ਗੈਜੇਟ ਡੈਸਕ- ਤੁਸੀਂ ਵੀ ਜੇਕਰ ਨਵਾਂ ਸਮਾਰਟ ਟੀਵੀ ਖਰੀਦਣ ਦੀ ਯੋਜਨਾ ਬਣਾ ਰਹੇ ਹੋ, ਤਾਂ ਇਹ ਤੁਹਾਡੇ ਲਈ ਸੁਨਹਿਰੀ ਮੌਕਾ ਹੋ ਸਕਦਾ ਹੈ। Samsung ਦਾ 55 ਇੰਚ Vision AI 4K QLED ਸਮਾਰਟ ਟੀਵੀ ਇਸ ਸਮੇਂ ਆਨਲਾਈਨ ਪਲੇਟਫਾਰਮਾਂ 'ਤੇ ਭਾਰੀ ਡਿਸਕਾਊਂਟ ਦੇ ਨਾਲ ਉਪਲਬਧ ਹੈ। ਇਸ ਟੀਵੀ ਦੀ ਕੀਮਤ ਵਿੱਚ ਵੱਡੀ ਕਟੌਤੀ ਕੀਤੀ ਗਈ ਹੈ, ਜਿਸ ਕਾਰਨ ਇਹ ਗਾਹਕਾਂ ਵਿਚਾਲੇ ਖਿੱਚ ਦਾ ਕੇਂਦਰ ਬਣਿਆ ਹੋਇਆ ਹੈ।
ਸੈਮਸੰਗ ਦੇ ਇਸ ਪ੍ਰੀਮੀਅਮ 55 ਇੰਚ Vision AI QLED TV ਦੀ ਅਸਲ ਕੀਮਤ 81,900 ਰੁਪਏ ਹੈ ਪਰ ਮੌਜੂਦਾ ਆਫਰ ਦੇ ਤਹਿਤ ਇਹ ਟੀਵੀ ਲਗਭਗ 43,990 ਰੁਪਏ ਵਿੱਚ ਮਿਲ ਰਿਹਾ ਹੈ। ਇਸ ਦਾ ਮਤਲਬ ਹੈ ਕਿ ਗਾਹਕਾਂ ਨੂੰ ਸਿੱਧੇ ਤੌਰ 'ਤੇ 46 ਫੀਸਦੀ ਜਾਂ ਲਗਭਗ 37,000 ਤੋਂ 40,000 ਰੁਪਏ ਤੱਕ ਦੀ ਵੱਡੀ ਬਚਤ ਹੋ ਰਹੀ ਹੈ। ਇਸ ਤੋਂ ਇਲਾਵਾ ਕੁਝ ਬੈਂਕ ਕਾਰਡ ਆਫਰਾਂ ਰਾਹੀਂ ਵਾਧੂ ਕੈਸ਼ਬੈਕ ਦਾ ਫਾਇਦਾ ਵੀ ਲਿਆ ਜਾ ਸਕਦਾ ਹੈ।
ਫੀਚਰਜ਼
4K Ultra HD: ਇਸ ਟੀਵੀ ਵਿੱਚ 55 ਇੰਚ ਦਾ QLED 4K ਡਿਸਪਲੇਅ ਦਿੱਤਾ ਗਿਆ ਹੈ ਜਿਸ ਦਾ ਰਿਜ਼ੋਲਿਊਸ਼ਨ 3840 x 2160 ਪਿਕਸਲ ਹੈ।
Q4 AI ਪ੍ਰੋਸੈਸਰ: ਇਸ ਵਿੱਚ ਮੌਜੂਦ AI ਪ੍ਰੋਸੈਸਰ ਕੰਟੈਂਟ ਨੂੰ ਅੱਪਸਕੇਲ ਕਰਕੇ ਬਿਹਤਰ 4K ਕੁਆਲਿਟੀ ਵਿੱਚ ਦਿਖਾਉਂਦਾ ਹੈ।
ਕੁਆਂਟਮ ਡਾਟ ਟੈਕਨਾਲੋਜੀ: ਕੰਪਨੀ ਦਾ ਦਾਅਵਾ ਹੈ ਕਿ ਇਹ ਟੈਕਨਾਲੋਜੀ 100 ਫੀਸਦੀ ਕਲਰ ਵਾਲੀਅਮ ਪ੍ਰਦਾਨ ਕਰਦੀ ਹੈ।
ਇਸ ਵਿੱਚ HDR10+ ਸਪੋਰਟ, ਮੋਸ਼ਨ ਐਕਸਲੇਰੇਟਰ (Motion Xcelerator) ਅਤੇ ਫਿਲਮਮੇਕਰ ਮੋਡ ਵਰਗੇ ਆਧੁਨਿਕ ਫੀਚਰਸ ਮਿਲਦੇ ਹਨ।
ਇਹ ਟੀਵੀ Wi-Fi, Bluetooth 5.3 ਅਤੇ ਤਿੰਨ HDMI ਪੋਰਟਾਂ ਦੇ ਨਾਲ ਆਉਂਦਾ ਹੈ। ਇਸ ਵਿੱਚ Samsung TV Plus ਰਾਹੀਂ 100 ਤੋਂ ਵੱਧ ਮੁਫ਼ਤ ਟੀਵੀ ਚੈਨਲ ਦੇਖਣ ਦੀ ਸਹੂਲਤ ਵੀ ਮਿਲਦੀ ਹੈ। ਆਡੀਓ ਦੀ ਗੱਲ ਕਰੀਏ ਤਾਂ ਇਸ ਵਿੱਚ 20W ਦਾ ਸਾਊਂਡ ਆਊਟਪੁੱਟ ਅਤੇ Q-Symphony ਵਰਗੇ ਫੀਚਰਸ ਦਿੱਤੇ ਗਏ ਹਨ, ਜੋ ਘਰ ਵਿੱਚ ਸਿਨੇਮਾ ਵਰਗਾ ਅਹਿਸਾਸ ਕਰਵਾਉਂਦੇ ਹਨ।
ਕੰਪਨੀ ਵੱਲੋਂ ਇਸ ਟੀਵੀ 'ਤੇ ਇਕ ਸਾਲ ਦੀ ਮੈਨੂਫੈਕਚਰਰ ਵਾਰੰਟੀ ਅਤੇ ਪੈਨਲ 'ਤੇ ਵਾਧੂ ਇਕ ਸਾਲ ਦੀ ਵਾਰੰਟੀ ਵੀ ਦਿੱਤੀ ਜਾ ਰਹੀ ਹੈ। ਆਪਣੀ ਦਮਦਾਰ ਸਕ੍ਰੀਨ ਅਤੇ ਸਮਾਰਟ ਫੀਚਰਸ ਕਾਰਨ ਇਹ ਟੀਵੀ ਇਸ ਸਮੇਂ ਆਨਲਾਈਨ ਡੀਲ ਸੈਕਸ਼ਨ ਵਿੱਚ ਕਾਫੀ ਟ੍ਰੈਂਡ ਕਰ ਰਿਹਾ ਹੈ।
FaceBook 'ਤੇ ਹੁਣ ਨਹੀਂ ਚੱਲੇਗਾ 'ਕਾਪੀ-ਪੇਸਟ' ਦਾ ਖੇਡ! Meta ਨੇ ਲਾਂਚ ਕੀਤੇ ਨਵੇਂ ਟੂਲ, ਹੋਵੇਗੀ ਸਖ਼ਤ ਕਾਰਵਾਈ
NEXT STORY