ਦਿੱਲੀ/ਰੋਮ (ਭਾਸ਼ਾ)- ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਸ਼ੁੱਕਰਵਾਰ ਨੂੰ ਸਿੰਗਾਪੁਰ ਦੇ ਵਿੱਤ ਮੰਤਰੀ ਲਾਰੇਂਸ ਵੋਂਗ, ਕੈਨੇਡੀਅਨ ਵਿੱਤ ਮੰਤਰੀ ਕ੍ਰਿਸਟੀਆ ਫ੍ਰੀਲੈਂਡ ਅਤੇ ਬ੍ਰਿਟੇਨ ਦੇ ਵਿੱਤ ਮੰਤਰੀ ਰਿਸ਼ੀ ਸੁਨਕ ਨਾਲ ਮੁਲਾਕਾਤ ਕੀਤੀ ਅਤੇ ਉਨ੍ਹਾਂ ਨਾਲ ਆਰਥਿਕ, ਸਿਹਤ ਅਤੇ ਸਹਿਯੋਗ ਵਧਾਉਣ ਸਮੇਤ ਵੱਖ-ਵੱਖ ਮੁੱਦਿਆਂ ’ਤੇ ਚਰਚਾ ਕੀਤੀ। ਸੀਤਾਰਮਨ 30-31 ਅਕਤੂਬਰ ਨੂੰ ਜੀ-20 ਨੇਤਾਵਾਂ ਦੇ ਸਿਖ਼ਰ ਸੰਮੇਲਨ ਤੋਂ ਪਹਿਲਾਂ ਜੀ-20 ਦੇ ਵਿੱਤ ਅਤੇ ਸਿਹਤ ਮੰਤਰੀਆਂ ਦੀ ਬੈਠਕ ਵਿਚ ਭਾਗ ਲੈਣ ਲਈ ਰੋਮ ਪਹੁੰਚੀ ਹੈ। ਵਿੱਤ ਮੰਤਰਾਲਾ ਨੇ ਟਵੀਟ ਕੀਤਾ, 'ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਜੀ-20 ਰੋਮ ਸਿਖਰ ਸੰਮੇਲਨ ਤੋਂ ਪਹਿਲਾਂ ਰੋਮ 'ਚ G20 ਵਿੱਤ ਅਤੇ ਸਿਹਤ ਮੰਤਰੀਆਂ ਦੀ ਬੈਠਕ ਦੇ ਮੌਕੇ 'ਤੇ ਸਿੰਗਾਪੁਰ ਦੇ ਵਿੱਤ ਮੰਤਰੀ ਲਾਰੇਂਸ ਵੋਂਗ ਨਾਲ ਮੁਲਾਕਾਤ ਕੀਤੀ। ਭਾਰਤ-ਸਿੰਗਾਪੁਰ ਵਿਚਾਲੇ ਮਜ਼ਬੂਤ ਸਬੰਧਾਂ ਨੂੰ ਦੇਖਦੇ ਹੋਏ ਦੋਵਾਂ ਮੰਤਰੀਆਂ ਨੇ ਹੋਰ ਸਹਿਯੋਗ ਦੇ ਮੌਕਿਆਂ 'ਤੇ ਚਰਚਾ ਕੀਤੀ।' ਇਸ ਤੋਂ ਇਲਾਵਾ ਵਿੱਤ ਮੰਤਰੀ ਸੀਤਾਰਮਨ ਨੇ ਕੈਨੇਡੀਅਨ ਵਿੱਤ ਮੰਤਰੀ ਕ੍ਰਿਸਟੀਆ ਫ੍ਰੀਲੈਂਡ ਨਾਲ ਆਰਥਿਕ ਅਤੇ ਸਿਹਤ ਸਹਿਯੋਗ ਦੇ ਮੁੱਦਿਆਂ 'ਤੇ ਗੱਲਬਾਤ ਕੀਤੀ।
ਇਹ ਵੀ ਪੜ੍ਹੋ : ਕਾਬੁਲ ’ਚ ਫਸੇ 40 ਭਾਰਤੀ, ਵੀਡੀਓ ਜਾਰੀ ਕਰ ਭਾਰਤ ਸਰਕਾਰ ਨੂੰ ਕੀਤੀ ਮਦਦ ਦੀ ਅਪੀਲ
