ਗੁਹਾਟੀ : ਅਸਾਮ ਦੇ ਕਾਜੀਰੰਗਾ ਰਾਸ਼ਟਰੀ ਪਾਰਕ ਵਿਚ ਸ਼ੁੱਕਰਵਾਰ ਤੱਕ ਕੁਲ 77 ਜੰਗਲੀ ਜਾਨਵਰਾਂ ਦੀ ਡੁੱਬਣ ਜਾਂ ਇਲਾਜ ਦੌਰਾਨ ਮੌਤ ਹੋ ਗਈ, ਜਦਕਿ 94 ਹੋਰ ਜਾਨਵਰਾਂ ਨੂੰ ਬਚਾ ਲਿਆ ਗਿਆ। ਬਾਗ ਦੇ ਇਕ ਅਧਿਕਾਰੀ ਨੇ ਇਹ ਜਾਣਕਾਰੀ ਦਿੱਤੀ। ਅਸਾਮ ਹਾਲ ਹੀ ਦੇ ਸਾਲਾਂ ਵਿਚ ਆਪਣੇ ਸਭ ਤੋਂ ਭਿਆਨਕ ਹੜ੍ਹਾਂ ਨਾਲ ਜੂਝ ਰਿਹਾ ਹੈ। ਅਧਿਕਾਰੀ ਨੇ ਦੱਸਿਆ ਕਿ ਵੀਰਵਾਰ ਤੱਕ 31 ਪਸ਼ੂਆਂ ਦੀ ਮੌਤ ਹੋ ਚੁੱਕੀ ਹੈ। ਉਨ੍ਹਾਂ ਦੱਸਿਆ ਕਿ ਹੜ੍ਹਾਂ ਵਿਚ ਜਾਨ ਗੁਆਉਣ ਵਾਲੇ ਪਸ਼ੂਆਂ ਵਿਚ ਤਿੰਨ ਗੈਂਡੇ, 62 ਹੌਗ ਡੀਅਰ ਅਤੇ ਇਕ ਓਟਰ ਸ਼ਾਮਲ ਹਨ। ਹੌਗ ਡੀਅਰ ਹਿਰਨ ਦੀ ਇਕ ਦੁਰਲੱਭ ਪ੍ਰਜਾਤੀ ਹੈ।
ਇਹ ਵੀ ਪੜ੍ਹੋ : ਕੇਦਾਰਨਾਥ 'ਚ ਔਰਤ ਨਾਲ ਛੇੜਛਾੜ ਕਰਨ ਵਾਲੇ ਦੋ SI ਮੁਅੱਤਲ, ਸ਼ਰਾਬ ਦੇ ਨਸ਼ੇ 'ਚ ਕੀਤੀ ਸੀ ਗੰਦੀ ਹਰਕਤ
ਉਥੇ 11 ਜਾਨਵਰਾਂ ਦੀ ਇਲਾਜ ਦੌਰਾਨ ਮੌਤ ਹੋ ਗਈ। ਜੰਗਲਾਤ ਅਧਿਕਾਰੀਆਂ ਨੇ 85 ਹੌਗ ਹਿਰਨ, ਦੋ ਸਾਂਬਰ, ਦੋ ਸਕੌਪਸ ਉੱਲੂ ਅਤੇ ਇੱਕ ਗੈਂਡਾ, ਇਕ ਭਾਰਤੀ ਖਰਗੋਸ਼, ਇਕ ਓਟਰ, ਇਕ ਹਾਥੀ ਅਤੇ ਇਕ ਜੰਗਲੀ ਬਿੱਲੀ ਨੂੰ ਬਚਾਇਆ। ਅਧਿਕਾਰੀ ਨੇ ਦੱਸਿਆ ਕਿ ਇਸ ਸਮੇਂ 33 ਜਾਨਵਰ ਡਾਕਟਰੀ ਦੇਖਭਾਲ ਅਧੀਨ ਹਨ, ਜਦਕਿ 50 ਹੋਰ ਜਾਨਵਰਾਂ ਨੂੰ ਇਲਾਜ ਤੋਂ ਬਾਅਦ ਛੱਡ ਦਿੱਤਾ ਗਿਆ ਹੈ।
ਬਨਸਪਤੀ ਅਤੇ ਜੀਵ-ਜੰਤੂਆਂ ਦੀ ਸੁਰੱਖਿਆ ਨੂੰ ਧਿਆਨ ਵਿਚ ਰੱਖਦੇ ਹੋਏ ਗਸ਼ਤ ਲਈ ਸੁਰੱਖਿਆ ਕਰਮਚਾਰੀਆਂ ਸਮੇਤ ਜੰਗਲਾਤ ਵਿਭਾਗ ਦੇ ਕਰਮਚਾਰੀ ਰਾਸ਼ਟਰੀ ਪਾਰਕ ਦੇ ਅੰਦਰ ਕੈਂਪਾਂ ਵਿਚ ਠਹਿਰੇ ਹੋਏ ਹਨ। ਇਸ ਦੌਰਾਨ ਰਾਸ਼ਟਰੀ ਪਾਰਕ ਵਿੱਚੋਂ ਲੰਘਣ ਵਾਲੇ ਰਾਸ਼ਟਰੀ ਰਾਜਮਾਰਗ 715 'ਤੇ ਵਾਹਨਾਂ ਦੀ ਆਵਾਜਾਈ ਨੂੰ ਰੋਕਣ ਲਈ ਭਾਰਤੀ ਸਿਵਲ ਸੁਰੱਖਿਆ ਕੋਡ (ਬੀਐਨਐਸਐਸ) ਦੀ ਧਾਰਾ 163 ਦੇ ਤਹਿਤ ਮਨਾਹੀ ਦੇ ਹੁਕਮ ਲਾਗੂ ਕੀਤੇ ਗਏ ਹਨ।
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਕੋਟਾ 'ਚ ਖਾਲੀ ਪਲਾਟ 'ਚੋਂ ਮਿਲੀ ਔਰਤ ਦੀ ਲਾਸ਼, ਲਿਵ-ਇਨ ਪਾਰਟਨਰ ਖ਼ਿਲਾਫ਼ ਮਾਮਲਾ ਦਰਜ
NEXT STORY