ਨਵੀਂ ਦਿੱਲੀ– ਕੇਂਦਰੀ ਵਿੱਤ ਮੰਤਰੀ ਨਿਰਮਲਾ ਸੀਤਾਰਮਣ ਨੇ ਕਿਹਾ ਕਿ ਮੋਦੀ ਸਰਕਾਰ ਵਿਚ ਪਹਿਲੀ ਵਾਰ ਬੈਂਕਾਂ ਨੂੰ ਡਿਫਾਲਟਰਾਂ ਤੋਂ ਪੈਸਾ ਵਾਪਸ ਮਿਲਿਆ ਹੈ। ਜਨਤਕ ਖੇਤਰ ਦੇ ਬੈਂਕਾਂ ਨੇ ਲੋਨ ਡਿਫਾਲਟਰਾਂ ਦੀਆਂ ਜਾਇਦਾਦਾਂ ਜ਼ਬਤ ਕਰਨ ਦੇ ਨਾਲ ਹੀ ਉਨ੍ਹਾਂ ਤੋਂ 10,000 ਕਰੋਡ਼ ਰੁਪਏ ਤੋਂ ਵੱਧ ਦੀ ਰਕਮ ਵਸੂਲ ਕੀਤੀ।
ਲੋਨ ਡਿਫਾਲਟਰਾਂ ਅਤੇ ਐੱਨ. ਪੀ. ਏ. ਖਿਲਾਫ ਸਰਕਾਰ ਦੀ ਕਾਰਵਾਈ ਬਾਰੇ ਡੀ. ਐੱਮ. ਕੇ. ਦੇ ਟੀ. ਆਰ. ਬਾਲੂ ਦੇ ਪੂਰਕ ਸਵਾਲ ਦਾ ਜਵਾਬ ਦਿੰਦੇ ਹੋਏ ਸੀਤਾਰਮਣ ਨੇ ਲੋਕ ਸਭਾ ਵਿਚ ਕਿਹਾ ਕਿ ਲੋਨ ਦਾ ਰਾਈਟਿੰਗ ਆਫ (ਵੱਟੇ ਖਾਤੇ ਵਿਚ ਪਾਉਣਾ) ਪੂਰੀ ਤਰ੍ਹਾਂ ਛੋਟ ਦੇਣਾ ਨਹੀਂ ਹੁੰਦਾ ਅਤੇ ਬੈਂਕ ਲੋਨ ਦੇ ਹਰ ਮਾਮਲੇ ਵਿਚ ਭਰਪਾਈ ਦੀ ਪ੍ਰਕਿਰਿਆ ਸੰਚਾਲਿਤ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਧੋਖਾਦੇਹੀ ਵਾਲੀਆਂ ਵੱਖ-ਵੱਖ ਯੋਜਨਾਵਾਂ ਨਾਲ ਅਨੇਕਾਂ ਛੋਟੇ ਨਿਵੇਸ਼ਕਾਂ ਨੂੰ ਠੱਗਣ ਵਾਲੇ ਲੋਕਾਂ ਖਿਲਾਫ ਐੱਫ. ਆਈ. ਆਰ. ਦਰਜ ਹੋਣ ਸਮੇਤ ਕਾਰਵਾਈ ਕੀਤੀ ਗਈ ਹੈ ਅਤੇ ਭਾਰਤੀ ਰਿਜ਼ਰਵ ਬੈਂਕ (ਆਰ. ਬੀ. ਆਈ.) ਵੱਲੋਂ ਐਪ ਆਧਾਰਤ ਵਿੱਤੀ ਕੰਪਨੀਆਂ ’ਤੇ ਵੀ ਨਿਗਰਾਨੀ ਰੱਖੀ ਜਾ ਰਹੀ ਹੈ।
ਕੌੜਾ ਸੱਚ, ਯੂ. ਪੀ. ਏ. ਸਰਕਾਰ ’ਚ ਫੋਨ ’ਤੇ ਦਿੱਤੇ ਜਾਂਦੇ ਸਨ ਲੋਨ
ਸੀਤਾਰਮਣ ਦੇ ਇਹ ਕਹਿਣ ’ਤੇ ਕਿ ਦੇਸ਼ ਵਿਚ ਪਹਿਲੀ ਵਾਰ ਮੋਦੀ ਸਰਕਾਰ ਵਿਚ ਬੈਂਕਾਂ ਨੂੰ ਵੱਟੇ ਖਾਤੇ ਦਾ ਪੈਸਾ ਵਾਪਸ ਮਿਲਿਆ ਹੈ ਜਦੋਂਕਿ ਯੂ. ਪੀ. ਏ. ਸਰਕਾਰ ਵਿਚ ਐੱਨ. ਪੀ. ਏ. ਨਾਲ ਕੋਈ ਭਰਪਾਈ ਨਹੀਂ ਕੀਤੀ ਗਈ ਸੀ, ਸਦਨ ਵਿਚ ਕਾਂਗਰਸ ਦੇ ਨੇਤਾ ਅਧੀਰ ਰੰਜਨ ਚੌਧਰੀ ਨੇ ਇਤਰਾਜ਼ ਜ਼ਾਹਿਰ ਕੀਤਾ। ਇਸ ’ਤੇ ਸੀਤਾਰਮਣ ਨੇ ਕਿਹਾ ਕਿ ਵਿਰੋਧੀ ਪਾਰਟੀ ਨੂੰ ‘ਕੌੜਾ ਸੱਚ’ ਸੁਣਨਾ ਚਾਹੀਦਾ ਹੈ। ਉਨ੍ਹਾਂ ਦੋਸ਼ ਲਾਇਆ ਕਿ ਯੂ. ਪੀ. ਏ. ਸਰਕਾਰ ਵਿਚ ਸਿਆਸੀ ਆਧਾਰ ’ਤੇ ਫੋਨ ’ਤੇ ਲੋਨ ਦੇ ਦਿੱਤੇ ਜਾਂਦੇ ਸਨ ।
ਚੁਣਾਵੀ ਜਿੱਤ ਮਗਰੋਂ ਗੋਆ ਸਰਕਾਰ ਨੇ ਹਰ ਪਰਿਵਾਰ ਨੂੰ 3 LPG ਸਿਲੰਡਰ ਮੁਫ਼ਤ ਦੇਣ ਦਾ ਕੀਤਾ ਫ਼ੈਸਲਾ
NEXT STORY