ਨਵੀਂ ਦਿੱਲੀ - ਕੋਰੋਨਾ ਵਾਇਰਸ ਦੇ ਵਧਦੇ ਪ੍ਰਕੋਪ ਦੇ ਮੱਦੇਨਜ਼ਰ ਕੇਂਦਰ ਸਰਕਾਰ ਦੇ ਸਾਰੇ ਦਫਤਰਾਂ ’ਚ 31 ਮਾਰਚ ਤੱਕ ਸਿਰਫ ਸਕੈਲਟਨ ਸਰਵਿਸ ਹੀ ਰਹੇਗੀ। ਮਤਲਬ ਕੁਝ ਕਰਮਚਾਰੀ ਹੀ ਦਫਤਰ ਆਉਣਗੇ। ਕੇਂਦਰੀ ਕਿਰਤ ਮੰਤਰਾਲਾ ਨੇ ਐਤਵਾਰ ਨੂੰ ਜਾਰੀ ਨਿਰਦੇਸ਼ ’ਚ ਸਾਰੇ ਵਿਭਾਗਾਂ ਦੇ ਮੁਖੀਆਂ ਨੂੰ ਕਿਹਾ ਹੈ ਕਿ ਸਾਰੇ ਦਫਤਰਾਂ ’ਚ 31 ਮਾਰਚ ਤੱਕ ਸਕੈਲਟਨ ਸਰਵਿਸ ਚਲਾਉਣ ਦੀ ਵਿਵਸਥਾ ਕੀਤੀ ਜਾਵੇ। ਇਹ ਨਿਰਦੇਸ਼ ਤੁਰੰਤ ਲਾਗੂ ਹੋਵੇਗਾ। ਨਿਰਦੇਸ਼ ’ਚ ਕਿਹਾ ਗਿਆ ਹੈ ਕਿ ਵਿਭਾਗ ਮੁਖੀ ਸਾਰੇ ਅਧਿਕਾਰੀਆਂ ਅਤੇ ਕਰਮਚਾਰੀਆਂ, ਜਿਨ੍ਹਾਂ ’ਚ ਕੰਸਲਟੈਂਟ ਅਤੇ ਠੇਕੇ ’ਤੇ ਕੰਮ ਕਰਨ ਵਾਲੇ ਲੋਕ ਵੀ ਸ਼ਾਮਲ ਹਨ, ਉਨ੍ਹਾਂ ਦਾ ਇਕ ਡਿਊਟੀ ਰੋਸਟਰ ਬਣਾਉਣ। ਆਉਣ ਵਾਲੀ 31 ਮਾਰਚ ਤੱਕ ਸਾਰੇ ਕਰਮਚਾਰੀ ਇਸ ਰੋਸਟਰ ਦੇ ਅਨੁਸਾਰ ਹੀ ਦਫਤਰ ਆਉਣਗੇ। ਜਿਨ੍ਹਾਂ ਕਰਮਚਾਰੀਆਂ ਨੇ ਘਰੋਂ ਕੰਮ ਕਰਨਾ ਹੈ, ਉਹ ਹਰ ਵੇਲੇ ਟੈਲੀਫੋਨ ਅਤੇ ਹੋਰ ਇਕਲੈਟ੍ਰਿਕ ਸਾਧਨਾਂ ਰਾਹੀਂ ਦਫਤਰ ਨਾਲ ਸੰਪਰਕ ’ਚ ਰਹਿਣਗੇ। ਜ਼ਰੂਰੀ ਸੇਵਾ ਦੇ ਤਹਿਤ ਲੋੜ ਪੈਣ ’ਤੇ ਉਨ੍ਹਾਂ ਨੂੰ ਦਫਤਰ ਵੀ ਆਉਣਾ ਪਵੇਗਾ।
COVID-19 : ਜਹਾਜ਼ 'ਚ ਜਾ ਸਕੋਗੇ ਦਿੱਲੀ, 'DGCA' ਵੱਲੋਂ ਵੱਡੀ ਰਾਹਤ
NEXT STORY