ਸੁਰੱਖਿਆ ਏਜੰਸੀਆਂ ਨੂੰ ਇਸ ਹਿੰਸਾ ਦਾ ਪਹਿਲਾਂ ਤੋਂ ਹੀ ਭਰੋਸਾ ਸੀ
ਸਿੰਘੂ ਬਾਰਡਰ (ਮਹੇਸ਼ ਚੌਹਾਨ)- ਸਿੰਘੂ ਬਾਰਡਰ ਤੋਂ ਦਿੱਲੀ ’ਚ ਦਾਖਲ ਹੋ ਕੇ ਹਿੰਸਾ ਫੈਲਾਉਣਾ ਕਿਸਾਨਾਂ ਦੀ ਯੋਜਨਾ ’ਚ ਪਹਿਲਾਂ ਤੋਂ ਹੀ ਸ਼ਾਮਲ ਸੀ। ਆਪਣੀ ਯੋਜਨਾ ਨੂੰ ਅਮਲੀਜਾਮਾ ਪਹਿਨਾਉਣ ਲਈ ਕਿਸਾਨਾਂ ਨੇ ਸਵੇਰੇ ਸਾਢੇ 6 ਵਜੇ ਪੁਲਸ ਵਲੋਂ ਲਗਾਏ ਗਏ ਮਿੱਟੀ ਨਾਲ ਭਰੇ ਕੰਟੇਨਰਾਂ ਨੂੰ ਰੱਸੀ ਨਾਲ ਹਟਾਕੇ ਬੈਰੀਕੇਡਸ ਨੂੰ ਨੁਕਸਾਨ ਪਹੁੰਚਾਉਣਾ ਸ਼ੁਰੂ ਕਰ ਦਿੱਤਾ ਸੀ। ਕਿਸਾਨਾਂ ਦਾ ਇਹ ਪ੍ਰੀ-ਪਲਾਨ ਸੀ। ਜਿਸਨੂੰ ਬੀਤੀ ਰਾਤ ਆਖਰੀ ਰੂਪ ਦਿੱਤਾ ਗਿਆ ਸੀ। ਸਿੰਘੂ ਬਾਰਡਰ 100 ਤੋਂ 200 ਮੀਟਰ ਦੀ ਦੂਰੀ ’ਤੇ ਨਾਅਰੇਬਾਜ਼ੀ ਕਰਦੇ ਹੋਏ ਸ਼ਰਾਰਤੀ ਅਨਸਰਾਂ ਨੇ ਬੈਰੀਕੇਡਸ ਹਟਾਏ ਤੇ ਉਨ੍ਹਾਂ ਨੂੰ ਨੁਕਸਾਨ ਪਹੁੰਚਾਇਆ ਸੀ। ਸ਼ਰਾਰਤੀ ਅਨਸਰਾਂ ਕੋਲ ਪਹਿਲਾਂ ਤੋਂ ਹੀ ਹਥਿਆਰ ਪਹੁੰਚ ਗਏ ਸਨ। ਉਨ੍ਹਾਂ ਦੇ ਝੰਡਿਆਂ ’ਚ ਡੰਡੇ ਲੱਗੇ ਹੋਏ ਸਨ। ਇਸਦੇ ਇਲਾਵਾ ਉਨ੍ਹਾਂ ਦੀ ਕੋਸ਼ਿਸ਼ ਸੀ ਕਿ ਉਹ ਪਲਾਸਟਿਕ ਦੀਆਂ ਕੈਨੀਆਂ ਭਰਕੇ ਲਿਆਂਦੇ ਗਏ ਡੀਜ਼ਲ ਦਾ ਸਹੀ ਸਮਾਂ ਆਉਣ ’ਤੇ ਇਸਤੇਮਾਲ ਕਰਨ।