ਮੰਤਰਾਲਾ ਨੇ ਕਿਹਾ ਕਿ ਸੀਤਾਰਮਨ ਨੇ ਬ੍ਰਾਜ਼ੀਲ ਦੇ ਵਿੱਤ ਮੰਤਰੀ ਪਾਉਲੋ ਗੇਡੇਸ ਨਾਲ ਵੀ ਵੱਖ-ਵੱਖ ਮੁੱਦਿਆਂ 'ਤੇ ਚਰਚਾ ਕਰਨ ਤੋਂ ਇਲਾਵਾ ਗਲੋਬਲ ਫੰਡ ਦੇ ਕਾਰਜਕਾਰੀ ਨਿਰਦੇਸ਼ਕ ਪੀਟਰ ਸੈਂਡਸ ਨਾਲ ਵੀ ਮੁਲਾਕਾਤ ਕੀਤੀ ਅਤੇ ਏਡਜ਼, ਤਪਦਿਕ ਅਤੇ ਮਲੇਰੀਆ ਨਾਲ ਲੜਨ ਵਿਚ ਗਲੋਬਲ ਫੰਡ ਦੇ ਯਤਨਾਂ ਦੀ ਸ਼ਲਾਘਾ ਕੀਤੀ। ਸੀਤਾਰਮਨ ਨੇ ਨੀਦਰਲੈਂਡ ਦੀ ਮਹਾਰਾਣੀ ਮੈਕਸਿਮਾ ਨਾਲ ਵੀ ਮੁਲਾਕਾਤ ਕੀਤੀ, ਜਿਨ੍ਹਾਂ ਨੇ ਗਰੀਬਾਂ ਲਈ ਵਿੱਤੀ ਸਹਾਇਤਾ ਨੂੰ ਤਰਜੀਹ ਦੇਣ ਲਈ ਭਾਰਤ ਦੇ ਯਤਨਾਂ ਦੀ ਸ਼ਲਾਘਾ ਕੀਤੀ। ਸੀਤਾਰਮਨ ਨੇ ਮਹਾਮਾਰੀ ਦੀ ਰੋਕਥਾਮ, ਤਿਆਰੀ ਅਤੇ ਪ੍ਰਤੀਕ੍ਰਿਆ ਵਿਚ ਲੰਬੇ ਸਮੇਂ ਦੀਆਂ ਚੁਣੌਤੀਆਂ ਅਤੇ ਵਿਸ਼ਵ ਸਿਹਤ ਵਿੱਤ ਪ੍ਰਣਾਲੀ ਨੂੰ ਮਜ਼ਬੂਤ ਕਰਨ 'ਤੇ ਚਰਚਾ ਲਈ ਆਯੋਜਿਤ ਜੀ-20 ਮੰਤਰੀ ਪੱਧਰ ਦੀ ਮੀਟਿੰਗ ਵਿਚ ਹਿੱਸਾ ਲਿਆ। ਇਹ ਧਿਆਨ ਦੇਣ ਯੋਗ ਹੈ ਕਿ ਜੀ-20 ਇਕ ਪ੍ਰਮੁੱਖ ਅੰਤਰਰਾਸ਼ਟਰੀ ਸਮੂਹ ਹੈ ਜੋ ਵਿਸ਼ਵ ਦੀਆਂ 19 ਪ੍ਰਮੁੱਖ ਅਰਥਵਿਵਸਥਾਵਾਂ ਅਤੇ ਯੂਰਪੀਅਨ ਯੂਨੀਅਨ ਨੂੰ ਇਕ ਮੰਚ 'ਤੇ ਲਿਆਉਂਦਾ ਹੈ। ਇਸ ਦੇ ਮੈਂਬਰ ਦੇਸ਼ਾਂ ਦਾ ਗਲੋਬਲ ਜੀ.ਡੀ.ਪੀ. ਵਿਚ 80 ਪ੍ਰਤੀਸ਼ਤ ਤੋਂ ਵੱਧ ਅਤੇ ਵਿਸ਼ਵ ਵਪਾਰ ਵਿਚ 75 ਪ੍ਰਤੀਸ਼ਤ ਯੋਗਦਾਨ ਹਨ। ਦੁਨੀਆ ਦੀ 60 ਫ਼ੀਸਦੀ ਆਬਾਦੀ ਇਨ੍ਹਾਂ ਦੇਸ਼ਾਂ ਵਿਚ ਰਹਿੰਦੀ ਹੈ।
ਇਹ ਵੀ ਪੜ੍ਹੋ : ਟੇਡਰੋਸ ਅਦਾਨੋਮ ਦੂਜੀ ਵਾਰ ਬਿਨਾਂ ਵਿਰੋਧ ਬਣੇ WHO ਡਾਇਰੈਕਟਰ ਜਨਰਲ
ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।
ਸੈਂਟਰਲ ਵਿਸਟਾ ਪ੍ਰਾਜੈਕਟ ਖਿਲਾਫ ਦਾਇਰ ਪਟੀਸ਼ਨ ’ਤੇ ਸੁਣਵਾਈ ਟਲੀ
NEXT STORY