ਗੜ੍ਹਚਿਰੌਲੀ- ਮਹਾਰਾਸ਼ਟਰ ਦੇ ਗੜ੍ਹਚਿਰੌਲੀ ਤੋਂ ਹੈਰਾਨ ਕਰ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ। ਇੱਥੇ ਵੱਡੀ ਭੈਣ ਨੇ ਛੋਟੀ ਭੈਣ ਨੂੰ ਮਨਪਸੰਦ ਚੈਨਲ ਨਹੀਂ ਦੇਖਣ ਦਿੱਤਾ ਤਾਂ ਦੋਵਾਂ ਭੈਣਾਂ ਵਿਚਾਲੇ ਝਗੜਾ ਹੋ ਗਿਆ। ਇਸ ਤੋਂ ਬਾਅਦ ਗੁੱਸੇ 'ਚ ਆ ਕੇ ਛੋਟੀ ਭੈਣ ਨੇ ਫਾਹਾ ਲੈ ਕੇ ਆਪਣੀ ਜਾਨ ਦੇ ਦਿੱਤੀ। ਇਹ ਘਟਨਾ 22 ਮਈ ਸਵੇਰੇ ਵਾਪਰੀ। ਉੱਥੇ ਹੀ ਛੋਟੀ ਭੈਣ ਦੀ ਮੌਤ ਤੋਂ ਬਾਅਦ ਪਰਿਵਾਰ 'ਚ ਮਾਤਮ ਪਸਰ ਗਿਆ।
ਇਹ ਵੀ ਪੜ੍ਹੋ : ਸਕੂਲਾਂ 'ਚ ਹੋ ਗਈਆਂ ਛੁੱਟੀਆਂ ! ਅੱਗ ਵਰ੍ਹਾਊ ਗਰਮੀ ਦੌਰਾਨ ਪ੍ਰਸ਼ਾਸਨ ਨੇ ਲਿਆ ਫ਼ੈਸਲਾ
ਫਾਹਾ ਲਗਾਉਣ ਵਾਲੀ ਕੁੜੀ ਦੀ ਪਛਾਣ ਸੋਨਾਲੀ ਆਨੰਦ ਨਰੋਟੇ (10) ਵਜੋਂ ਹੋਈ ਹੈ, ਜਦੋ ਬੋਡੇਨਾ ਤਾਲੁਕਾ ਕੋਰਚੀ ਦੀ ਰਹਿਣ ਵਾਲੀ ਹੈ। ਵੀਰਵਾਰ ਸਵੇਰੇ ਸੰਧਿਆ ਨਰੋਟੇ (12), ਸੋਨਾਲੀ (10) ਅਤੇ ਉਸ ਦਾ ਭਰਾ ਸੌਰਭ (8) ਟੀਵੀ ਦੇਖ ਰਹੇ ਸਨ। ਇਸ ਦੌਰਾਨ ਸੋਨਾਲੀ ਨੂੰ ਆਪਣਾ ਮਨਪਸੰਦ ਚੈਨਲ ਦੇਖਣ ਦਾ ਮਨ ਹੋਇਆ। ਹਾਲਾਂਕਿ ਉਸ ਦੀ ਵੱਡੀ ਭੈਣ ਸੰਧਿਆ ਨੇ ਉਸ ਨੂੰ ਮਨਪਸੰਦ ਚੈਨਲ ਨਹੀਂ ਦੇਖਣ ਦਿੱਤਾ। ਸੰਧਿਆ ਨੇ ਸੋਨਾਲੀ ਦੇ ਹੱਥੋਂ ਟੀਵੀ ਦਾ ਰਿਮੋਟ ਲੈ ਲਿਆ, ਜਿਸ ਤੋਂ ਬਾਅਦ ਦੋਵਾਂ ਭੈਣਾਂ ਵਿਚਾਲੇ ਬਹਿਸ ਹੋਈ। ਇਸ ਤੋਂ ਬਾਅਦ ਗੁੱਸੇ 'ਚ ਆ ਕੇ ਸੋਨਾਲੀ ਨੇ ਫਾਹਾ ਲੈ ਕੇ ਖ਼ੁਦਕੁਸ਼ੀ ਕਰ ਲਈ।
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਅੱਧੀ ਰਾਤੀਂ ਕੁੜੀ ਨੇ ਚੁੱਕ ਲਿਆ ਖ਼ੌਫ਼ਨਾਕ ਕਦਮ, ਛੱਤ 'ਤੇ ਚੜ੍ਹ...
NEXT STORY