ਮਾਇਹਰ : ਮੱਧ ਪ੍ਰਦੇਸ਼ ਦੇ ਮੈਹਰ ਜ਼ਿਲ੍ਹੇ ਵਿਚ ਅਸਮਾਨੀ ਬਿਜਲੀ ਡਿੱਗਣ ਨਾਲ ਖੇਤਾਂ ਵਿਚ ਕੰਮ ਕਰਰਹੇ ਤਿੰਨ ਲੋਕਾਂ ਦੀ ਮੌਤ ਹੋ ਗਈ। ਰਾਮਨਗਰ ਪੁਲਸ ਸੂਤਰਾਂ ਮੁਤਾਬਕ ਬੀਤੀ ਦੇਰ ਸ਼ਾਮ ਅਰਗਟ ਪਿੰਡ ਵਿਚ ਅਚਾਨਕ ਬੇਮੌਸਮੀ ਬਾਰਿਸ਼ ਹੋਈ, ਜਿਸ ਤੋਂ ਬਚਾਅ ਕਰਦੇ ਹੋਏ ਖੇਤ ਵਿਚ ਕੰਮ ਕਰਦੇ ਲੋਕ ਮਹੂਆ ਦੇ ਦਰਖ਼ਤ ਦੇ ਹੇਠ ਖੜ੍ਹੇ ਹੋ ਗਏ। ਮੀਂਹ ਦੌਰਾਨ ਦਰੱਖਤ 'ਤੇ ਬਿਜਲੀ ਡਿੱਗਣ ਨਾਲ ਰਾਮਬਾਈ (45) ਅਤੇ ਵਿਕਾਸ ਬੈਸ (38) ਨਾਮਕ ਕਿਸਾਨ ਦੀ ਮੌਤ ਹੋ ਗਈ।
ਪੜ੍ਹੋ ਇਹ ਵੀ : ਰੂਹ ਕੰਬਾਊ ਘਟਨਾ: ਕਾਲਜ ਦੀ ਫਰੈਸ਼ਰ ਪਾਰਟੀ ਦੌਰਾਨ ਕੁੱਟ-ਕੁੱਟ ਮਾਰ 'ਤਾ ਵਿਦਿਆਰਥੀ
ਦੂਜੇ ਪਾਸੇ ਇਸ ਹਾਦਸੇ ਵਿੱਚ ਦੋ ਹੋਰ ਲੋਕ ਜ਼ਖਮੀ ਹੋ ਗਏ। ਇਸੇ ਥਾਣਾ ਖੇਤਰ ਵਿੱਚ ਇੱਕ ਹੋਰ ਘਟਨਾ ਵਿੱਚ ਇੱਕ ਔਰਤ ਦੀ ਵੀ ਬਿਜਲੀ ਡਿੱਗਣ ਨਾਲ ਮੌਤ ਹੋ ਗਈ। ਜਾਣਕਾਰੀ ਅਨੁਸਾਰ, ਹਿਨੌਟੀ ਪਿੰਡ ਦੀ ਬੇਟੂ ਬਾਈ ਦੀ ਵੀ ਉਸੇ ਸਮੇਂ ਬਿਜਲੀ ਡਿੱਗਣ ਕਾਰਨ ਮੌਤ ਹੋ ਗਈ। ਔਰਤ ਆਪਣੇ ਖੇਤ ਵਿੱਚ ਕੰਮ ਕਰ ਰਹੀ ਸੀ, ਜਦੋਂ ਉਸ 'ਤੇ ਬਿਜਲੀ ਡਿੱਗ ਪਈ।
ਪੜ੍ਹੋ ਇਹ ਵੀ : ਵੱਡੀ ਕਾਰਵਾਈ: ਦਵਾਈਆਂ ਦੀ Online ਵਿਕਰੀ 'ਤੇ ਪਾਬੰਦੀ! ਕਰੋੜਾਂ ਰੁਪਏ ਦੇ ਕਾਰੋਬਾਰ ਨੂੰ ਵੱਡਾ ਝਟਕਾ
ਰੂਹ ਕੰਬਾਊ ਘਟਨਾ: ਕਾਲਜ ਦੀ ਫਰੈਸ਼ਰ ਪਾਰਟੀ ਦੌਰਾਨ ਕੁੱਟ-ਕੁੱਟ ਮਾਰ 'ਤਾ ਵਿਦਿਆਰਥੀ
NEXT STORY