ਸੀਤਾਪੁਰ — ਉੱਤਰ ਪ੍ਰਦੇਸ਼ ਵਿਚ ਸੀਤਾਪੁਰ ਜ਼ਿਲੇ ਦੇ ਐੱਨ.ਐੱਚ. 24 ਦੇ ਕਮਲਾਪੁਰ ਥਾਣਾ ਖੇਤਰ ਦੇ ਕਕੈਯਾਪਾਰਾ ਦੇ ਕੋਲ ਇਕ ਭਿਆਨਕ ਸੜਕ ਹਾਦਸਾ ਵਾਪਰ ਗਿਆ। ਇਸ ਹਾਦਸੇ 'ਚ ਭਾਜਪਾ ਵਿਧਾਇਕ ਦੀ ਗੱਡੀ ਨਾਲ ਇਕ ਟਰੱਕ ਦੀ ਜ਼ੋਰਦਾਰ ਟੱਕਰ ਹੋ ਗਈ। ਟੱਕਰ ਇੰਨੀ ਭਿਆਨਕ ਸੀ ਕਿ ਭਾਜਪਾ ਵਿਧਾਇਕ ਲੋਕੇਂਦਰ ਸਿੰਘ ਸਮੇਤ 4 ਲੋਕਾਂ ਦੀ ਮੌਤ ਹੋ ਗਈ।
ਸੂਤਰਾਂ ਅਨੁਸਾਰ ਲੋਕੇਂਦਰ ਸਿੰਘ ਬਿਜਨੌਰ ਜ਼ਿਲੇ ਦੀ ਨੂਰਪੁਰ ਵਿਧਾਨ ਸਭਾ ਸੀਟ ਤੋਂ ਵਿਧਾਇਕ ਸਨ। ਉਹ ਸੀਤਾਪੁਰ ਤੋਂ ਲਖਨਊ ਆ ਰਹੇ ਸਨ ਕਿ ਅਚਾਨਕ ਉਨ੍ਹਾਂ ਦੀ ਗੱਡੀ ਦਾ ਸੰਤੁਲਨ ਵਿਗੜ ਗਿਆ ਅਤੇ ਟਰੱਕ ਨਾਲ ਜ਼ੋਰਦਾਰ ਟੱਕਰ ਹੋ ਗਈ। ਟੱਕਰ ਇੰਨੀ ਜ਼ੋਰਦਾਰ ਸੀ ਕਿ ਵਿਧਾਇਕ ਦੀ ਮੌਕੇ 'ਤੇ ਹੀ ਮੌਤ ਹੋ ਗਈ, ਜਦੋਂਕਿ 2 ਹੋਰ ਜ਼ਖਮੀ ਪੁਲਸ ਕਰਮਚਾਰੀਆਂ ਦੀ ਹਸਪਤਾਲ ਵਿਚ ਇਲਾਜ ਦੌਰਾਨ ਮੌਤ ਹੋ ਗਈ।
ਹਾਦਸੇ ਦੀ ਸੂਚਨਾ ਮਿਲਦੇ ਹੀ ਪੁਲਸ ਦੇ ਸੀਨੀਅਰ ਅਧਿਕਾਰੀ ਵੀ ਮੌਕੇ 'ਤੇ ਪਹੁੰਚ ਗਏ। ਇਸ ਦਰਦਨਾਕ ਹਾਦਸੇ ਦੀ ਸੂਚਨਾ ਭਾਜਪਾ ਦੇ ਦਫਤਰ ਅਤੇ ਵਿਧਾਇਕ ਲੋਕੇਂਦਰ ਸਿੰਘ ਦੇ ਪਰਿਵਾਰ ਵਾਲਿਆਂ ਨੂੰ ਵੀ ਦਿੱਤੀ ਗਈ। ਪੁਲਸ ਮਾਮਲੇ ਦੀ ਜਾਂਚ ਕਰ ਰਹੀ ਹੈ।
ਯੂ.ਪੀ. ਨਿਵੇਸ਼ਕ ਸੰਮੇਲਨ 2018 : PM ਮੋਦੀ ਨੇ ਕਿਹਾ-ਸੂਬੇ ਨੂੰ ਖੁਸ਼ਹਾਲੀ ਵੱਲ ਲੈ ਜਾ ਰਹੇ ਯੋਗੀ
NEXT STORY