਤਾਰ, ਜਾਣੋ ਪੂਰਾ ਮਾਮਲਾ
ਗਾਇਕ ਦੇ ਦਿਹਾਂਤ ਦੀ ਖ਼ਬਰ ਸੁਣ ਕੇ ਸੂਬੇ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਦੁੱਖ ਪ੍ਰਗਟ ਕੀਤਾ ਹੈ। ਸੀਐੱਮ ਨੇ ਲਿਖਿਆ, ''ਅਨੂਪ ਘੋਸ਼ਾਲ ਦੇ ਜਾਣ ਨਾਲ ਸੰਗੀਤ ਇੰਡਸਟਰੀ ਨੂੰ ਡੂੰਘਾ ਸਦਮਾ ਲੱਗਾ ਹੈ। ਉਨ੍ਹਾਂ ਦੇ ਪਰਿਵਾਰ ਨਾਲ ਮੇਰੀਆਂ ਸੰਵੇਦਨਾਵਾਂ ਹਨ।'' ਉਨ੍ਹਾਂ ਨੇ ਤ੍ਰਿਣਮੂਲ ਕਾਂਗਰਸ ਦੀ ਟਿਕਟ ’ਤੇ ਉੱਤਰਪਾੜਾ ਸੀਟ ਤੋਂ 2011 ਦੀਆਂ ਵਿਧਾਨ ਸਭਾ ਚੋਣਾਂ ਸਫਲਤਾਪੂਰਵਕ ਲੜੀਆਂ ਸਨ।
ਅਨੂਪ ਘੋਸ਼ਾਲ ਦੇ ਗੀਤ
ਸੰਗੀਤ ਜਗਤ ਦੀ ਗੱਲ ਕਰੀਏ ਤਾਂ ਅਨੂਪ ਘੋਸ਼ਾਲ ਨੇ ਕਈ ਬੰਗਾਲੀ ਗੀਤ ਗਾਏ ਹਨ। ਇਸ ਤੋਂ ਇਲਾਵਾ ਉਨ੍ਹਾਂ ਨੇ ਹਿੰਦੀ 'ਚ 'ਤੁਝਸੇ ਨਾਰਾਜ਼ ਨਹੀਂ ਜ਼ਿੰਦਗੀ', 'ਜਿਨਕੇ ਹਿਰਦੇ ਸ਼੍ਰੀ ਰਾਮ ਬਸੇ', 'ਮਨ ਕੇ ਮੰਦਰ ਮੇਂ', 'ਗੁਰ ਬਿਨ', 'ਅਖੀਆਂ ਹਰਿਦਰਸ਼ਨ ਕੋ ਪਿਆਰੀ', 'ਮੋਹੇ ਲਾਗੀ ਲਗਨ' ਤੋਂ ਲੈ ਕੇ 'ਮਧੁਰ ਅਮਰ' ਸਮੇਤ ਕਈ ਗੀਤ ਗਾ ਗਾਏ ਹਨ।
ਨੋਟ:- ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿੱਚ ਜ਼ਰੂਰ ਸਾਂਝੇ ਕਰੋ।
ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇਸ ਲਿੰਕ 'ਤੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
PM ਮੋਦੀ ਨੇ ਭਜਨ ਲਾਲ ਸ਼ਰਮਾ ਨੂੰ ਰਾਜਸਥਾਨ ਦੇ ਮੁੱਖ ਮੰਤਰੀ ਵਜੋਂ ਅਹੁਦਾ ਸੰਭਾਲਣ 'ਤੇ ਦਿੱਤੀ ਵਧਾਈ
NEXT STORY