ਸਿੰਘੁ ਬਾਰਡਰ ’ਤੇ ਇਕ ਹਜ਼ਾਰ ਤੋਂ ਜ਼ਿਆਦਾ ਵੀਡੀਓ ਕਲਿਪਸ ਪੁਲਸ ਨੇ ਇਕੱਠਾ ਕੀਤੇ : ਪੁਲਸ ਅਧਿਕਾਰੀਆਂ ਨੇ ਦੱਸਿਆ ਕਿ ਸਵੇਰ ਤੋਂ ਸ਼ਾਮ ਤੱਕ ਚੱਲੀ ਇਸ ਪਰੇਡ ਦੀਆਂ ਉਨ੍ਹਾਂ ਕੋਲ ਇਕ ਹਜ਼ਾਰ ਤੋਂ ਜ਼ਿਆਦਾ ਕਲਿਪਸ ਹਨ। ਜਿਸ ਵਿਚ ਸਾਫ ਤੌਰ ’ਤੇ ਦੇਖਿਆ ਜਾ ਰਿਹਾ ਹੈ ਕਿ ਸ਼ਰਾਰਤੀ ਅਨਸਰ ਕਿਵੇਂ ਸਰਕਾਰੀ ਸਾਮਾਨ ਅਤੇ ਪੁਲਸ ਨੂੰ ਨੁਕਸਾਨ ਪਹੁੰਚਾਉਣ ਦੀ ਕੋਸ਼ਿਸ਼ ਕਰ ਰਹੇ ਸਨ। ਹੁਣ ਪੁਲਸ ਐੱਫ. ਆਈ. ਆਰ. ਦਰਜ ਕਰ ਕੇ ਇਸ ਦੀ ਪਛਾਣ ਕਰਨ ਦੀ ਕੋਸ਼ਿਸ਼ ਕਰੇਗੀ। ਮੁਕਰਬਾ ਚੌਕ ’ਤੇ ਤਾਇਨਾਤ ਪੁਲਸ ਅਧਿਕਾਰੀਆਂ ਨੇ ਦੱਸਿਆ ਕਿ ਉਨ੍ਹਾਂ ਦੀ ਪਹਿਲ ਕਿਸੇ ਤਰ੍ਹਾਂ ਨਾਲ ਇਸ ਪਰੇਡ ਨੂੰ ਕੱਢਵਾਣਾ ਸੀ। ਜਿਸਦੇ ਲਈ ਪੁਲਸ ਫੋਰਸ ਨੇ ਧੀਰਜ ਦਾ ਪਰਿਚੈ ਜ਼ਰੂਰ ਦਿੱਤਾ ਹੈ।
ਕੁਝ ਸ਼ਰਾਰਤਾਂ ਕਰ ਰਹੇ ਸਨ ਤਾਂ ਕੁਝ ਉਨ੍ਹਾਂ ਨੂੰ ਮਨਾਉਣ ਦੀ ਕੋਸ਼ਿਸ਼ ਕਰ ਰਹੇ ਸਨ : ਸੰਜੇ ਗਾਂਧੀ
ਟਰਾਂਸਪੋਰਟ ਨਗਰ ਕੋਲ ਅੰਦੋਲਨਕਾਰੀ ਕਿਸਾਨਾਂ ਨੇ ਕਈ ਥਾਵਾਂ ’ਤੇ ਬੈਰੀਕੇਡਸ ਤੋੜਨ ਦੀ ਕੋਸ਼ਿਸ਼ ਕੀਤੀ। ਉਸੇ ਸਮੇਂ ਕਿਸਾਨਾਂ ਦੇ ਵਲੰਟੀਅਰ ਅਜਿਹੇ ਲੋਕਾਂ ਨੂੰ ਰੋਕਣ ਦੀ ਵੀ ਕੋਸ਼ਿਸ਼ ਕਰ ਰਹੇ ਸਨ। ਉਹ ਹੱਥ ਜੋੜਕੇ ਉਨ੍ਹਾਂ ਨੂੰ ਉਥੋਂ ਹਟਾ ਰਹੇ ਸਨ। ਪਰ ਸ਼ਰਾਰਤੀ ਅਨਸਰ ਉਨ੍ਹਾਂ ਨੂੰ ਵੀ ਧਮਕਾਉਣ ਤੋਂ ਪਿੱਛੇ ਨਹੀਂ ਹਟ ਰਹੇ ਸਨ।
