ਛੱਤੀਸਗੜ੍ਹ— ਰੇਪ ਵਰਗੀਆਂ ਘਟਨਾਵਾਂ ਤੋਂ ਬਚਣ ਲਈ ਛੱਤੀਸਗੜ੍ਹ ਦੀ ਇਕ ਮਹਿਲਾ ਟੀਚਰ ਨੇ ਵਿਦਿਆਰਥਣਾਂ ਨੂੰ ਅਜੀਬੋ-ਗਰੀਬ ਨਸੀਹਤ ਦੇ ਦਿੱਤੀ। ਟੀਚਰ ਅਨੁਸਾਰ ਭੜਕੀਲੇ ਕੱਪੜੇ ਅਤੇ ਲਿਪਸਟਿਕ ਲਗਾਉਣ ਨਾਲ ਨਿਰਭਿਆ ਵਰਗੀਆਂ ਬਲਾਤਕਾਰ ਦੀਆਂ ਘਟਨਾਵਾਂ ਨੂੰ ਉਤਸ਼ਾਹ ਮਿਲਦਾ ਹੈ। ਇਸ ਦੇ ਨਾਲ ਹੀ ਉਨ੍ਹਾਂ ਨੇ ਕਿਹਾ ਕਿ ਲੜਕੀਆਂ ਦਾ ਰਾਤ ਨੂੰ ਘਰੋਂ ਬਾਹਰ ਜਾਣਾ ਵੀ ਇਸ ਤਰ੍ਹਾਂ ਦੀਆਂ ਘਟਨਾਵਾਂ ਨੂੰ ਸੱਦਾ ਦਿੰਦਾ ਹੈ। ਰਾਏਪੁਰ ਕੇਂਦਰੀ ਸਕੂਲ ਦੀ ਇਕ ਬਾਓਲਾਜੀ ਟੀਚਰ ਨੇ ਇਹ ਨਸੀਹਤ ਲੜਕਿਆਂ ਦੀ ਮੌਜੂਦਗੀ 'ਚ ਦਿੱਤੀ। ਟੀਚਰ ਸਨੇਹਲੱਤਾ ਸ਼ੰਖਵਾਰ ਅਨੁਸਾਰ ਜੋ ਲੜਕੀਆਂ ਰਾਤ ਨੂੰ ਘੁੰਮਦੀਆਂ ਹਨ, ਉਨ੍ਹਾਂ ਨਾਲ ਇਸ ਤਰ੍ਹਾਂ ਦੀ ਘਟਨਾ ਹੋ ਸਕਦੀ ਹੈ। ਲੜਕੀਆਂ ਦੇ ਮਾਤਾ-ਪਿਤਾ ਨੇ ਸਕੂਲ ਪ੍ਰਿੰਸੀਪਲ ਨੂੰ ਮਿਲ ਕੇ ਟੀਚਰ ਦੇ ਖਿਲਾਫ ਸ਼ਿਕਾਇਤ ਦਰਜ ਕਰਵਾਈ।
ਟੀਚਰ ਦੀ ਇਸ ਨਸੀਹਤ ਨੂੰ ਵਿਦਿਆਰਥਣਾਂ ਨੇ ਆਪਣੇ ਫੋਨ 'ਤੇ ਵੀ ਰਿਕਾਰਡ ਕਰ ਲਿਆ। ਜਿਸ 'ਚ ਉਹ ਕਹਿੰਦੀ ਹੋਈ ਸੁਣਾਈ ਦੇ ਰਹੀ ਹੈ ਕਿ ਜਦੋਂ ਲੜਕੀਆਂ ਦਾ ਚਿਹਰਾ ਖੂਬਸੂਰਤ ਨਹੀਂ ਹੁੰਦਾ ਹੈ, ਉਦੋਂ ਉਹ ਐਕਸਪੋਜ ਕਰਦੀਆਂ ਹਨ। ਲੜਕੀਆਂ ਇੰਨੀਆਂ ਬੇਸ਼ਰਮ ਕਿਵੇਂ ਹੋ ਸਕਦੀਆਂ ਹਨ? ਲੜਕੀਆਂ ਕਿਸੇ ਲੜਕੇ ਨਾਲ ਰਾਤ ਨੂੰ ਬਾਹਰ ਕਿਵੇਂ ਜਾ ਸਕਦੀਆਂ ਹਨ, ਜੋ ਉਨ੍ਹਾਂ ਦਾ ਪਤੀ ਨਹੀਂ ਹੈ? ਇਸ ਦੇ ਨਾਲ ਹੀ ਉਨ੍ਹਾਂ ਨੇ ਕਿਹਾ ਕਿ ਨਿਰਭਿਆ ਦੀ ਮਾਂ ਨੂੰ ਆਪਣੀ ਬੇਟੀ ਨੂੰ ਇੰਨੀ ਰਾਤ ਨੂੰ ਬਾਹਰ ਜਾਣ ਦੀ ਮਨਜ਼ੂਰੀ ਨਹੀਂ ਦੇਣੀ ਚਾਹੀਦੀ ਸੀ। ਉਨ੍ਹਾਂ ਦਾ ਮੰਨਣਾ ਹੈ ਕਿ ਇਹ ਲੜਕਿਆਂ ਦੀ ਨਹੀਂ ਸਗੋਂ ਨਿਰਭਿਆ ਦੀ ਗਲਤੀ ਸੀ। ਜਿਨ੍ਹਾਂ ਲੜਕੀਆਂ ਨਾਲ ਇਸ ਤਰ੍ਹਾਂ ਦੀਆਂ ਘਟਨਾਵਾਂ ਹੁੰਦੀਆਂ ਹਨ, ਉਹ ਸ਼ਰਾਪਿਤ ਹੋ ਜਾਂਦੀਆਂ ਹਨ ਅਤੇ ਇਹ ਉਨ੍ਹਾਂ ਲਈ ਸਜ਼ਾ ਹੁੰਦੀ ਹੈ।
ਪੀ.ਐੱਮ. ਦੀ ਸੁਸਤ ਮੰਤਰੀਆਂ 'ਤੇ ਨਜ਼ਰ, ਕੱਟੇਗੀ ਟਿਕਟ
NEXT STORY