ਵਾਰਾਣਸੀ- ਪੰਜਾਬ ਦਾ ਦੋ ਲੱਖ ਦਾ ਇਨਾਮੀ ਬਦਮਾਸ਼ ਅਮਨ ਸਕੋਡਾ ਨੂੰ ਪੁਲਸ ਨੇ ਵਾਰਾਣਸੀ ਤੋਂ ਗ੍ਰਿਫ਼ਤਾਰ ਕਰ ਲਿਆ ਹੈ। ਕਰੋੜਾਂ ਦੀ ਠੱਗੀ ਸਣੇ ਦੋ ਦਰਜਨ ਤੋਂ ਵਧੇਰੇ ਮਾਮਲਿਆਂ ਵਿਚ ਲੋੜੀਂਦਾ ਸ਼ਾਤਿਰ ਬਦਮਾਸ਼ ਨੂੰ ਪੰਜਾਬ ਲਿਆਂਦਾ ਜਾ ਰਿਹਾ ਹੈ। ਪੁਲਸ ਮੁਤਾਬਕ ਭੇਲੂਪੁਰ ਥਾਣਾ ਖੇਤਰ ਦੇ ਰਵਿੰਦਪੁਰੀ ਇਲਾਕੇ ਤੋਂ ਉਸ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ, ਜਿੱਥੇ ਉਹ ਇਕ ਫੈਲਟ ਕਿਰਾਏ 'ਤੇ ਲੈ ਕੇ ਰਹਿ ਰਿਹਾ ਸੀ। ਅਮਨ ਸਕੋਡਾ ਨੂੰ ਪੰਜਾਬ ਦੇ ਫ਼ਾਜ਼ਿਲਕਾ ਤੋਂ ਆਈ ਪੁਲਸ ਨੇ ਗ੍ਰਿਫ਼ਤਾਰ ਕਰਨ ਮਗਰੋਂ ਕੋਰਟ ਵਿਚ ਪੇਸ਼ ਕੀਤਾ ਅਤੇ ਟਰਾਂਜਿਟ ਰਿਮਾਂਡ 'ਤੇ ਆਪਣੇ ਨਾਲ ਲੈ ਗਈ। ਇਸ ਤੋਂ ਪਹਿਲਾਂ ਗੁਜਰਾਤ ਵਿਚ ਠਹਿਰਿਆ ਸੀ।
ਲੋਕ ਸਭਾ ਚੋਣਾਂ ਦੀਆਂ ਤਾਰੀਖਾਂ ਦਾ ਐਲਾਨ; 7 ਪੜਾਵਾਂ 'ਚ ਹੋਵੇਗੀ ਵੋਟਿੰਗ, ਇਸ ਦਿਨ ਆਉਣਗੇ ਨਤੀਜੇ
ਸਕੋਡਾ ਨੇ ਗੁਜਰਾਤ ਵਿਚ ਰਹਿਣ ਦੌਰਾਨ ਹੀ ਆਪਣੇ ਦੋਸਤ ਜ਼ਰੀਏ ਰਵਿੰਦਰਪੁਰੀ ਵਿਚ ਕਮਰਾ ਲਿਆ ਸੀ। ਇੱਥੇ ਆਉਣ ਦੀ ਲੋਕੇਸ਼ਨ ਪੰਜਾਬ ਪੁਲਸ ਨੂੰ ਸਰਵਿਲਾਂਸ ਦੀ ਮਦਦ ਨਾਲ ਮਿਲੀ ਸੀ। ਪੁਲਸ ਟੀਮ ਨੇ ਉਸ ਦੀ ਭਾਲ ਵੀਰਵਾਰ ਦੇਰ ਰਾਤ ਵਿਚ ਛਾਪੇਮਾਰੀ ਕਰ ਕੇ ਕੀਤੀ ਪਰ ਉਹ ਫਲੈਟ ਵਿਚ ਮੌਜੂਦ ਨਹੀਂ ਸੀ। ਇਸ ਤੋਂ ਬਾਅਦ ਉਸ ਦੀ ਘੇਰਾਬੰਦੀ ਕਰ ਕੇ ਭੇਲੂਪੁਰ ਪੁਲਸ ਦੀ ਮਦਦ ਨਾਲ ਟੀਮ ਨੇ ਰਾਤ 1.30 ਕੀਤੀ। ਸਵੇਰੇ 6 ਵਜੇ ਉਸ ਨੂੰ ਕਮਰੇ ਵਿਚੋਂ ਨਿਕਲਦੇ ਹੀ ਪੁਲਸ ਨੇ ਦਬੋਚ ਲਿਆ।
ਇਹ ਵੀ ਪੜ੍ਹੋ- ਵਜਿਆ ਚੋਣ ਬਿਗੁਲ, ਚੋਣ ਕਮਿਸ਼ਨ ਵਲੋਂ ਲੋਕ ਸਭਾ ਚੋਣਾਂ ਦੀਆਂ ਤਾਰੀਖ਼ਾਂ ਦਾ ਐਲਾਨ
ਪੁਲਸ ਮੁਤਾਬਕ ਦੋਸ਼ੀ ਖ਼ੁਦ ਨੂੰ ਕਾਰੋਬਾਰੀ ਦੱਸ ਰਿਹਾ ਸੀ। ਉਹ ਕਤਲ ਦੀ ਕੋਸ਼ਿਸ਼ ਸਣੇ ਹੋਰ ਮਾਮਲਿਆਂ ਵਿਚ ਲੋੜੀਂਦਾ ਸੀ। ਉਸ ਦੇ ਖਿਲਾਫ਼ ਪੰਜਾਬ ਦੇ ਕਈ ਜ਼ਿਲ੍ਹਿਆਂ ਵਿਚ ਗੰਭੀਰ ਧਾਰਾਵਾਂ ਤਹਿਤ ਮੁਕੱਦਮੇ ਦਰਜ ਹਨ। ਉਸ ਨੇ ਕਰੋੜਾਂ ਦੀ ਠੱਗੀ ਵੀ ਕੀਤੀ ਹੈ। ਦਰਅਸਲ ਅਮਨ ਸਕੋਡਾ ਕਮਰੇ ਤੋਂ ਸਵੇਰੇ ਚਾਹ ਪੀਣ ਲਈ ਨਿਕਲਦਾ ਸੀ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਲੋਕ ਸਭਾ ਚੋਣਾਂ ਦੀਆਂ ਤਾਰੀਖ਼ਾਂ ਦੇ ਐਲਾਨ ਤੋਂ ਬਾਅਦ ਬੋਲੇ PM ਮੋਦੀ, 'ਆ ਗਿਆ ਲੋਕਤੰਤਰ ਦਾ ਸਭ ਤੋਂ ਵੱਡਾ ਤਿਉਹਾਰ'
NEXT STORY