ਸਿੰਘੂ ਬਾਰਡਰ ’ਤੇ ਕਿਸਾਨ ਅੰਦੋਲਨ ’ਚ ਜਿੰਨੀ ਵੀ ਸੁਰੱਖਿਆ ਏਜੰਸੀਆਂ ਲੱਗੀਆਂ ਹੋਈਆਂ ਸਨ। ਉਨ੍ਹਾਂ ਨੂੰ ਇਸ ਹਿੰਸਾ ਨੂੰ ਫੈਲਾਉਣ ਦਾ ਪਹਿਲਾਂ ਤੋਂ ਹੀ ਭਰੋਸਾ ਸੀ। ਜਿਸਦੇ ਬਾਰੇ ਉਨ੍ਹਾਂ ਨੇ ਪਹਿਲਾਂ ਤੋਂ ਹੀ ਸਬੰਧਤ ਵਿਭਾਗਾਂ ਨੂੰ ਜਾਣਕਾਰੀਆਂ ਵੀ ਦੇ ਦਿੱਤੀਆਂ ਸਨ। ਉਨ੍ਹਾਂ ਨੇ ਇਥੋਂ ਤੱਕ ਦੱਸ ਦਿੱਤਾ ਸੀ ਕਿ ਫੋਰਸ ਬਹੁਤ ਘੱਟ ਪਵੇਗੀ, ਪਰ ਪੁਲਸ ਬਲ ਪ੍ਰਯੋਗ ਕਰਦੀ ਹੈ ਤਾਂ ਜ਼ਿਆਦਾ ਲੋਕਾਂ ਦੇ ਜ਼ਖਮੀ ਹੋਣ ਅਤੇ ਮਰਨ ਦਾ ਸ਼ੱਕ ਹੈ। ਇਸ ਤੋਂ ਇਲਾਵਾ ਵਿਭਾਗ ਨੂੰ ਪਰੇਡ ’ਚ ਆਉਣ ਵਾਲੇ ਹਥਿਆਰ ਆਦਿ ਬਾਰੇ ਦੱਸਿਆ ਗਿਆ ਸੀ। ਪਰ ਇੰਟੈਲੀਜੈਂਸ ਦੀਆਂ ਜਾਣਕਾਰੀਆਂ ਨੂੰ ਸ਼ਾਇਦ ਅਣਦੇਖਿਆ ਕਰ ਦਿੱਤਾ ਗਿਆ ਸੀ।
ਲੋਕਾਂ ’ਚ ਵਧਿਆ ਗੁੱਸਾ
ਅਲੀਪੁਰ ਸਥਿਤ ਸ਼ਨੀ ਮੰਦਰ ਕੋਲ ਜਦੋਂ ਕਿਸਾਨ ਨਿਕਲ ਰਹੇ ਸਨ। ਬਖ਼ਤਾਵਰਪੁਰ ਅਤੇ ਉਸਦੇ ਨੇੜੇ-ਤੇੜੇ ਰਹਿਣ ਵਾਲਿਆਂ ’ਚ ਬਹੁਤ ਗੁੱਸਾ ਸੀ। ਉਨ੍ਹਾਂ ਦਾ ਕਹਿਣਾ ਸੀ ਕਿ ਪਰੇਡ ’ਚ ਸ਼ਾਮਲ ਕਈ ਨੌਜਵਾਨਾਂ ਨੇ ਖਾਲਿਸਤਾਨ ਦੇ ਨਾਅਰੇ ਵੀ ਲਗਾਏ ਸਨ। ਜਿਨ੍ਹਾਂ ਦਾ ਸਾਥ ਉਨ੍ਹਾਂ ਨਾਲ ਚੱਲਣ ਵਾਲਿਆਂ ਨੇ ਵੀ ਦਿੱਤਾ ਸੀ। ਪਰ ਬਾਅਦ ’ਚ ਉਨ੍ਹਾਂ ਨੂੰ ਚੁੱਪ ਕਰਵਾ ਦਿੱਤਾ ਗਿਆ। ਪੁਲਸ ਵੀ ਉਨ੍ਹਾਂ ਨਾਲ-ਨਾਲ ਚਲ ਰਹੀ ਸੀ। ਪਰ ਉਹ ਤਮਾਸ਼ਬੀਨ ਬਣ ਕੇ ਤਮਾਸ਼ਾ ਹੀ ਦੇਖ ਰਹੀ ਸੀ। ਸ਼ਾਇਦ ਉਨ੍ਹਾਂ ਨੂੰ ਵੀ ਪਤਾ ਸੀ ਕਿ ਉਹ ਸਭ ਤਾਂ ਹੋਣਾ ਹੀ ਹੈ।
ਗਣਤੰਤਰ ਦਿਵਸ ’ਤੇ ਕਿਸਾਨਾਂ ਦੀ ਟਰੈਕਟਰ ਰੈਲੀ ਨੇ ਇੰਝ ਧਾਰਿਆ ਹਿੰਸਕ ਰੂਪ
NEXT STORY