ਮਦਿਕੇਰੀ - ਕਰਨਾਟਕ ਵਿੱਚ ਪੋਨਮਪੇਟ ਨੇੜੇ ਸ਼ੁੱਕਰਵਾਰ ਰਾਤ ਨੂੰ ਘਰ ਵਿੱਚ ਅੱਗ ਲੱਗਣ ਕਾਰਨ ਚਾਰ ਬੱਚਿਆਂ ਸਮੇਤ ਪਰਿਵਾਰ ਦੇ ਛੇ ਲੋਕਾਂ ਦੀ ਮੌਤ ਹੋ ਗਈ ਜਦੋਂ ਕਿ ਚਾਰ ਹੋਰ ਝੁਲਸ ਗਏ। ਪਰਿਵਾਰ ਦੇ ਹੀ ਇੱਕ ਮੈਂਬਰ ਨੇ ਨਸ਼ੇ ਦੀ ਹਾਲਤ ਵਿੱਚ ਘਰ ਵਿੱਚ ਅੱਗ ਲਗਾ ਦਿੱਤੀ ਸੀ।
ਇਹ ਵੀ ਪੜ੍ਹੋ- BKU ਨੇਤਾ ਦੀ ਗ੍ਰਿਫਤਾਰੀ 'ਤੇ ਭੜਕੇ ਰਾਕੇਸ਼ ਟਿਕੈਤ ਨੇ ਦਿੱਤੀ ਸਰਕਾਰ ਨੂੰ ਚਿਤਾਵਨੀ
ਪੁਲਸ ਨੇ ਦੱਸਿਆ ਕਿ ਚਾਰਾਂ ਜ਼ਖ਼ਮੀਆਂ ਦਾ ਮਦਿਕੇਰੀ ਅਤੇ ਮੌਸੂਰੂ ਦੇ ਹਸਪਤਾਲਾਂ ਵਿੱਚ ਇਲਾਜ ਚੱਲ ਰਿਹਾ ਹੈ ਜਦੋਂ ਕਿ 50 ਸਾਲਾ ਆਰੋਪੀ ਯੇਰਾਵਰਾ ਬੋਜਾ ਫਰਾਰ ਹੋ ਗਿਆ ਹੈ। ਪੁਲਸ ਸੂਤਰਾਂ ਨੇ ਦੱਸਿਆ ਕਿ ਮਜ਼ਦੂਰ ਬੋਜਾ ਦੀ ਅਕਸਰ ਆਪਣੀ ਪਤਨੀ ਬਾਬੀ ਨਾਲ ਲੜਾਈ ਹੁੰਦਾ ਸੀ ਜਿਸ ਤੋਂ ਬਾਅਦ ਉਹ ਇੱਕ ਹਫ਼ਤੇ ਪਹਿਲਾਂ ਪਿੰਡ ਵਿੱਚ ਆਪਣੇ ਭਰਾ ਮੰਜੂ ਦੇ ਘਰ ਚੱਲੀ ਗਈ ਸੀ।
ਇਹ ਵੀ ਪੜ੍ਹੋ- ਪੈਗੰਬਰ ਖ਼ਿਲਾਫ਼ ਟਿੱਪਣੀ 'ਤੇ ਭੜਕੇ ਓਵੈਸੀ, ਅਮਾਨਤੁੱਲਾਹ ਨੇ ਕਿਹਾ- ਜ਼ੁਬਾਨ ਅਤੇ ਗਰਦਨ ਵੱਢ ਦੇਣੀ ਚਾਹੀਦੀ ਹੈ
ਸੂਤਰਾਂ ਦੇ ਅਨੁਸਾਰ ਬੋਜਾ ਸ਼ੁੱਕਰਵਾਰ ਰਾਤ 2 ਵਜੇ ਆਪਣੇ ਸਾਲੇ ਦੇ ਘਰ ਗਿਆ ਅਤੇ ਉਸ ਨੇ ਮਕਾਨ ਦੇ ਬਾਹਰੋਂ ਤਾਲਾ ਲਗਾ ਦਿੱਤਾ। ਦੱਸਿਆ ਜਾਂਦਾ ਹੈ ਕਿ ਉਹ ਮਕਾਨ ਦੀ ਛੱਤ 'ਤੇ ਗਿਆ ਅਤੇ ਉਸ ਨੇ ਕੁੱਝ ਖੱਪਰਾਂ ਨੂੰ ਹਟਾ ਕੇ ਉੱਥੋਂ ਪੈਟਰੋਲ ਪਾ ਦਿੱਤਾ ਅਤੇ ਅੱਗ ਲਗਾ ਦਿੱਤੀ। ਪੁਲਸ ਸੂਤਰਾਂ ਦੇ ਅਨੁਸਾਰ, ਉਸ ਸਮੇਂ ਮੰਜੂ ਅਤੇ ਪਰਿਵਾਰ ਦੇ ਹੋਰ ਮੈਂਬਰ ਥੋਲਾ ਘਰ ਵਿੱਚ ਨਹੀਂ ਸਨ, ਉਹ ਅੱਗ ਦੀ ਖ਼ਬਰ ਮਿਲਦੇ ਹੀ ਘਰ ਜਲਦੀ ਪੁੱਜੇ ਅਤੇ ਚਾਰ ਲੋਕਾਂ ਨੂੰ ਬਾਹਰ ਕੱਢਿਆ।
ਇਹ ਵੀ ਪੜ੍ਹੋ- DU ਦੇ ਇਸ ਕਾਲਜ ਦੇ 13 ਵਿਦਿਆਰਥੀ ਕੋਰੋਨਾ ਪਾਜ਼ੇਟਿਵ, ਘੁੱਮਣ ਗਏ ਸਨ ਡਲਹੌਜ਼ੀ
ਸੂਤਰਾਂ ਮੁਤਾਬਕ ਮ੍ਰਿਤਕਾਂ ਦੀ ਪਛਾਣ ਸੀਥੇ, ਬੇਬੀ, ਪ੍ਰਾਰਥਨਾ, ਵਿਸ਼ਵਾਸ, ਪ੍ਰਕਾਸ਼ ਅਤੇ ਵਿਸ਼ਵ ਦੇ ਤੌਰ ’ਤੇ ਹੋਈ ਹੈ। ਪੁਲਸ ਦੇ ਮੁਤਾਬਕ 3 ਲੋਕਾਂ ਦੀ ਮੌਕੇ ’ਤੇ ਹੀ ਮੌਤ ਹੋ ਗਈ ਜਦਕਿ ਇਸ ਘਟਨਾ ’ਚ ਬੁਰੀ ਤਰ੍ਹਾਂ ਸੜੇ 3 ਲੋਕਾਂ ਨੇ ਮੌਸੂਰੂ ਦੇ ਹਸਪਤਾਲ ’ਚ ਦਮ ਤੋੜਿਆ।
ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਬਾਕਸ ਵਿੱਚ ਦਿਓ ਜਵਾਬ।
ਇਸਰੋ ਜਾਸੂਸੀ ਮਾਮਲਾ: ਉੱਚ ਪੱਧਰੀ ਜਾਂਚ ਕਮੇਟੀ ਨੇ ਸੁਪਰੀਮ ਕੋਰਟ ਨੂੰ ਸੌਂਪੀ ਰਿਪੋਰਟ
NEXT STORY