ਬਲੀਆ- ਉੱਤਰ ਪ੍ਰਦੇਸ਼ ਦੇ ਬਲੀਆ ਇਲਾਕੇ ਵਿਚ ਦੋ ਜੀਪਾਂ ਦੀ ਇਕ ਪਿਕਅੱਪ ਵੈਨ ਨਾਲ ਟੱਕਰ ਹੋ ਗਈ। ਇਸ ਹਾਦਸੇ 'ਚ ਦੋ ਬੱਚਿਆਂ ਸਮੇਤ 6 ਲੋਕਾਂ ਦੀ ਮੌਤ ਹੋ ਗਈ, ਜਦਕਿ 10 ਹੋਰ ਜ਼ਖ਼ਮੀ ਹੋ ਗਏ। ਇਹ ਹਾਦਸਾ ਮੰਗਲਵਾਰ ਤੜਕੇ ਵਾਪਰਿਆ। ਪੁਲਸ ਖੇਤਰ ਅਧਿਕਾਰੀ ਮੁਹੰਮਦ ਉਸਮਾਨ ਨੇ ਮੰਗਲਵਾਰ ਨੂੰ ਦੱਸਿਆ ਕਿ ਦੋਕਟੀ ਖੇਤਰ ਦੇ ਸੁਘਰ ਛਪਰਾ ਮੋੜ ਕੋਲ ਮੰਗਲਵਾਰ ਤੜਕੇ ਲੱਗਭਗ ਢਾਈ ਤਿੰਨ ਵਜੇ ਤੇਜ਼ ਰਫ਼ਤਾਰ ਪਿਕਅਪ ਵਾਹਨ ਅਤੇ ਦੋ ਜੀਪਾਂ ਵਿਚ ਟੱਕਰ ਹੋ ਗਈ।
ਪੁਲਸ ਅਧਿਕਾਰੀ ਨੇ ਦੱਸਿਆ ਕਿ ਇਸ ਹਾਦਸੇ 'ਚ 6 ਲੋਕਾਂ ਦੀ ਮੌਤ ਹੋ ਗਈ ਅਤੇ 10 ਹੋਰ ਜ਼ਖ਼ਮੀ ਹੋ ਗਏ। ਜ਼ਖ਼ਮੀਆਂ ਵਿਚੋਂ 4 ਲੋਕਾਂ ਦੀ ਸਥਿਤੀ ਗੰਭੀਰ ਹੋਣ ਕਰ ਕੇ ਉਨ੍ਹਾਂ ਨੂੰ ਵਾਰਾਣਸੀ ਰੈਫਰ ਕੀਤਾ ਗਿਆ ਹੈ। ਘਟਨਾ ਦੀ ਸੂਚਨਾ ਮਿਲਦੇ ਹੀ ਜ਼ਿਲ੍ਹਾ ਅਧਿਕਾਰੀ ਰਵਿੰਦਰ ਕੁਮਾਰ, ਪੁਲਸ ਇੰਸਪੈਕਟਰ ਦੇਵ ਰੰਜਨ ਵਰਮਾ ਅਤੇ ਪੁਲਸ ਸੁਪਰਡੈਂਟ ਆਫ਼ ਪੁਲਸ ਮੁਹੰਮਦ ਉਸਮਾਨ ਸਮੇਤ ਸੀਨੀਅਰ ਅਧਿਕਾਰੀ ਜ਼ਿਲ੍ਹਾ ਹਸਪਤਾਲ ਪਹੁੰਚ ਗਏ।
ਪੁਲਸ ਇੰਸਪੈਕਟਰ ਵਰਮਾ ਨੇ ਦੱਸਿਆ ਕਿ ਪੁਲਸ ਨੇ ਲਾਸ਼ਾਂ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਹੈ। ਦੋਹਾਂ ਜੀਪਾਂ ਵਿਚ ਕੁੱਲ 17 ਲੋਕ ਸਵਾਰ ਸਨ। ਜੀਪ ਵਿਚ ਸਵਾਰ ਲੋਕ ਖੇਜੁਰੀ ਥਾਣਾ ਖੇਤਰ ਦੇ ਮਾਸੂਮਪੁਰ ਪਿੰਡ ਵਿਚ ਤਿਲਕ ਸਮਾਰੋਹ ਤੋਂ ਪਰਤ ਰਹੇ ਸਨ। ਉਨ੍ਹਾਂ ਕਿਹਾ ਕਿ ਮਾਮਲੇ ਸਬੰਧੀ ਅਗਾਊਂ ਕਾਨੂੰਨੀ ਕਾਰਵਾਈ ਕੀਤੀ ਜਾ ਰਹੀ ਹੈ।
ਕਿਸਾਨ ਅੰਦੋਲਨ 2.0: 'ਦਿੱਲੀ ਕੂਚ' 'ਤੇ ਅੱਜ ਮੀਟਿੰਗ ਕਰਨਗੇ ਕਿਸਾਨ, MSP ਸਣੇ ਇਨ੍ਹਾਂ ਮੰਗਾਂ 'ਤੇ ਅੜੇ ਅੰਨਦਾਤਾ
NEXT STORY